ਪਿਛਲੇ 9 ਮਹੀਨਿਆ ਤੋਂ 65 ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੇ ਆਗੂਆਂ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ
ਜ਼ਮੀਨਾਂ ਵਿਹਲੀਆਂ ਹੋਣ ਦੇ ਬਾਵਜੂਦ ਪ੍ਰੋਜੈਕਟਾਂ ਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ : ਸੰਘਰਸ਼ ਕਮੇਟੀ ਦੇ ਆਗੂ ਡੀ ਸੀ ਸੰਗਰੂਰ ਵੱਲੋਂ ਰੋਹੀੜਾ ਰਜਵਾਹਾ, ਸਾਜਦਾ ਮਾਈਨਰ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਇਕ ਹਫਤੇ ਵਿਚ ਪੂਰਾ ਕਰਨ ਦਾ ਭਰੋਸਾ : ਜਹਾਂਗੀਰ ਧੂਰੀ, 15 ਜੂਨ 2023 – ਧੂਰੀ , ਸ਼ੇਰਪੁਰ, ਮਾਲੇਰਕੋਟਲਾ ਇਲਾਕੇ ਦੇ ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੀ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਅੱਜ ਡੀਸੀ ਦਫ਼ਤਰ ਸੰਗਰੂਰ ਵਿਖੇ ਡੀਸੀ ਸੰਗਰੂਰ, ਐਸ ਡੀ ਐਮ ਧੂਰੀ, ਐਕਸੀਅਨ ਰੋਪੜ ਡਵੀਜ਼ਨ ਸੰਚਿਤ ਗਰਗ, ਐਕਸੀਅਨ ਜਲੰਧਰ ਡਵੀਜ਼ਨ ਅਮਿਤ ਸੱਭਰਵਾਲ ਨਾਲ ਮੀਟਿੰਗ ਹੋਈ ਜਿਸ ਵਿਚ ਅਧਿਕਾਰੀਆਂ ਨੇ ਇਨ੍ਹਾਂ ਇਲਾਕਿਆਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਨ੍ਹਾਂ ਯਤਨਾਂ ਨੂੰ ਨਾਕਾਫੀ ਦੱਸਦਿਆਂ ਕੰਮ ਸ਼ੁਰੂ ਨਾ ਹੋਣ ਤੇ ਨਾਰਾਜ਼ਗੀ ਵੀ ਦਰਜ ਕਰਵਾਈ । ਜਿਸਤੇ ਡੀ ਸੀ ਸੰਗਰੂਰ ਵੱਲੋਂ ਰੋਹੀੜਾ ਰਜਵਾਹਾ, ਸਾਜਦਾ ਮਾਈਨਰ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਇਕ ਹਫਤੇ ਵਿਚ ਪੂਰਾ ਕਰਨ ਅਤੇ ਕੰਗਣਵਾਲ ਰਜਵਾਹੇ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਇਸ ਸਬੰਧੀ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ । …
ਬੁਲਟ ਮੋਟਰ ਸਾਇਕਲ ਦੇ ਪਟਾਖੇ ਪਵਾਉਣ ਵਾਲੇ ਲੋਕਾਂ ਦੇ ਜ਼ਿਲਾ ਟ੍ਰੈਫਿਕ ਇੰਚਾਰਜ ਨੇ ਪਾਏ ਪਟਾਕੇ
ਸਲੰਸਰ ਬਦਲਣ ਵਾਲੇ ਮਿਸਤਰੀਆਂ ਤੇ ਵੀ ਹੋਵੇਗੀ ਕਾਨੂੰਨੀ ਕਾਰਵਾਈ : ਜ਼ਿਲਾ ਟ੍ਰੈਫਿਕ ਇੰਚਾਰਜ ਸੇਰਪੁਰ, 15 ਜੂਨ ( ਹਰਜੀਤ ਸਿੰਘ ਕਾਤਿਲ ,ਬਲਵਿੰਦਰ ਧਾਲੀਵਾਲ ) – ਅੱਜ ਕਸਬੇ ਦੇ ਕਾਤਰੋੰ ਚੌਕ ਵਿੱਚ ਸਬ ਇੰਸਪੈਕਟਰ ਪਵਨ ਸ਼ਰਮਾ ਜਿਲ੍ਹਾ ਟ੍ਰੈਫਿਕ ਇੰਚਾਰਜ ਸੰਗਰੂਰ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ । ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲਾਂ ਦੇ ਪਟਾਖੇ ਪਵਾਉਣ ਵਾਲੇ ਮਨਚਲੇ ਲੋਕਾਂ ਦੇ ਟ੍ਰੈਫਿਕ ਇੰਚਾਰਜ ਵੱਲੋਂ ਚਲਾਨ ਕੱਟ ਕੇ ਪਟਾਖੇ ਪਵਾਏ ਗਏ ਤੇ ਇੱਕ ਬੁਲਟ ਮੋਟਰਸਾਈਕਲ ਨੂੰ ਥਾਣੇ ਬੰਦ ਕੀਤਾ ਗਿਆ । ਇਸ ਮੌਕੇ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਪਬਲਿਕ ਪਾਵਰ ਮਿਸ਼ਨ ਦੇ ਫਾਊਂਡਰ ਐਂਡ ਚੀਫ਼ ਕਨਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਬਲਿਕ…