ਭਗਵਾਨ ਪਰਸ਼ੁਰਾਮ ਜੀ ਦੇ  ਜਨਮ ਉਤਸਵ ‌ਦਾ ਨਿਮੰਤਰਣ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਨੂੰ ਦਿੱਤਾ ਗਿਆ

ਸੁਨਾਮ ਊਧਮ ਸਿੰਘ ਵਾਲਾ (ਰਾਜਿੰਦਰ ਕੁਮਾਰ ਸਾਹ)

ਪਿਛਲੇ 40 ਸਾਲਾਂ ਤੋਂ ਲਗਾਤਾਰ ਸ਼ਿਵਕੁਟੀ ਮੰਦਰ ਵਿੱਚ ਭਗਵਾਨ ਪਰਸ਼ੁਰਾਮ ਜੀ ਦਾ  ਜਨਮ ਉਤਸਵ ‌ ਬ੍ਰਾਹਮਣ ਸਭਾ ਬਤਰਫ ਅਬਰਾਓ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਵਾਰ ਵੀ ਇਹ 30 ਅਪ੍ਰੈਲ ਨੂੰ ਮਨਾਇਆ ਜਾਵੇਗਾ। ਇਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਨੂੰ ਨਿਮੰਤਰਣ ਦਿੱਤਾ ਗਿਆ ਹੈ ਅਤੇ ਰਾਸ਼ਟਰੀ ਉਪ ਪ੍ਰਧਾਨ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਪ੍ਰਦੀਪ ਮੈਨਨ ਅਤੇ ਸੰਜੀਵ ਮੈਨਨ, ਰੀਜਨ ਚੇਅਰਮੈਨ ਲਾਇਨ ਕਲੱਬ ਨੂੰ ਨਿਮੰਤਰਣ ਦੇਣ ਲਈ ਬ੍ਰਾਹਮਣ ਸਭਾ ਬਤਰਫ ਅਬਰਾਓ ਦੀ ਟੀਮ ਪਹੁੰਚੀ। ਇਸ ਸਮੇਂ ਉੱਥੇ ਸੰਦੀਪ ਸ਼ਰਮਾ ਬਾਕਸਰ ਪ੍ਰਧਾਨ, ਮਨੀਸ਼ ਜੋਸ਼ੀ, ਦੀਪੇਂਦਰ ਜੋਸ਼ੀ, ਜਗਮੋਹਨ ਸ਼ਰਮਾ, ਰਿਸ਼ਭ ਸ਼ਰਮਾ, ਅਸ਼ੋਕ ਸ਼ਰਮਾ, ਹਰਜੀਤ ਸ਼ਰਮਾ, ਨਰੇਸ਼ ਸ਼ਰਮਾ, ਅਨਿਲ ਸ਼ਰਮਾ, ਵਿਨੋਦ ਸ਼ਰਮਾ, ਹਰਿੰਦਰ ਜੋਸ਼ੀ, ਵਿਸ਼ਾਲ ਸ਼ਰਮਾ, ਨਵੀਨ ਜੋਸ਼ੀ, ਵਿਸ਼ਾਲ ਜੋਸ਼ੀ ਆਦਿ ਮੌਜੂਦ ਸਨ।