ਡੈਂਗੂ ਦੇ ਖ਼ਾਤਮੇ ਲਈ ਸਭ ਦੀ ਸਾਂਝੀ ਜੁੰਮੇਵਾਰੀ -ਐਸ ਆਈ ਅਸ਼ੌਕ ਕੁਮਾਰ ਸੰਗਰੂਰ ( ਮੱਖਣ ਵਰਮਾ ) 22 ਨਵੰਬਰ
ਸਿਵਲ ਸਰਜਨ ਸੰਗਰੂਰ ਡਾਕਟਰ ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾਂ ਐਪੀਡੀਮੋਲੋਜਿਸਟ ਡਾਕਟਰ ਉਪਾਸਨਾ ਬਿੰਦਰਾਂ , ਡਾਕਟਰ ਰਮਨਦੀਪ ਕੌਰ ਅਤੇ ਐਸ ਐਮ ਓ ਜਸਦੀਪ ਸਿੰਘ ਜੀ ਦੀ ਯੋਗ ਅਗਵਾਈ ਅਸ਼ੌਕ ਕੁਮਾਰ ਐਸ ਆਈ ਅਤੇ ਗੁਰਜੰਟ ਸਿੰਘ ਐਸ ਆਈ ਦੀ ਸੁਪਰਵੀਜਨ ਵਿੱਚ ਸੈਕਟਰ ਕਾਂਝਲਾ ਆਧੀਨ ਆਉਦੇ ਪਿੰਡ ਕਾਂਝਲਾ ਦੇ ਹੋਟ ਸਪੋਟ ਏਰੀਏ ਵਿੱਚ ਡ੍ਰਾਈ ਡੇ ਐਕਟੀਵਿਟੀ ਕੀਤੀ ਗਈ। ਜਿਸ ਦੌਰਾਨ ਅਸ਼ੌਕ ਕੁਮਾਰ ਅਤੇ ਗੁਰਜੰਟ ਸਿੰਘ ਐਸ ਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਿਕਨਗੁਨੀਆ ਅਤੇ ਡੈਂਗੂ ਇੱਕ ਵਾਇਰਲ ਬੁਖਾਰ ਹੈ ਜੋ ਏਡੀਜ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਹਮੇਸ਼ਾ ਸਾਫ਼ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ।ਇਹ ਮੱਛਰ ਕੂਲਰ ਦੇ ਪਾਣੀ ਵਿੱਚ ਅਤੇ ਫਰਿੱਜਾਂ ਪਿੱਛੇ ਲੱਗੀਆਂ ਟਰੇਆਂ,ਗਮਲਿਆਂ,ਕੰਨਟੇਨਰਾ,ਖੈਲਾ ਛੱਤ ਤੇ ਪੲੇ ਕਬਾੜ ਟਾਇਰਾਂ ਆਦਿ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਇਹਨਾਂ ਬਰਤਨਾਂ ਵਿੱਚਲਾ ਪਾਣੀ ਬਦਲ ਦੇਣਾ ਚਾਹੀਦਾ ਹੈ ਅਤੇ ਬਰਤਨਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰ ਕੇ ਚੰਗੀ ਤਰ੍ਹਾਂ ਸੁੱਕਾ ਕੇ ਫਿਰ ਪਾਣੀ ਪਾੲਿਆ ਜਾਵੇ ਇਹ ਮੱਛਰ ਸਵੇਰੇ ਸ਼ਾਮ ਕੱਟਦਾ ਹੈ ਇਸ ਲਈ ਸਵੇਰੇ ਸ਼ਾਮ ਪੂਰੇ ਕੱਪੜੇ ਪਹਿਨਣੇ ਚਾਹੀਦੇ ਹਨ ਜੇ ਕਰ ਕਿਸੇ ਵਿਆਕਤੀ ਨੂੰ ਤੇਜ਼ ਸਿਰ ਦਰਦ ਅਤੇ ਤੇਜ਼ ਬੁਖਾਰ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ,ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ,ਜੀ ਕੱਚਾ ਹੋਣਾ ਅਤੇ ਉਲਟੀਆਂ,ਹਾਲਤ ਖ਼ਰਾਬ ਹੋਣ ਤੇ ਨੱਕ,ਮੂੰਹ ਅਤੇ ਮਸੂੜਿਆਂ ਵਿੱਚੋਂ ਖ਼ੂਨ ਵੱਗਣਾ ਆਦਿ ਤਾਂ ਸਾਨੂੰ ਡੈਂਗੂ ਹੋਣ ਦੀਆਂ ਸੰਭਾਨਾਵਾਂ ਹੋ ਸਕਦੀਆਂ ਹਨ ਇਹਨਾਂ ਹਾਲਤਾਂ ਵਿੱਚ ਮਰੀਜ਼ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਦੇਣੇ ਚਾਹੀਦੇ ਹਨ ਅਤੇ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਕਰਨਾ ਚਾਹੀਦਾ ਹੈ ਅਤੇ ਮਰੀਜ ਦੇ ਖਾਣਾ ਹਲਕਾ ਦੇਣਾ ਚਾਹੀਦਾ ਹੈ ਜੇ ਕਰ ਮਰੀਜ਼ ਦੀ ਹਾਲਤ ਖ਼ਰਾਬ ਲੱਗੇ ਤਾਂ ਮਰੀਜ਼ ਨੂੰ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੁੰਦਾ ਹੈ ।ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੈਂਗੂ ਅਤੇ ਚਿਕਨਗੁਨੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ । ਟੀਮ ਮੈਂਬਰ ਗੁਰਪ੍ਰੀਤ ਸਿੰਘ ਅਤੇ ਸੋਹਣਪ੍ਰੀਤ ਅਤੇ ਪ੍ਮਿੰਦਰ ਕੋਰ ਹਾਜ਼ਰ ਸਨ ।