ਜ਼ਿਲ੍ਹੇ ਦੇ ਮੈਡੀਕਲ ਅਫਸਰਾਂ ਬਲਾਕ ਐਜੂਕੇਟਰ  ਕੋਲਡ ਚੇਨ ਹੈਂਡਲਰ ਨੂੰ ਕਰਵਾਈ ਗਈ ਇਕ ਰੋਜਾ ਟਰੇਨਿੰਗ:-ਡਾ. ਅੰਜੂ ਸਿੰਗਲਾ

ਮੂਨਕ/ਸੰਗਰੂਰ 22 ਨਵੰਬਰ (ਬਲਦੇਵ ਸਿੰਘ ਸਰਾਓ)
ਸਿਵਲ ਸਰਜਨ ਸੰਗਰੂਰ  ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ. ਅੰਜੂ ਸਿੰਗਲਾ ਦੀ ਅਗੁਵਾਈ ਵਿੱਚ ਜਿਲ੍ਹੇ ਦੇ ਮੈਡੀਕਲ ਅਫਸਰਾਂ,ਬਲਾਕ ਐਜੂਕੇਟਰਾਂ  ਅਤੇ ਐਲ.ਐਚ. ਵੀ. ਦੀ ਇਕ ਰੋਜਾ ਟਰੇਨਿੰਗ ਕੋਲਡ ਚੇਨ ਮੈਂਨਟੇਨ ਕਰਨ, ਯੂਵਿਨ ਪੋਰਟਲ ਅਤੇ ਰੁਟੀਨ ਟੀਕਾਕਰਨ ਸਬੰਧੀ ਇੱਕ ਰੋਜਾ ਟ੍ਰੇਨਿੰਗ ਡਬਲਿਉ. ਐਚ. ਓ. ਵੱਲੋਂ ਕਰਵਾਈ ਗਈ l ਇਸ ਮੌਕੇ ਬੋਲਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ. ਅੰਜੂ ਸਿੰਗਲਾ  ਨੇ ਦੱਸਿਆ ਕਿ ਹਰ ਵੈਕਸੀਨ ਅਤੇ ਦਵਾਈ ਨੂੰ ਠੀਕ ਰੱਖਣ ਲਈ ਕੋਲਡ ਚੇਨ ਦਾ ਅਹਿਮ ਰੋਲ ਹੁੰਦਾ ਹੈ, ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਜਿੱਥੇ ਸਾਡੇ ਵੈਕਸੀਨ ਸਟੋਰ ਹਨ, ਉਹਨਾਂ ਥਾਵਾਂ ਦੇ ਆਈ.ਐੱਲ.ਆਰ ਅਤੇ ਡੀ ਫਰੀਜਰ ਹਰ ਸਮੇਂ ਠੀਕ ਕੰਮ ਕਰਦੇ ਹੋਣ, ਸਟੈਪਲਾਈਜਰ ਦਾ ਵਿਸ਼ੇਸ ਤੌਰ ਤੇ ਧਿਆਨ ਰਖਿਆ ਜਾਵੇ, ਸਵੇਰੇ ਸ਼ਾਮ ਟੈਂਪਰੇਚਰ ਨੂੰ ਚੈੱਕ ਕਰਕੇ ਲਾਗਬੁਕ ਵਿੱਚ ਦਰਜ ਕੀਤਾ ਜਾਵੇ l  ਡਬਲਿਉ.ਐਚ.ਓ. ਦੇ ਸਰਵੇਲੇਂਸ ਮੈਡੀਕਲ ਅਫਸਰ ਡਾ. ਨਵੇਦਿਤਾ ਵਾਸੁਦੇਵ ਨੇ ਇਸ ਟ੍ਰੇਨਿੰਗ ਵਿੱਚ ਵਿਸ਼ੇਸ ਤੌਰ ਤੇ ਭਾਗ ਲਿਆ ਉਨਾਂ ਨੇ ਕਿਹਾ ਕਿ ਟੀਕਾਕਰਨ ਦੀ ਵੈਕਸੀਨ ਲਈ ਕੋਲਡ ਚੇਨ ਦਾ ਮਹੱਤਵਪੂਰਨ ਰੋਲ ਹੁੰਦਾ ਹੈ, ਉਨਾਂ ਕਿਹਾ ਕਿ ਲੋੜ ਅਨੁਸਾਰ ਟੀਕਾਕਰਨ ਸੈਸ਼ਨ ਵਿੱਚ ਹਰੇਕ ਵੈਕਸੀਨ ਉਪਲੱਬਧ ਹੋਣੀ ਚਾਹੀਦੀ ਹੈ, ਟੀਕਾਕਰਨ ਸੈਸ਼ਨ ਦੌਰਾਨ ਡਿਊ ਲਿਸਟ, ਅਨਾਫਾਈਲੇਕਸਿਸ ਕਿੱਟ, ਹੱਬ ਕਟਰ, ਸਰਿੰਜਾਂ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਹੋਣੀਆਂ ਚਾਹੀਦੀਆਂ ਹਨ ਅਤੇ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ l ਉਹਨਾਂ ਕਿਹਾ  ਕਿ ਕੋਲਡ ਚੇਨ ਪੱਧਰ ਤੇ ਸੈਸ਼ਨ ਦੇ ਖ਼ਤਮ ਹੋਣ ਤੇ ਔਨਲਾਈਨ ਖਰਚਾ ਔਨਲਾਈਨ ਕੀਤਾ ਜਾਣਾ ਜਰੂਰੀ ਹੈ l ਅਤੇ ਹਰੇਕ ਸੈਸ਼ਨ ਦੌਰਾਨ ਯੂਵੀਨ ਪੋਰਟਲ ਤੇ ਔਨਲਾਈਨ ਐਂਟਰੀ 100 ਪ੍ਰਤੀਸ਼ਤ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਆਪਣੇ ਏਰੀਆ ਦੇ ਬੱਚਿਆਂ ਦੀ ਟੀਕਾਕਰਨ ਕਵਰੇਜ 100 ਪ੍ਰਤੀਸ਼ਤ ਕਰਨਾ ਯਕੀਨੀ ਬਣਾਇਆ ਜਾਵੇ l
ਐਮ. ਆਰ. 1 ਅਤੇ ਐਮ. ਆਰ. 2 ਦੀ ਕਵਰੇਜ ਵਧਾਈ  ਜਾਵੇ l
ਇਸ ਮੌਕੇ ਮੈਡੀਕਲ ਅਫ਼ਸਰਜ, ਬਲਰਾਜ ਸਿੰਘ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਤੋਂ ਇਲਾਵਾ ਜਿਲ੍ਹੇ ਦੇ ਬਲਾਕ ਐਜੂਕੇਟਰ ਅਤੇ ਐਲ. ਐਚ. ਵੀ.ਮੌਜੂਦ ਸਨ।