ਵਿਸ਼ਾ ਮਾਹਿਰ ਨਰੇਸ਼ ਪਠਾਣੀਆਂ ਵੱਲੋਂ ਕਰਵਾਈ ਗਈ ਡੈਮੋ।
ਬਠਿੰਡਾ 25 ਫ਼ਰਵਰੀ (ਮੱਖਣ ਸਿੰਘ ਬੁੱਟਰ) : ਪੀ ਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਮੰਡੀ ਵਿਖੇ ਮੁੱਢਲੀ ਸਹਾਇਤਾ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ।ਵਧੇਰੇ ਜਾਣਕਾਰੀ ਦਿੰਦੇ ਹੋਏ ਮੀਡੀਆ ਕੋਆਰਡੀਨੇਟਰ ਰਣਬੀਰ ਸਿੰਘ ਲੈਕਚਰਾਰ ਨੇ ਦੱਸਿਆ ਕਿ ਕੈਂਪ ਦੌਰਾਨ ਰੈੱਡ ਕਰਾਸ ਸੁਸਾਇਟੀ ਦੇ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਵਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਹਲਾਤਾਂ ਦੌਰਾਨ ਮਰੀਜ਼ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸ਼ਹਿਦ ਦੀ ਮੱਖੀ, ਸੱਪ ਦਾ ਕੱਟਣਾ, ਅਚਾਨਕ ਦੌਰਾ ਪੈਣਾ, ਕਿਸੇ ਵਸਤੂ ਦਾ ਗਲ ਵਿੱਚ ਫਸਣਾ, ਐਕਸੀਡੈਂਟ ਦੀ ਸਥਿਤੀ,ਨਕਸੀਰ ਛੁੱਟਣਾ , ਗਰਮ ਚੀਜ ਲੱਗਣਾ, ਦੌਰਾਨ ਅਪਣਾਈਆਂ ਜਾਣ ਵਾਲੀਆਂ ਮੁੱਢਲੀ ਸਹਾਇਤਾ ਦੀਆਂ ਵਿਧੀਆਂ ਸਬੰਧੀ ਡੈਮੋ ਦਿੰਦੇ ਹੋਏ ਪਠਾਣੀਆਂ ਜੀ ਨੇ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਸੁਨੀਲ ਕੁਮਾਰ ਗੁਪਤਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਮੁੱਢਲੀ ਸਹਾਇਤਾ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਸਕੂਲ ਵੋਕੇਸ਼ਨਲ ਟੀਚਰ ਸੰਦੀਪ ਕੁਮਾਰੀ ਨੇ ਡੈਮੋ ਪ੍ਰੀਕਿਰਿਆ ਦੌਰਾਨ ਮਦਦ ਕੀਤੀ ਗਈ।ਅੰਤ ਵਿਚ ਸਕੂਲ ਵੱਲੋਂ ਨਰੇਸ਼ ਪਠਾਣੀਆਂ ਜੀ ਦਾ ਸਨਮਾਨ ਕੀਤਾ ਗਿਆ।