ਮਾਤਾ ਗੁਜਰੀ ਨਰਸਿੰਗ ਕਾਲਜ ਬੱਬਨਪੁਰ ਧੂਰੀ ਵਿਖੇ ਵਿਦਿਆਰਥੀਆਂ ਵੱਲੋਂ ਪੋਸਟਿਕ ਆਹਾਰ ਬਣਾਇਆ ਗਿਆ 

ਧੂਰੀ 23 ਫਰਵਰੀ (  ਵਿਕਾਸ ਵਰਮਾ ) ਮਾਤਾ ਗੁਜਰੀ ਨਰਸਿੰਗ ਕਾਲਜ ਬੱਬਨਪੁਰ, ਧੂਰੀ ਵਿਖੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਜੀ ਦੀ ਅਗਵਾਈ ਵਿੱਚ ਬੱਚਿਆਂ ਦੁਆਰਾ ਸਿਹਤ ਨੂੰ ਮੁੱਖ ਰੱਖਦੇ ਹੋਏ ਪੋਸ਼ਟਿਕ ਆਹਰ ਬਣਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਦਲੀਆ, ਬਰੈਡ ਸੈਂਡਵਿੱਚ, ਸੂਪ ਅਤੇ ਫਲਾਂ ਦਾ ਰਸ ਅਤੇ ਫਰੂਟ ਚਾਟ ਆਦਿ ਬਣਾਇਆ ਗਿਆ। ਵਿਦਿਆਰਥੀਆਂ ਨੇ ਪੋਸਟਿਕ ਆਹਾਰ ਦੇ ਵਿੱਚ ਕਿਹੜੇ-ਕਿਹੜੇ ਤੱਤ ਪਾਏ ਜਾਂਦੇ ਹਨ ਅਤੇ ਸਿਹਤ ਲਈ ਕਿਹੜੀ ਬਿਮਾਰੀ ਦੁਰਾਨ ਕਿਸ ਤਰ੍ਹਾਂ ਦੀ ਡਾਈਟ ਲੈਣੀ ਚਾਹੀਂਦੀ ਹੈ ਉਹਨਾਂ ਬਾਰੇ ਦੱਸਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕਾਲਜ ਦੇ ਸਕੱਤਰ ਸ.ਬਲਵੰਤ ਸਿੰਘ ਮੀਮਸਾ ਜੀ ਅਤੇ ਟਰੱਸਟ ਮੈਂਬਰ ਸ.ਜਤਿੰਦਰ ਸਿੰਘ ਮੰਡੇਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਬੱਚਿਆਂ ਦੁਆਰਾ ਤਿਆਰ ਕੀਤੇ ਗਏ ਪਕਵਾਨਾਂ ਦੀ ਸ਼ਲਾਘਾ ਕੀਤੀ। ਕਾਲਜ ਦੇ ਅਧਿਆਪਕ ਸਾਹਿਬਾਨ ਜਿਵੇਂ ਕਿ ਪ੍ਰਿਤਪਾਲ ਕੌਰ,ਸੁਖਬੀਰ ਕੌਰ,ਮਨਪ੍ਰੀਤ ਕੌਰ, ਰਮਨਦੀਪ ਕੌਰ, ਸਿਮਰਨਜੀਤ ਕੌਰ,ਰਾਧਾ ਰਾਨੀ, ਪ੍ਰਭਜੋਤ ਕੌਰ ਅਤੇ ਸੁਪਰਡੈਂਟ ਗੁਰਪ੍ਰੀਤ ਸਿੰਘ ਦਿਓਲ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਡਾ. ਬਲਬੀਰ ਸਿੰਘ ਪ੍ਰਿੰਸੀਪਲ ਅਤੇ ਅਮ੍ਰਿਤ ਸਿੰਘ  ਵਾਈਸ ਪ੍ਰਿੰਸੀਪਲ ਵੀ ਦੇਸ਼ ਭਗਤ ਕਾਲਜ ਬਰੜਵਾਲ ਵੀ ਹਾਜ਼ਰ ਸਨ।