ਸੰਗਰੂਰ, 23 ਫਰਵਰੀ (ਜਸਪਾਲ ਸਰਾਓ)ਪੰਜਾਬ ਸਰਕਾਰ ਤੋਂ ਪ੍ਰਾਪਤ ਕਿੱਤਾ ਸਿਖਲਾਈ ਅਤੇ ਹੁਨਰ ਅਨੁਕੂਲਨ ਪ੍ਰੋਗਰਾਮ ਸਕੀਮ ਅਧੀਨ ਪ੍ਰਿੰਸੀਪਲ ਪ੍ਰੋ. ਰਚਨਾ ਭਾਰਦਵਾਜ ਜੀ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸਰਕਾਰੀ ਕਾਲਜ ਰੋਸ਼ਨਵਾਲਾ ਵਿਖੇ ਮਿਤੀ 20/02/2025 ਨੂੰ “ਬੈਸਟ ਆਊਟ ਆਫ ਵੇਸਟ” ਵਿਸ਼ੇ ਉੱਪਰ ਇੱਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਵਜੋਂ ਸ੍ਰੀਮਤੀ ਨਿਰਮਲ ਸਹਾਇਕ ਪ੍ਰੋ. ਅੰਗਰੇਜ਼ੀ ਸਰਕਾਰੀ ਰਣਬੀਰ ਕਾਲਜ, ਸੰਗਰੂਰ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ “ਬੇਕਾਰ ਚੀਜ਼ਾਂ ਤੋਂ ਕੁਝ ਵਧੀਆ ਬਣਾਉਣਾ” ਇੱਕ ਸਥਿਤੀ ਹੈ ਜਿੱਥੇ ਅਸੀਂ ਕੂੜਾ ਜਾਂ ਬੇਕਾਰ ਸਮੱਗਰੀ ਤੋਂ ਕੁਝ ਨਵਾਂ ਅਤੇ ਲਾਹੇਵੰਦ ਬਣਾਉਂਦੇ ਹਾਂ। ਇਹ ਸਿਰਫ਼ ਸਿਰਜਨਾਤਮਕਤਾ ਦੀ ਵਿਆਖਿਆ ਨਹੀਂ ਹੈ, ਸਗੋਂ ਇਸ ਨਾਲ ਪਰਿਵਾਰ ਅਤੇ ਸਮਾਜ ਵਿੱਚ ਸਮਾਜਿਕ ਜਿੰਮੇਵਾਰੀ ਦਾ ਭਾਵ ਵੀ ਜੁੜਿਆ ਹੈ। ਜਿਵੇਂ ਕਿ ਪੁਰਾਣੀਆਂ ਕਿਤਾਬਾਂ, ਕਾਗਜ਼, ਕਪੜੇ, ਜਾਂ ਕਾਫੀ ਜ਼ਿਆਦਾ ਸਮੱਗਰੀ ਨੂੰ ਰੀਸਾਈਕਲ ਕਰਕੇ ਨਵੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ। ਇਹ ਨਾ ਸਿਰਫ਼ ਪ੍ਰਾਕਿਰਤਿਕ ਸੰਸਾਰ ਦੀ ਸੁਰੱਖਿਆ ਵਿੱਚ ਮਦਦ ਕਰਦਾ ਹੈ, ਬਲਕਿ ਲੋਕਾਂ ਨੂੰ ਆਪਣੇ ਸਥਾਨਕ ਅਤੇ ਘਰੇਲੂ ਸਮੱਗਰੀ ਨਾਲ ਨਵੀਂਆਂ ਚੀਜਾਂ ਬਣਾਉਣ ਲਈ ਪ੍ਰੇਰਿਤ ਵੀ ਕਰਦਾ ਹੈ। ਇਸ ਤਰ੍ਹਾਂ, “ਬੇਕਾਰ ਚੀਜ਼ਾਂ ਤੋਂ ਕੁਝ ਵਧੀਆ ਬਣਾਉਣਾ” ਨਾ ਸਿਰਫ਼ ਰਚਨਾਤਮਕਤਾ ਅਤੇ ਮਜ਼ੇਦਾਰ ਕਿਰਤ ਹੈ, ਸਗੋਂ ਇਹ ਇੱਕ ਸਥਾਈ ਅਤੇ ਕੁਦਰਤੀ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਵੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜਦੋਂ ਕਿਸੇ ਪੁਰਾਣੀ ਚੀਜ਼ ਨੂੰ ਨਵੇਂ ਤਰੀਕੇ ਨਾਲ ਵਰਤਦੇ ਹਾਂ, ਤਾਂ ਸਿਰਫ ਉਸ ਦਾ ਮੁੱਲ ਨਹੀਂ ਵਧਾਉਂਦੇ, ਸਗੋਂ ਆਪਣੇ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਯੋਗਦਾਨ ਪਾਉਂਦੇ ਹਾਂ। ਇਸ ਵਰਕਸ਼ਾਪ ਵਿੱਚ ਮੈਡਮ ਨਿਰਮਲ ਦੇ ਨਾਲ ਸਰਕਾਰੀ ਰਣਬੀਰ ਕਾਲਜ ਦੇ 7 ਵਿਦਿਆਰਥੀਆਂ ਜਸ਼ਨਪ੍ਰੀਤ ,ਲਵਜੀਤ ,ਬਲਦੀਪ,ਨਿਸੀਕਾ,ਨਵਜੋਤ , ਕਰਨਬੀਰ ਅਤੇ ਸ਼ੈਲੇਂਦਰ ਖਟਕ ਨੇ ਪ੍ਰੈਕਟੀਕਲ ਕਰਕੇ ਬੇਕਾਰ ਸਮਾਨ ਨੂੰ ਵਰਤ ਕੇ ਸੁੰਦਰ ਵਸਤੂਆਂ ਵਿੱਚ ਤਬਦੀਲ ਕਰਨਾ ਸਿਖਾਇਆ। ਪੁਰਾਣੇ ਗੱਤੇ, ਅਖਬਾਰ ਤੋਂ ਕਈ ਤਰ੍ਹਾਂ ਦੀਆਂ ਸਜਾਵਟੀ ਚੀਜ਼ਾਂ ਬਣਾਈਆਂ ਗਈਆਂ। ਇਸ ਮੌਕੇ ,ਕਾਲਜ ਦੇ ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ ਮੈਂਬਰ ਸ਼ਾਮਲ ਹੋਏ ।
ਸ਼੍ਰੀਮਤੀ ਨਿਰਮਲ ਨੇ ‘ਬੈਸਟ ਆਉਟ ਆਫ਼ ਵੇਸਟ’ ਵਿਸ਼ੇ ਤੇ ਵਰਕਸਾਪ ਲਗਾਈ
