ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੰਦੀਪ ਰਾਣੀ ਸੁਮਨ ਕਾਤਰੋਂ ਕਾਰਜਕਾਰੀ ਮੈਂਬਰ ਨਾਮਜਦ

ਸ਼ੇਰਪੁਰ , 27 ਫਰਵਰੀ ( ਹਰਜੀਤ ਸਿੰਘ ਕਾਤਿਲ , ਮਨਪ੍ਰੀਤ ਕੌਰ) – ਲੰਮੇ ਸਮੇਂ ਤੋਂ ਦੇਸ਼ ਵਿਦੇਸ਼ ਵਿੱਚ ਲੋਕ ਭਲਾਈ ਦੇ ਕੰਮਾਂ ਨੂੰ ਨਿਰਸਵਾਰਥ ਅਤੇ ਸਮਾਜ ਸੇਵਾ ਵਜੋਂ ਨਿਭਾਉਂਦੀ ਆ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ( ਰਜਿ.) ਵੱਲੋਂ ਉੱਘੀ ਸਮਾਜ ਸੇਵਿਕਾ ਸੰਦੀਪ ਰਾਣੀ (ਸੁਮਨ ਕਾਤਰੋਂ)  ਨੂੰ ਸੰਸਥਾ ਦਾ ਜ਼ਿਲਾਂ ਸੰਗਰੂਰ ਤੋਂ ਕਾਰਜਕਾਰੀ ਮੈਂਬਰ ਨਾਮਜਦ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਜੱਸਾ ਸਿੰਘ ਸੰਧੂ ਪ੍ਰਧਾਨ, ਭਾਰਤ ਨੇ ਦੱਸਿਆ ਕਿ ਅਸੀਂ ਸੰਦੀਪ ਰਾਣੀ ਨੂੰ ਅਗਲੇ ਦੋ ਸਾਲਾਂ ਲਈ ਕਾਰਜਕਾਰੀ ਮੈਂਬਰ ਵਜੋਂ ਨਾਮਜਦ ਕਰਕੇ ਮਾਣ ਮਹਿਸੂਸ ਕਰਦੇ ਹਾਂ, ਇਸ ਨਾਲ ਇਲਾਕੇ ਦੀ ਨੌਜਵਾਨ ਪੀੜੀ ਨੂੰ ਰੋਜਗਾਰ ਦੇ ਮੌਕੇ ਮਿਲਣਗੇ ਅਤੇ ਉਹ ਟਰੱਸਟ ਦੀਆਂ ਸਕੀਮਾਂ ਦਾ ਲਾਭ ਲੈ ਸਕਣਗੇ ।

ਉਹਨਾਂ ਕਿਹਾ ਕਿ ਟਰਸਟ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਹੀ ਨਹੀਂ ਬਲਕਿ ਚੰਡੀਗੜ੍ਹ ,ਦਿੱਲੀ, ਜੰਮੂ -ਕਸ਼ਮੀਰ ,ਹਰਿਆਣਾ, ਹਿਮਾਚਲ ਪ੍ਰਦੇਸ਼ ,ਉੱਤਰ ਪ੍ਰਦੇਸ਼ ,ਮੱਧ ਪ੍ਰਦੇਸ਼ ,ਬਿਹਾਰ, ਮਹਾਰਾਸ਼ਟਰ ਤੇ ਤੇਲੰਗਾਨਾ, ਕੋਚੀਨ, ਰਾਜਸਥਾਨ ਤੋਂ ਇਲਾਵਾ ਨੇਪਾਲ ,ਅਮਰੀਕਾ, ਕੈਨੇਡਾ ,ਯੂਰਪ, ਆਸਟਰੇਲੀਆ ਅਤੇ ਏਸ਼ੀਆ ਸਮੇਤ ਹੋਰ ਰਾਜਾਂ ਵਿੱਚ ਵੀ ਆਪਣੀਆਂ ਭਲਾਈ ਗਤੀਵਿਧੀਆਂ ਦਾ ਵਿਸਥਾਰ ਕਰ ਰਿਹਾ ਹੈ। ਉਨਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਨਵ ਨਿਯੁਕਤ ਮੈਂਬਰ ਰਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਆਪਣੇ ਕੀਮਤੀ ਪਲਾਂ ਨੂੰ ਟਰੱਸਟ ਦੀਆਂ ਗਤੀਵਿਧੀਆਂ ਵਿੱਚ ਸੁਧਾਰ ਲਈ ਸਾਨੂੰ ਆਪਣਾ ਸਹਿਯੋਗ ਅਤੇ ਸਲਾਹ ਦੇਣਗੇ।

ਇਸ ਨਿਯੁਕਤੀ ਤੇ ਸੰਦੀਪ ਰਾਣੀ ਨੇ ਕਿਹਾ ਕਿ ਉਹ ਟਰੱਸਟ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਅੰਮ੍ਰਿਤ ਕੌਰ ਉਬਰਾਏ, ਮੈਨੇਜਿੰਗ ਟਰੱਸਟੀ ਪ੍ਰੋਫੈਸਰ (ਡਾ) ਐਸ ਪੀ ਸਿੰਘ ਉਬਰਾਏ , ਸਰਦਾਰ ਜੱਸਾ ਸਿੰਘ ਸੰਧੂ ਪ੍ਰਧਾਨ, ਭਾਰਤ ਅਤੇ ਸਮੂਹ ਅਹੁਦੇਦਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਟਰੱਸਟ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਮੈਂ ਇਸ ਨੂੰ ਆਪਣੇ ਵੱਲੋਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਇਸ ਮੌਕੇ ਸ੍ਰ ਜੱਸਾ ਸਿੰਘ ਸੰਧੂ ਪ੍ਰਧਾਨ ਭਾਰਤ , ਹਰਦੇਵ ਸਿੰਘ ਪਟਿਆਲਾ ਸੇਵਾ ਮੁਕਤ ਜੀਐਮਡੀਆਈਸੀ ਅਤੇ ਟਰੱਸਟ ਦੇ ਸੀਨੀਅਰ ਮੈਡਮ ਵੀ ਮੌਜੂਦ ਸਨ ।