ਸ਼ੇਰਪੁਰ, 27 ਫਰਵਰੀ ( ਹਰਜੀਤ ਸਿੰਘ ਕਾਤਿਲ , ਮਨਪ੍ਰੀਤ ਕੌਰ ) – ਸਰਪੰਚ ਰਾਜਵਿੰਦਰ ਸਿੰਘ ਰਾਜ ਨੂੰ ਮਾਰਕੀਟ ਕਮੇਟੀ ਸ਼ੇਰਪੁਰ ਦਾ ਚੇਅਰਮੈਨ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਗੁਰਦੁਆਰਾ ਨਾਨਕਸਰ ਸਾਹਿਬ ਬੜੀ ਰੋਡ, ਪੱਤੀ ਖਲੀਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਸਮੇਂ ਪ੍ਰਧਾਨ ਚਰਨਜੀਤ ਸਿੰਘ ਗਰੇਵਾਲ, ਪ੍ਰਧਾਨ ਅਮਰੀਕ ਸਿੰਘ ਮੱਲੀ , ਬਾਬਾ ਨਿਰਮਲ ਸਿੰਘ ਔਲਖ , ਰਜਿੰਦਰ ਸਿੰਘ ਜੇਈ ਪੀਐਸਈਬੀ , ਅਮਰੀਕ ਸਿੰਘ ਚੀਮਾ, ਭਾਗ ਸਿੰਘ ਜੇਈ ਖੇੜੀ , ਗੁਰਲਾਲ ਸਿੰਘ ਨੰਬਰਦਾਰ, ਮਲਕੀਤ ਸਿੰਘ ਸਨੇਤਵਾਲ , ਜਸਬੀਰ ਸਿੰਘ ਖੇੜੀ , ਬਾਬਾ ਦਰਸ਼ਨ ਸਿੰਘ ਗਰੇਵਾਲ , ਕ੍ਰਿਸ਼ਨ ਸਿੰਘ ਚੀਮਾ , ਮਿਸਤਰੀ ਰਣਜੀਤ ਸਿੰਘ ਦਿਓਸੀ , ਮਨਜੀਤ ਸਿੰਘ ਬੈਹਣੀਵਾਲ ਪੰਚ , ਮਨਜੀਤ ਸਿੰਘ ਚੀਮਾ ਤੋਂ ਇਲਾਵਾ ਹੋਰ ਵੀ ਸੰਗਤਾਂ ਮੌਜੂਦ ਸਨ।
ਚੇਅਰਮੈਨ ਰਾਜਵਿੰਦਰ ਸਿੰਘ ਦਾ ਗੁਰਦੁਆਰਾ ਨਾਨਕਸਰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ
