ਪਿੰਡ ਸੇਰ ਸਿੰਘ ਪੁਰਾ [ਨਾਈਵਾਲਾ]ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ 

ਸੰਗਰੂਰ 27 ਫਰਵਰੀ (ਜਸਪਾਲ ਸਰਾਓ) ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰਾਚੀਨ ਮੰਦਿਰ ਮਾਤਾ ਸੀਤਲਾ ਦੇਵੀ ਸੇਰ ਸਿੰਘ ਪੁਰਾ (ਨਾਈਵਾਲਾ)ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ। ਸਾਡੇ ਰੋਜ਼ਾਨਾ ਹਲਚਲ ਅਖਬਾਰ ਦੇ ਮੁੱਖ ਸੰਪਾਦਕ ਬੇਅੰਤ ਸਿੰਘ ਰੋਹਟੀ ਖਾਸ ਨਾਲ ਗੱਲਬਾਤ ਦੌਰਾਨ ਮੰਦਿਰ ਦੇ ਮੁੱਖ ਪ੍ਰਬੰਧਕ ਪਵਨ ਕੁਮਾਰ ਪੱਪੂ ਗੋਇਲ (ਮੈਂਬਰ ਪੰਚਾਇਤ) ਅਤੇ ਭੂਸ਼ਨ ਕੁਮਾਰ ਸਰਮਾਂ ਨੇ ਦੱਸਿਆ ਹੈ। ਕਿ ਸ਼ਿਵ ਭਗਤਾਂ ਸੰਗਤਾਂ ਨੇ ਸ਼ਿਵਲਿੰਗ ਤੇ ਫੁੱਲ ਫਲ ਸੇਵਾ ਅਤੇ ਜਲ ਚੜਾਇਆ ਗਿਆ। ਕਮੇਟੀ ਮੈਂਬਰ ਮਨੋਜ ਗੋਇਲ, ਪ੍ਰਦੀਪ ਸਰਮਾਂ ਅਤੇ ਮਨੋਜ ਸਰਮਾ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਹੈ। ਕਿ ਵਿਸੇਸ਼ ਤੌਰ ਹਲਕਾ ਬਰਨਾਲਾ ਦੇ ਵਿਧਾਇਕ ਸ,ਕੁਲਦੀਪ ਸਿੰਘ ਕਾਲਾ ਢਿੱਲੋ, ਉਹਨਾਂ ਨਾਲ ਕਾਂਗਰਸ ਪਾਰਟੀ ਵਰਕਰ ਵੀ ਮੰਦਿਰ ਵਿਖੇ ਬਾਬਾ ਭੋਲੇ ਨਾਥ ਦਾ ਆਸੀਰਵਾਦ ਲੈਣ ਲਈ ਪਹੁੰਚੇ। ਭਗਤਾਂ ਸੰਗਤਾਂ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ।
ਅਸੋਕ ਕੁਮਾਰ ਜੀ,ਰਮਨਦੀਪ ਕੁਮਾਰ ਸਰਮਾਂ, ਸ਼ਿਵਚਰਨ ਕੁਮਾਰ ਸਰਮਾਂ, ਸੱਤਪਾਲ ਸਰਮਾਂ ਜੀ ਨੇ ਤਨ ਮਨ ਨਾਲ ਲੰਗਰ ਵਿੱਚ ਸੰਗਤਾਂ ਦੀ ਖੂਬ ਸੇਵਾ ਕੀਤੀ ।ਮੁੱਖ ਸੇਵਾਦਾਰ ਪਵਨ ਕੁਮਾਰ ਗੋਇਲ ਨੇ ਕਿਹਾ। ਕਿ ਇਸ ਸੁਭ ਅਵਸਰ ਤੇ ਸ੍ਰੀ ਰਮੇਸ਼ ਗਰਗ ਐਂਡ ਪਾਰਟੀ ਬਰਨਾਲਾ ਵੱਲੋ ਜੱਸ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ  ਕੀਤਾ ਗਿਆ। ਭੈਣ ਪ੍ਰਮਿੰਦਰ ਕੌਰ ਬੇਬੀ ਵੱਲੋ ਅਤੇ ਮਹਿਲਾ ਸੰਕੀਰਤਨ ਮੰਡਲੀ ਨਾਈਵਾਲਾ ਵੱਲੋ ਮੰਦਿਰ ਦੀ ਉਸਾਰੀ ਲਈ ਰਾਸ਼ੀ ਭੇਂਟ ਕੀਤੀ ਗਈ। ਸ੍ਰੀ ਨਰਿੰਦਰ ਬਿੱਟਾ ਪੱਤਰਕਾਰ, ਯੁਗੇਸ਼ ਕੁਮਾਰ ਬਰਨਾਲਾ ਵੱਲੋ ਬੇਅੰਤ ਮਾਇਆ ਮੰਦਿਰ ਉਸਾਰੀ ਲਈ ਭੇਂਟ ਕੀਤੀ ਗਈ। ਲੇਖਕ ਮੱਖਣ ਮਿੱਤਲ ਸਹਿਣੇ ਵਾਲੇ ਵੱਲੋ ਮਿਲੀ ਜਾਣਕਾਰੀ ਅਨੁਸਾਰ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਵੱਲੋ ਸਾਰੀ ਮੰਦਿਰ ਕਮੋਟੀ ਨੂੰ ਧਾਰਮਿਕ ਨਿਰੰਕਾਰੀ ਮਿਸ਼ਨ ਦੀ ਡੈਅਰੀ ਭੇਂਟ ਕੀਤੀ ਗਈ। ਅਤੇ ਪ੍ਰਾਚੀਨ ਮੰਦਿਰ ਮਾਤਾ ਸੀਤਲਾ ਦੇਵੀ ਕਮੇਟੀ ਵੱਲੋ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਸ਼ਿਵ ਭਗਤਾਂ ਦਾ ਸਨਮਾਨ ਕੀਤਾ ਗਿਆ। ਸੁਭਾ ਤੋਂ ਸਾਮ ਤੱਕ ਸ਼ਿਵ ਭੋਲੇ ਬਾਬਾ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ। ਅੰਤ ਵਿੱਚ ਮੰਦਿਰ ਪੁਜਾਰੀ ਸ੍ਰੀ ਕ੍ਰਿਸ਼ਨਕਾਂਤ ਮੁਥਰਾ ਵਾਲੇ ਵੱਲੋ ਆਏ ਸਾਰੇ ਭਗਤਾਂ ਦਾ ਧੰਨਵਾਦ ਕੀਤਾ ਗਿਆ। ।