ਵਿਸ਼ਵ ਸੁੱਖ ਸ਼ਾਂਤੀ ਲਈ ਮੁਹਿੰਮ ਸ਼ੁਰੂ…

 

ਸਨੌਰ/ਪਟਿਆਲਾ 22 ਨਵੰਬਰ (ਚਰਨਜੀਤ ਸਿੰਘ ਜਾਗਦੇ ਰਹੋ) ਆਲ ਫਰੈਂਡਸ ਬਾਰਾਦਰੀ ਗਾਰਡਨ ਗਰੁੱਪ ਦੇ ਕੋਆਰਡੀਨੇਟਰ ਜ਼ਸਵੰਤ ਸਿੰਘ ਕੌਲੀ, ਜਗਦੀਸ਼ ਅਹੁਜਾ, ਐਡਵੋਕੇਟ ਤਾਰਾ ਸਿੰਘ ਭੰਮਰਾ ਅਤੇ ਪੂਰਨ ਸੁਆਮੀ ਜੀ ਦੀ ਅਗਵਾਈ ਵਿੱਚ ਵਿਸ਼ਵ ਸੁੱਖ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਸੰਦੇਸ਼ ਘਰ—ਘਰ ਪਹੁੰੰਚਾਉਣ ਦੀ ਮੁਹਿੰਮ ਆਰੰਭ ਕੀਤੀ ਹੈ। ਪਟਿਆਲਾ ਦੇ ਹਰਮਨ ਪਿਆਰੇ ਸ੍ਰ. ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਸਾਹਿਬ, ਸ੍ਰੀ ਕੁੰਦਨ ਗੋਗੀਆ ਜੀ ਮੇਅਰ ਪਟਿਆਲਾ ਅਤੇ ਸ੍ਰੀ ਤੇਜਿੰਦਰ ਮਹਿਤਾ ਜੀ ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਜੀ ਨੇ ਇਸਦਾ ਸਮਰਥਨ ਕੀਤਾ ਹੈ। ਇਸ ਗਰੁੱਪ ਵੱਲੋਂ ਆਪਸੀ ਭਾਈਚਾਰਾ ਅਤੇ ਇਨਸਾਨੀਅਤ ਨੂੰ ਮੁੱਖ ਰੱਖਕੇ ਸਮਾਜ ਸੇਵਾ ਕਰਦੇ ਹੋਏ ਵਿਸ਼ਵ ਸੁੱਖ ਸ਼ਾਂਤੀ ਅਤੇ ਸਾਂਝੀਵਾਲਤਾ ਸਥਾਪਿਤ ਕਰਨ ਦਾ ਉਪਰਾਲਾ ਕਰਨਾ ਹੈ। ਇਸ ਸੰਦੇਸ਼ ਰਾਹੀਂ ਲੋਕਾਂ ਨੂੰ ਆਪਸ ਵਿੱਚ ਜ਼ੋੜਨਾ ਅਤੇ ਦੇਸ਼ ਪੇ੍ਰਮ ਪ੍ਰਤੀ ਉਤਸ਼ਾਹਿਤ ਕਰਨਾ ਹੈ। ਹਰ ਨਾਗਰਿਕ ਨੂੰ ਇਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।