ਸ਼ੇਰਪੁਰ , 23 ਅਪ੍ਰੈਲ ( ਹਰਜੀਤ ਸਿੰਘ ਕਾਤਿਲ , ਮਨਪ੍ਰੀਤ ਕੌਰ ) – ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ ਮੁੱਖ ਅਧਿਆਪਕ ਸ਼੍ਰੀ ਮਹਿੰਦਰ ਪ੍ਰਤਾਪ ਦੀ ਅਗਵਾਈ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਹ ਸਾਰਾ ਪ੍ਰੋਗਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਹਾਊਸ ਵੱਲੋਂ ਹਾਊਸ ਇੰਚਾਰਜ ਸ੍ਰੀਮਤੀ ਗਗਨਦੀਪ ਕੌਰ , ਸੁਰਿੰਦਰ ਸਿੰਘ ਅਤੇ ਕਿਰਨਦੀਪ ਸਿੰਘ ਵੱਲੋ ‘ਵਿਸ਼ਵ ਧਰਤੀ ਦਿਵਸ’ ਸਬੰਧੀ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕਰਕੇ ਮਨਾਇਆ ਗਿਆ । ਬੱਚਿਆਂ ਵੱਲੋਂ ਇਸ ਮੌਕੇ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ । ਸਾਇੰਸ ਅਧਿਆਪਕ ਸ. ਜਤਿੰਦਰ ਸਿੰਘ ਵੱਲੋਂ ਧਰਤੀ ਦਿਵਸ ਦੇ ਸੰਬੰਧ ਵਿੱਚ ਵਿਸ਼ੇਸ਼ ਜਾਣਕਾਰੀ ਸਮੂਹ ਸਟਾਫ ਅਤੇ ਬੱਚਿਆਂ ਨਾਲ ਸਾਂਝੀ ਕੀਤੀ ਗਈ। ਬੱਚਿਆਂ ਅਤੇ ਸਟਾਫ ਵੱਲੋਂ ਧਰਤੀ ਉੱਪਰ ਵੱਧ ਰਹੇ ਪ੍ਰਦੂਸ਼ਣ ਅਤੇ ਹੋਰ ਅਲਾਮਤਾਂ ਨੂੰ ਰੋਕਣ ਲਈ ਆਪਣੇ ਆਪ ਅਤੇ ਹੋਰਾਂ ਨੂੰ ਜਾਗਰੂਕ ਕਰਨ ਦਾ ਵਾਅਦਾ ਕੀਤਾ । ਸਕੂਲ ਵਿੱਚ ਪ੍ਰਾਈਵੇਟ ਸਕੂਲਾਂ ਵਿੱਚੋਂ ਆ ਕੇ ਦਾਖਲ ਹੋਏ 12 ਵਿਦਿਆਰਥੀਆਂ ਨਾਲ ਜਾਣ ਪਛਾਣ ਵੀ ਕਰਵਾਈ ਗਈ ਅਤੇ ਉਹਨਾਂ ਨੂੰ “ਜੀ ਆਇਆਂ ਆਖਿਆ”। ਇਸ ਮੌਕੇ ਸਟਾਫ ਵਿੱਚ ਸ੍ਰੀਮਤੀ ਵੀਰਪਾਲ ਕੌਰ (ਹਾਊਸ ਕੋਆਰਡੀਨੇਟਰ), ਗੁਰਵਿੰਦਰ ਕੌਰ ,ਬੀਰਪਾਲ ਕੌਰ ,ਦੀਪਕਾ ਰਾਣੀ, ਕਮਲਫ਼ੂਲ ਕੌਰ,ਅਵਤਾਰ ਸਿੰਘ, ਪ੍ਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।
ਵਿਸ਼ਵ ਧਰਤੀ ਦਿਵਸ ਮਨਾਇਆ ਗਿਆ
