23ਵਾਂ ਅੱਖਾਂ ਦਾ ਵਿਸ਼ਾਲ ਕੈਂਪ ਪਿੰਡ ਈਸਾਪੁਰ ਲੰਡਾ ਵਿਖੇ ਲਗਾਇਆ

70 ਮਰੀਜ਼ਾਂ ਦੀ ਜਾਂਚ 11 ਮਰੀਜ਼ਾਂ ਦੇ ਫ੍ਰੀ ਲੈੱਨਜ਼ ਪੁਵਾਏ ਜਾਣਗੇ : ਪਿਆਰਾ ਸਿੰਘ ਇੰਸਾਂ ਮਾਹਮਦਪੁਰ
ਸ਼ੇਰਪੁਰ 6 ਅਪ੍ਰੈਲ (ਧਾਲੀਵਾਲ ) ਹਲਕਾ ਮਹਿਲਕਲਾਂ ਦੇ ਨਾਮਵਰ ਪ੍ਰਸਿੱਧ ਸਮਾਜ ਸੇਵਕ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਦੇ ਉਦਮ ਸਦਕਾ 23ਵਾਂ ਅੱਖਾਂ ਦਾ ਫ੍ਰੀ ਚੈੱਕ ਅੱਪ ਕੈਂਪ ਪਿੰਡ ਈਸਾਪੁਰ ਲੰਡਾ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਸਰਦਾਰ ਜੋਰਾ ਸਿੰਘ ਸਰਪੰਚ ਪਿੰਡ ਈਸਾਪੁਰ ਲੰਡਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਪਿਆਰਾ ਸਿੰਘ ਇੰਸਾਂ ਮਾਹਮਦਪੁਰ ਅਤੇ ਏਕ ਜੋਤਿ ਹਸਪਤਾਲ ਦੀ ਟੀਮ ਦਾ ਹਾਰ ਅਤੇ ਲੋਈ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਂਪ ਦੌਰਾਨ ਏਕ ਜੋਤਿ ਹਸਪਤਾਲ ਮਲੇਰਕੋਟਲਾ ਦੀ ਟੀਮ ਦੇ ਡਾਕਟਰ ਹਰਜਿੰਦਰ ਸਿੰਘ, ਸੰਦੀਪ ਸਿੰਘ ਸਟਾਫ, ਸਟਾਫ ਨਰਸ ਬੀਰਪਾਲ ਕੌਰ ਨੇ 70 ਮਰੀਜ਼ਾਂ ਦੀ ਜਾਂਚ ਕੀਤੀ ਅਤੇ 11 ਮਰੀਜ਼ਾਂ ਦੇ ਸ਼ੁੱਕਰਵਾਰ ਨੂੰ ਏਕ ਜੋਤਿ ਹਸਪਤਾਲ ਮਲੇਰਕੋਟਲਾ ਵਿਖੇ ਫ਼੍ਰੀ ਲੈੱਨਜ਼ ਪੁਵਾਏ ਜਾਣਗੇ। ਇਸ ਕੈਂਪ ਦੌਰਾਨ ਹਾਜ਼ਰ ਸਨ ਸਰਪੰਚ ਜੋਰਾ ਸਿੰਘ, ਰਘਵੀਰ ਸਿੰਘ ਪੰਚ, ਬੇਅੰਤ ਸਿੰਘ ਪੰਚ,ਪੱਥਦੀਪ ਸਿੰਘ ਪੰਚ, ਅਮਰਜੀਤ ਕੌਰ ਪੰਚ, ਸਵਰਨਜੀਤ ਕੌਰ ਪੰਚ , ਸੇਵਾ ਸਿੰਘ ਫੌਜੀ, ਸੰਦੀਪ ਸਿੰਘ, ਜਗਰੂਪ ਸਿੰਘ ਸੂਬੇਦਾਰ ਅਤੇ ਪਿਆਰਾ ਸਿੰਘ ਇੰਸਾਂ ਮਾਹਮਦਪੁਰ ਦੇ ਪ੍ਰੀਵਾਰਕ ਮੈਂਬਰ ਹਰਜਿੰਦਰ ਸਿੰਘ ਪੁੱਤਰ, ਗੁਰਵੰਸ ਸਿੰਘ ਪੋਤਾ, ਗੁਰਕੀਰਤ ਕੌਰ ਪੋਤੀ ਆਦਿ ਹਾਜ਼ਰ ਸਨ।