ਅੰਮ੍ਰਿਤਸਰ :ਪਿਛਲੇ ਦਿਨਾਂ ਵਿੱਚ ਮੀਹ ਪੈਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਗਤਾਂ ਵਾਲੇ ਡੰਪ ਦਾ ਦੌਰਾ ਕੀਤਾ ਗਿਆ ਸੀ ਉਹਨਾਂ ਵੱਲੋਂ ਉੱਥੇ ਦੇਖਿਆ ਗਿਆ ਕਿ ਕੂੜੇ ਦੇ ਡੰਪ ਵਿੱਚੋਂ ਵੱਡੀ ਤਾਦਾਦ ਵਿੱਚ ਗੰਦਾ ਪਾਣੀ ਨਿਕਲ ਰਿਹਾ ਸੀ ਜੋ ਕਿ ਹੇਠਾਂ ਧਰਤੀ ਵਿੱਚ ਸਿਮ ਕੇ ਗੁਰੂ ਨਗਰੀ ਦੇ ਸਰੋਵਰਾਂ ਤੱਕ ਪਹੁੰਚ ਰਿਹਾ ਹੈ ਜਿਸ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਸਬੰਧੀ ਸਕੱਤਰ ਪ੍ਰਤਾਪ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਸਾਹਿਬ ਜੀ ਦੇ ਸਰੋਵਰਾਂ ਦੀ ਪਵਿੱਤਰਤਾ ਦੀ ਬਹਾਲੀ ਲਈ ਇਸ ਦੀ ਠੋਸ ਜਾਂਚ ਕਰਵਾਉਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਸੌਂਪਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਦੱਸਿਆ ਕੂੜੇ ਦੇ ਡੰਪ ਦਾ ਬਹੁਤ ਹੀ ਗੰਭੀਰ ਮਸਲਾ ਹੈ ਜੋ ਕਿ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਕੂੜੇ ਦੇ ਡੰਪ ਵਿੱਚੋ ਨਿਕਲਣ ਵਾਲਾ ਗੰਦਾ ਪਾਣੀ ਜਦ ਧਰਤੀ ਵਿੱਚੋਂ ਰਿਸ ਕੇ ਸਰੋਵਰਾਂ ਤੱਕ ਪਹੁੰਚੇਗਾ ਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਜਾਨ ਅਤੇ ਸਿਹਤ ਦਾ ਖਤਰਾ ਬਣ ਸਕਦਾ ਹੈ ਜਿਸ ਸਬੰਧੀ ਅਸੀਂ ਡੀਸੀ ਅੰਮ੍ਰਿਤਸਰ ਨਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨਾਲ ਅੱਜ ਮੁਲਾਕਾਤ ਕੀਤੀ ਹੈ ਇਸ ਮੌਕੇ ਅਮਰੀਕ ਸਿੰਘ ਨੰਗਲ, ਬਲਵਿੰਦਰ ਸਿੰਘ ਕਾਲਾ ਹਰਮਨਦੀਪ ਸਿੰਘ ਸੁਲਤਾਨਵਿੰਡ, ਤਰਲੋਕ ਸਿੰਘ ਬਿੱਟਾ, ਕੁਲਵੰਤ ਸਿੰਘ ਕੋਟਲਾ, ਕੁਲਵੰਤ ਸਿੰਘ ਮਝੈਲ, ਰਵੀ ਸ਼ੇਰ ਸਿੰਘ, ਬਲਵਿੰਦਰ ਕੌਰ ਤੇ ਹੋਰ ਵੀ ਹਾਜ਼ਰ ਸਨ ।
ਭਗਤਾਂ ਵਾਲੇ ਡੰਪ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵਫਦ ਸ਼੍ਰੋਮਣੀ ਕਮੇਟੀ ਨੂੰ ਮਿਲਿਆ
