ਜ਼ਿਲ੍ਹਾਂ ਟ੍ਰੈਫਿਕ ਇੰਚਾਰਜ਼ ਨੇ ਸ਼ੇਰਪੁਰ ਵਿਖੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ ਦੇ ਕੱਟੇ ਚਲਾਨ

{"remix_data":[],"remix_entry_point":"challenges","source_tags":["local"],"origin":"unknown","total_draw_time":0,"total_draw_actions":0,"layers_used":0,"brushes_used":0,"photos_added":0,"total_editor_actions":{},"tools_used":{"transform":1},"is_sticker":false,"edited_since_last_sticker_save":true,"containsFTESticker":false}
ਵੱਖ -ਵੱਖ ਧਰਾਵਾਂ ਤਹਿਤ 20 ਵਾਹਨਾਂ ਦੇ ਚਲਾਨ ਕੀਤੇ ਗਏ – ਪਵਨ ਕੁਮਾਰ

ਸ਼ੇਰਪੁਰ( ਹਰਜੀਤ ਸਿੰਘ ਕਾਤਿਲ , ਬਲਵਿੰਦਰ ਸਿੰਘ ਧਾਲੀਵਾਲ) – ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਹਦਾਇਤ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸ਼ਹਿਰ ਨੁਮਾ ਕਸਬਾ ਸ਼ੇਰਪੁਰ ਵਿਖੇ ਜ਼ਿਲਾਂ ਟ੍ਰੈਫਿਕ ਪੁਲਿਸ ਵੱਲੋਂ ਸਿੰਕਜਾਂ ਕੱਸਿਆ ਗਿਆ ਹੈ। ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲਾਂ ਟਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਦਰਜਨ ਦੇ ਕਰੀਬ ਵਿਅਕਤੀਆਂ/ਵਹੀਕਲਾ ਦੇ ਚਲਾਨ ਕੱਟੇ ਗਏ ਹਨ । ਉਨ੍ਹਾਂ ਦੱਸਿਆ ਕਿ ਸਾਰੇ ਚਲਾਨ ਅੱਲਗ-ਅਲੱਗ ਧਾਰਾਵਾਂ ਦੇ ਤਹਿਤ ਕੱਟੇ ਗਏ ਹਨ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਾ ਕੋਈ ਵੀ ਵਿਅਕਤੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ , ਉਨ੍ਹਾਂ ਬੁੱਲਟ ਤੇ ਪਟਾਕੇ ਪਾਉਣ ਵਾਲਿਆਂ ਅਤੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ ਉੱਤੇ ਗੇੜੀਆਂ ਲਗਾਉਣ ਵਾਲੇ ਮਨਚਲਿਆਂ ਨੂੰ ਵੀ ਵਾਰਨਿੰਗ ਦਿੱਤੀ । ਪਵਨ ਕੁਮਾਰ ਨੇ ਸ਼ੋਰ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਵਾਹਨਾ ਤੇ ਚਲਦੇ ਲਾਊਡ ਸਪੀਕਰਾਂ ਵਾਲਿਆਂ ਨੂੰ ਵੀ ਵੱਡੇ ਚਲਾਨ ਤੋਂ ਬੱਚਣ ਲਈ ਅਗਾਊਂ ਚਿਤਾਵਨੀ ਦਿੱਤੀ । ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਛੋਟੇ ਬੱਚਿਆਂ ਨੂੰ ਸਕੂਟਰ, ਮੋਟਰ ਸਾਈਕਲ ਨਾ ਦਿੱਤਾ ਜਾਵੇ ਜੇ ਕੋਈ ਵੀ ਛੋਟਾ ਬੱਚਾ ਕਾਨੂੰਨ ਦੀ ਉਲੰਘਣਾ ਕਰਦੇ ਫੜਿਆ ਗਿਆ ਤਾਂ ਉਸਦੇ ਖਿਲਾਫ  ਕਾਰਵਾਈ ਕੀਤੀ ਜਾਵੇਗੀ , ਮੁੱਖ ਸੜਕਾਂ ਉੱਤੇ ਗੱਡੀ ਨਾ ਖੜਾਈ ਜਾਵੇ, ਚਾਰ ਪਹੀਆ ਵਹੀਕਲਾ ਵਿੱਚ ਵੀ ਨਿਯਮਾਂ ਅਨੁਸਾਰ ਸਫ਼ਰ ਕੀਤਾ ਜਾਵੇ। ਇਸ ਸਮੇਂ ਉਨ੍ਹਾਂ ਦੇ ਨਾਲ ਹੋਰ ਵੀ ਮੁਲਾਜ਼ਮ ਹਾਜ਼ਰ ਸਨ।