ਬਠਿਂਡਾ 22 ਅਪ੍ਰੈਲ (ਮੱਖਣ ਸਿੰਘ ਬੁੱਟਰ) : ਮਾਲਵੇ ਖਿੱਤੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ਼ ਇਸਟੀਚਿਊਸ਼ਨਜ਼ ਢੱਡੇ ਵੱਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਆਯੋਜਿਤ ਕੀਤੇ ਗਏ ਅਡਵੈਂਚਰ ਕੈਂਪ (ਪਿਰਡੀ, ਹਿਮਾਚਲ ਪ੍ਰਦੇਸ਼) ਦੌਰਾਨ ਸੰਸਥਾ ਦੀਆਂ ਪੰਜ ਵਿਦਿਆਰਥਣਾਂ ਪ੍ਰੋਫੈਸਰ ਕਿਰਨ ਖਾਨ ਦੀ ਅਗਵਾਈ ਦੇ ਵਿੱਚ 10 ਰੋਜਾ ਐਡਵੈਂਚਰ ਕੈਂਪ ਵਿੱਚ ਪ੍ਰੀਤ ਕੌਰ ਬੀ.ਏ. ਪਹਿਲਾ ਸਾਲ, ਹਰਮਨਪ੍ਰੀਤ ਕੌਰ ਜੀ.ਐੱਨ.ਐੱਮ. ਪਹਿਲਾ ਸਾਲ ਅਮਾਨਤ ਬੀ.ਕਾਮ. ਪਹਿਲਾ ਸਾਲ ਜਸ਼ਨਪ੍ਰੀਤ ਕੌਰ ਬੀ.ਕਾਮ. ਪਹਿਲਾ ਸਾਲ ਜਸਵੀਰ ਕੌਰ ਜੀ.ਐੱਨ.ਐੱਮ. ਪਹਿਲਾ ਸਾਲ ਦੀਆਂ ਵਿਦਿਆਥਣਾ ਨੇ ਭਾਗ ਲ਼ਿਆ। ਇਸ ਦੌਰਾਨ ਵਿਦਿਆਰਥਣਾ ਨੇ ਰਿਵਰ ਰਾਫਟਿੰਗ, ਰਿਵਰਕਰੋਸਿੰਗ, ਸਵੀਮਿੰਗ ਵਰਗੀਆਂ ਗਤੀਵਿਧੀਆ ਵਿੱਚ ਭਾਗ ਲਿਆ | ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਸਿੱਧੂ ਅਤੇ ਡਾਇਰੈਕਟਰ ਐਡਮਿਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਯੁਵਕ ਸੇਵਾਵਾਂ ਅਤੇ ਐਨ.ਐਸ.ਐਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਦੁਆਰਾ ਨੌਜਵਾਨ ਵਿਦਿਆਰਥੀਆਂ ਨੂੰ ਤੈਰਾਕੀ, ਰੈਪਲਿੰਗ ਅਤੇ ਜੁਮਰਿੰਗ, ਦਰਿਆ ਪਾਰ ਕਰਨਾ, ਵਾਟਰ ਰਾਫਟਿੰਗ ਅਤੇ ਬਿਜਲੀ ਮਹਾਦੇਵ (ਕੁੱਲੂ) ਤੱਕ ਟ੍ਰੈਕਿੰਗ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਮੌਕਾ ਪ੍ਰਦਾਨ ਕੀਤਾ, ਜਿਸ ਨਾਲ ਵਿਦਿਆਰਥਣਾ ਦਾ ਸਰਵਪੱਖੀ ਵਿਕਾਸ ਹੋਇਆ ਹੈ।ਸੰਸਥਾ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਦੱਸਿਆ ਕਿ ਐਨ.ਐਸ.ਐਸ ਵਿਭਾਗ ਵੱਲੋਂ ਆਯੋਜਿਤ ਕੀਤੇ ਜਾਂਦੇ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਭਾਈਚਾਰਕ ਅਤੇ ਸੱਭਿਆਚਾਰਕ ਸਾਂਝ ਪੈਦਾ ਕਰਦੇ ਹਨ, ਜਿਸ ਨਾਲ ਦੂਜੇ ਰਾਜਾਂ ਦੀ ਭਾਸ਼ਾ, ਲੋਕ ਨਾਚ, ਪਹਿਰਾਵੇ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਮਿਲਦੀ ਹੈ। ਇਸ ਕੈਂਪ ਦੇ ਸਮਾਪਤੀ ਸਮਾਗਮ ਤੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ | ਮੈਡਮ ਸਿੰਬਲਜੀਤ ਕੌਰ ਡਾਇਰੈਕਟਰ ਅਤੇ ਮੈਡਮ ਪ੍ਰਸ਼ੋਤਮ ਕੌਰ ਖ਼ਜ਼ਾਨਚੀ ਨੇ ਵਿਦਿਆਰਥੀਆਂ ਅਤੇ ਪ੍ਰੋਫੈਸਰ ਕਿਰਨ ਖਾਨ ਦੀ ਸ਼ਲਾਘਾ ਕੀਤੀ । ਇਸ ਮੌਕੇ ਸੰਸਥਾ ਦੇ ਸੀਨੀਅਰ ਪ੍ਰੋ. ਰਾਜਵਿੰਦਰ ਸਿੰਘ,ਪ੍ਰੋ. ਅੰਗਰੇਜ਼ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਵੀਰਇੰਦਰ ਕੌਰ, ਪ੍ਰੋ.ਮਨਪ੍ਰੀਤ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ,ਪ੍ਰੋ. ਜਗਜੀਤ ਸਿੰਘ, ਪ੍ਰੋ. ਕਰਨਵੀਰ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ.ਮਨਿੰਦਰ ਕੌਰ ,ਪ੍ਰੋ. ਰਣਜੀਤ ਕੌਰ, ਪ੍ਰੋ. ਕਿਰਨ ਜੋਤ, ਪ੍ਰੋ. ਰਾਜਬਿੰਦਰ ਕੌਰ , ਪ੍ਰੋ. ਹਰਸ਼ ਰਾਣੀ , ਕਿਰਨਦੀਪ ਕੌਰ, ਪ੍ਰੋ. ਰਾਜਵੀਰ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਸਿਮਲਾ, ਪ੍ਰੋ. ਰਵਿੰਦਰ ਕੁਮਾਰ, ਐਡਮਿਨ ਬਲਾਕ ਦੇ ਸਵਰਾਜਦੀਪ ਕੌਰ, ਹਰਦੀਪ ਸਿੰਘ ਡਿੱਖ, ਹਰਵਿੰਦਰ ਸਿੰਘ ਸੂਚ ਅਤੇ ਜਸਵੀਰ ਸਿੰਘ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ।