ਨਗਰ ਪੰਚਾਇਤ ਰਾਜਾ ਸਾਂਸੀ ਦੇ ਪ੍ਰਧਾਨ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਹੱਥ ਵਿੱਚ ਲੈਕੇ ਖਾਧੀ ਸੌਂਹ ਕਿ ਦੂਜੀਆਂ ਪਾਰਟੀਆਂ ਦੇ ਵਰਕਰਾਂ ਦੇ ਨਹੀਂ ਕੀਤੇ ਜਾਣਗੇ 

 ਸੌਂਹ ਚੁੱਕ ਦਿਆਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਹੋਣ ਤੋ ਬਾਅਦ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ 
ਅੰਮ੍ਰਿਤਸਰ 23 ਅਪ੍ਰੈਲ ( ਕੁਲਬੀਰ ਢਿੱਲੋਂ ) ਜਿੱਥੇ ਪੰਜਾਬ ਸਰਕਾਰ ਵੱਲੋਂ ਅਤੇ ਮੰਤਰੀਆਂ ਵੱਲੋਂ ਪੰਜਾਬ ਅੰਦਰ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਇਹਨਾਂ ਦੇ ਲੀਡਰ ਭੇਦਭਾਵ ਕਰਨ ਦੀਆਂ ਸੌਂਹਾਂ ਚੁਕ ਰਹੇ ਹਨ ਅਤੇ ਆਪਣੀ ਹੀ ਪਾਰਟੀ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਅਸੀਂ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕੰਮ ਕਰਾਂਗੇ ਕਿਸੇ ਵੀ ਕਾਂਗਰਸੀ ਅਕਾਲੀ ਬੀਜੇਪੀ ਪਾਰਟੀ ਦੇ ਵਰਕਰਾਂ ਦੇ ਕੰਮ ਤੇ ਉਹਨਾਂ ਦੇ ਹਲਕਿਆਂ ਵਿੱਚ ਉਹਨਾਂ ਵੱਲੋਂ ਵਿਕਾਸ ਕਾਰਜਾਂ ਨਹੀਂ ਕੀਤੇ ਜਾਣਗੇ ਇਹ ਮਾਮਲਾ ਰਾਜਾਸਾਂਸੀ ਨਗਰ ਪੰਚਾਇਤ ਦੇ ਨਵ ਨਿਯੁਕਤ ਪ੍ਰਧਾਨ ਵੱਲੋਂ ਗੁਰੂ ਘਰ ਵਿੱਚ ਜਾਕੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂਹ ਚੁੱਕਣ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਵਾਇਰਲ ਹੋਣ ਤੇ ਮਾਮਲਾ ਸਾਹਮਣੇ ਆਇਆ ਹੈ ਨਗਰ ਪੰਚਾਇਤ ਰਾਜਾ ਸਾਂਸੀ ਦਾ ਪ੍ਰਧਾਨ ਕਿਸੇ ਵੀ ਕਾਂਗਰਸੀ ਅਕਾਲੀ ਅਤੇ ਬੀਜੇਪੀ ਦੇ ਵਰਕਰ ਦਾ ਕੰਮ ਨਹੀ ਕਰਾਂਗੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਆਪਣੇ ਸਾਥੀਆਂ ਸਮੇਤ ਬੋਲ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਹੁਣ ਆਮ ਆਦਮੀ ਪਾਰਟੀ ਆਪਣੇ ਲੀਡਰਾਂ ਦੀ ਇਸ ਘਟਿਆ ਅਤੇ ਨੀਵੀਂ ਸੋਚ ਰੱਖਣ ਵਾਲੇ ਇਹਨਾਂ ਸਾਰੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਸਕੇਗੀ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਗੁਰੂ ਗ੍ਰੰਥ ਸਾਹਿਬ ਹਜੂਰੀ ਵਿੱਚ ਕੀਤੀ ਗਈ ਬੇਅਦਬੀ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਚੁੱਕਿਆ ਜਾਣ ਦੀ ਵੀ ਸੰਭਾਵਨਾ ਹੈ ਅਤੇ ਅੱਜ ਤੱਕ ਸਿਆਸੀ ਆਗੂ ਗੁਰੂ ਘਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਤਾਂ ਦੇਖੇ ਸੀ, ਪਰ ਬਦਲਾਵ ਵਾਲੇ ਆਮ‌ ਆਦਮੀ ਦੇ ਆਗੂਆਂ ਵੱਲੋਂ ਜਨਤਾ ਦੇ ਖਿਲਾਫ ਕੰਮ ਕਰਨ ਲਈ ਗੁਰੂ ਘਰ ਵਿੱਚ ਕਸਮ ਖਾਂਦੇ ਪਹਿਲੀ ਵਾਰ ਦੇਖਿਆ ਗਿਆ ਹੈ ਇਸ ਸਬੰਧੀ ਜਦੋਂ ਰਾਜਾਂ ਸਾਂਸੀ ਦੇ ਚੈਅਰਮੈਨ ਬਲਦੇਵ ਸਿੰਘ ਮਿਆਦੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਾਰਟੀ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦਾ ਮੁੱਖ ਏਜੰਡਾ ਹੈ ਇਸ ਸਬੰਧੀ ਉਹਨਾਂ ਦੇ ਆਪਣੇ ਵਿਚਾਰ ਨੇ ਉਧਰ ਜਦੋਂ ਇਸ ਸਬੰਧੀ ਮੰਡੀ ਬੋਰਡ ਮਾਰਕੀਟ ਕਮੇਟੀ ਦੇ ਚੇਅਰਮੈਨ ਵਰੁਣ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਉੱਥੇ ਮੱਥਾ ਟੇਕਣ ਉਹਨਾਂ ਨਾਲ ਜ਼ਰੂਰ ਗਿਆ ਸਾਂ ਪਰ ਮੈਂ ਉਹਨਾਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਨਾਲ ਸਹਿਮਤ ਨਹੀਂ ਹਾਂ