ਵਿਧਾਇਕ ਗੱਜਣਮਾਜਰਾ ਵੱਲੋਂ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਨੂੰ ਕੀਤਾ ਗਿਆ ਸਨਮਾਨਿਤ

ਅਮਰਗੜ੍ਹ 27 ਫਰਵਰੀ ( ਸ਼ੇਰਗਿੱਲ) ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੇ ਗ੍ਰਹਿ ਗੱਜਣਮਾਜਰਾ ਵਿਖੇ ਅੱਜ ਮਾਰਕੀਟ ਕਮੇਟੀ ਅਮਰਗੜ੍ਹ ਦੇ ਨਵੇਂ ਬਣੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਨੇ ਪਹੁੰਚ ਕੇ ਅਸ਼ੀਰਵਾਦ ਲਿਆ l ਹਲਕਾ ਵਿਧਾਇਕ ਗੱਜਣ ਮਾਜਰਾ ਨੇ ਸਿਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ l ਨਵੇਂ ਬਣੇ  ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦਾ ਧੰਨਵਾਦ ਵੀ ਕੀਤਾl ਉਹਨਾਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ।
  ਇਸ ਖੁਸ਼ੀ ਦੇ ਮੌਕੇ ਉੱਤੇ ਲੱਡੂ ਵੀ ਵੰਡੇ ਗਏ l ਨਵੇਂ ਬਣੇ ਚੇਅਰਮੈਨ ਹਰਪ੍ਰੀਤ ਸਿੰਘ ਨੂੰ ਆਪ ਆਗੂ ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ, ਪ੍ਰਦੀਪ ਸ਼ਰਮਾ ਜੱਗੀ , ਪੀਏ ਰਜੀਵ ਕੁਮਾਰ ਤੋਗਾਹੇੜੀ , ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ , ਸਰਪੰਚ ਅੰਮ੍ਰਿਤ ਸਿੰਘ ਚੌਂਦਾ ਜਿਲਾ ਈਵੈਂਟ ਇੰਚਾਰਜ ਆਮ ਆਦਮੀ ਪਾਰਟੀ, ਸੁਖਵਿੰਦਰ ਸਿੰਘ ਧਾਲੀਵਾਲ ,ਹਰਜਿੰਦਰ ਸਿੰਘ ਧਾਲੀਵਾਲ, ਗੁਰਜੰਟ ਕੰਗ, ਸਾਬਕਾ ਸਰਪੰਚ ਬਲਦੇਵ ਸਿੰਘ ਸ਼ੇਰਗਿੱਲ ਨੰਗਲ, ਗੁਰਜੰਟ ਸਿੰਘ ਸੰਧੂ ,ਆੜਤੀ ਫੂਲਾ ਸਿੰਘ, ਪਰਮਜੀਤ ਸਿੰਘ ਸਿੱਧੂ ਯੂ.ਐਸ.ਏ,  ਸਰਪੰਚ ਪ੍ਰਭਦੀਪ ਸਿੰਘ ਬੱਬਰ ਬਾਗੜੀਆਂ, ਐਮ.ਸੀ ਸ਼ਰਧਾ ਰਾਮ,ਬਲਦੇਵ ਸਿੰਘ ਦੁੱਲਮਾਂ ਸਰਪੰਚ, ਨੰਬਰਦਾਰ ਅਮਰਿੰਦਰ ਸਿੰਘ ਚੌਂਦਾ, ਮੀਤ ਪ੍ਰਧਾਨ ਗੁਰਦਾਸ ਸਿੰਘ, ਸ਼ਹਿਰੀ ਆਪ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਰਾਜਦੀਪ ਸਿੰਘ ਪੰਚ, ਇੰਦਰਜੀਤ ਗੁਰਮ, ਸਿਮਰਨ ਕੈਨੇਡਾ,ਐਡਵੋਕੇਟ ਲਖਬੀਰ ਸਿੰਘ ਧਾਲੀਵਾਲ, ਜੀਤ ਸਿੰਘ ਗੁਰਮ, ਸਾਬਕਾ ਸਰਪੰਚ ਗੁਰਦੀਪ ਸਿੰਘ ਝੱਲ, ਗੁਰਸਿਮਰਨ ਸਿੰਘ ਗੁਰਮ, ਸਰਪੰਚ ਰਵਿੰਦਰ ਸਿੰਘ ਰਾਏਪੁਰ, ਕੁਲਵਿੰਦਰ ਸਿੰਘ ਰਾਏਪੁਰ, ਦਲਜੀਤ ਸਿੰਘ ਰਾਏਪੁਰ, ਚਮਕੌਰ ਸਿੰਘ ਗੁਆਰਾ, ਸੁਖਦੇਵ ਸਿੰਘ ਗੁਆਰਾ, ਬਲਜਿੰਦਰ ਸਿੰਘ ਹੁਸੈਨਪੁਰਾ, ਹਰਪ੍ਰੀਤ ਸਿੰਘ ਲਾਂਗੜੀਆਂ, ਸਰਪੰਚ ਲਖਵਿੰਦਰ ਸਿੰਘ ਹੁਸੈਨਪੁਰਾ , ਸਰਪੰਚ ਜਗਵੀਰ ਸਿੰਘ ਰੋਸੀ ਤੋਲੇਵਾਲ , ਰਣਧੀਰ ਸਿੰਘ ਮੁਹਾਲਾ , ਬਿੱਟੂ ਬਨਭੌਰਾ , ਐਡਵੋਕੇਟ ਕਰਮਜੀਤ ਸਿੰਘ ਸੋਹੀ , ਬਚਿੱਤਰ ਸਿੰਘ ਸੰਧੂ , ਸੈਵੀ ਗਿੱਲ , ਸੁਰਾਜ ਖਾਨ ਬੇਗੋਵਾਲ ਨੇ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।