DIG ਹਰਚਰਨ ਸਿੰਘ ਭੁੱਲਰ ਦੇ ਘਰੋਂ 5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਦੀ ਖ਼ਬਰ

3 ਬੈਗ ਅਤੇ 1 ਅਟੈਚੀ ‘ਚ ਭਰੇ ਸੀ ਨੋਟ ,ਇੱਕ ਦਲਾਲ ਸਮੇਤ 8 ਲੱਖ ਰੁਪਏ ਕੀਤਾ ਗ੍ਰਿਫ਼ਤਾਰ

DIG ਹਰਚਰਨ ਸਿੰਘ ਭੁੱਲਰ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ , ਸ਼ੁੱਕਰਵਾਰ ਨੂੰ ਮੋਹਾਲੀ ਦੀ ਸੀਬੀਆਈ ਅਦਾਲਤ ‘ਚ ਕੀਤਾ ਜਾਵੇਗਾ ਪੇਸ਼
ਸੀਬੀਆਈ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ (16-10-25) ਦੁਪਹਿਰੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ DIG ਹਰਚਰਨ ਸਿੰਘ ਭੁੱਲਰ ਦੇ ਘਰੋਂ 5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ,ਗਿਣਤੀ ਅਜੇ ਜਾਰੀ ਹੈ।ਇਸ ਤੋਂ ਇਲਾਵਾ 22 ਕੀਮਤੀ ਘੜੀਆਂ ,40 ਲਿਟਰ ਵਿਦੇਸ਼ੀ ਸ਼ਰਾਬ ,ਇਕ ਦੋਨਾਲੀ, 1 ਪਿਸਤੌਲ, 1 ਰਿਵਾਲਵਰ, 1 ਏਅਰਗਨ ਬਰਾਮਦ ਕੀਤਾ ਗਿਆ ਹੈ। ਇਸ ਦੇ ਇਲਾਵਾ 2 ਕੀਮਤੀ ਗੱਡੀਆਂ ਜਿਨ੍ਹਾਂ ‘ਚ Audi ਅਤੇ ਮਰਸੀਡੀਜ਼ ਸ਼ਾਮਿਲ ਹਨ। ਦਲਾਲ ਕੋਲੋਂ 21 ਲੱਖ ਰੁਪਏ ਬਰਾਮਦ ਕੀਤੇ ਗਏ ਹਨ