ਯੂ.ਡੀ.ਆਈ.ਡੀ. ਕਾਰਡ ਨਾਲ ਦਿਵਿਆਂਗਜਨਾਂ ਨੂੰ ਮਿਲੇਗਾ ਹਰੇਕ ਸਰਕਾਰੀ ਸਕੀਮ ਦਾ ਲਾਹਾ-ਡਿਪਟੀ ਕਮਿਸ਼ਨਰ

ਯੂ.ਡੀ.ਆਈ.ਡੀ. ਕਾਰਡ ਨਾਲ ਦਿਵਿਆਂਗਜਨਾਂ ਨੂੰ ਮਿਲੇਗਾ ਹਰੇਕ ਸਰਕਾਰੀ ਸਕੀਮ ਦਾ ਲਾਹਾ-ਡਿਪਟੀ ਕਮਿਸ਼ਨਰ
ਮੋਗਾ, 06 ਸਤੰਬਰ ( ਮਨਪ੍ਰੀਤ ਸਿੰਘ ਮੋਗਾ ) ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਯਤਨਸ਼ੀਲ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਅਗਵਾਈ ਵਿੱਚ ਪਹਿਲਾਂ ਵੱਖ-ਵੱਖ ਬਲਾਕ ਪੱਧਰ ਉਪਰ ਕੈਂਪ ਆਯੋਜਿਤ ਕਰਕੇ ਦਿਵਿਆਂਗਜਨਾਂ ਦੀ ਅਸਿਸਮੈਂਟ ਕੀਤੀ ਗਈ ਤਾਂ ਕਿ ਉਹਨਾਂ ਦੀ ਦਿਵਿਆਂਗਤਾ ਦੇ ਆਧਾਰ ਤੇ ਉਹਨਾਂ ਨੂੰ ਯੂ.ਡੀ.ਆਈ.ਡੀ. ਕਾਰਡ ਜਾਰੀ ਕੀਤੇ ਜਾ ਸਕਣ ਅਤੇ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਮਿਲਣ ਵਿੱਚ ਮੁਸ਼ਕਿਲ ਪੇਸ਼ ਨਾ ਆਵੇ।

ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਹਨਾਂ ਦਿਵਿਆਂਗਜਨਾਂ ਵਿੱਚੋਂ ਵਿਸ਼ੇਸ਼ ਲੋੜ ਵਾਲੇ ਬੱਚਿਆਂ ਭਾਵ ਬੌਧਿਕ ਦਿਵਿਆਂਗਤਾ ਵਾਲੇ ਬੱਚਿਆਂ ਦੀ ਅਸਿਸਮੈਂਟ ਲਈ ਮੋਗਾ ਦੇ ਡਾਕਟਰਾਂ ਵੱਲੋਂ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਸੀ ਇਹਨਾਂ 30 ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਸਮੇਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੱਸ ਰਾਹੀਂ ਮੁਫਤ ਫਰੀਦਕੋਟ ਲਿਜਾਇਆ ਗਿਆ ਤਾਂ ਕਿ ਉਹਨਾਂ ਨੂੰ ਯੂ.ਡੀ.ਆਈ.ਡੀ. ਕਾਰਡ ਬਣਾਉਣ ਵਿੱਚ ਮੁਸ਼ਕਿਲ ਪੇਸ਼ ਨਾ ਆਵੇ।  ਉਹਨਾਂ ਕਿਹਾ ਇਹ ਕਦਮ ਨਾ ਸਿਰਫ਼ ਵਿਸ਼ੇਸ਼ ਬੱਚਿਆਂ ਦੇ ਭਵਿੱਖ ਨੂੰ ਸੰਵਾਰੇਗਾ, ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਨਵੀਂ ਉਮੀਦ ਦੀ ਕਿਰਨ ਬਣੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਪਰਾਲੇ ਨਾਲ ਇਹਨਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਹਸਪਤਾਲ ਦੀਆਂ ਲਾਇਨਾਂ ਵਿੱਚ ਲੱਗਣ ਤੋਂ ਨਿਜਾਤ ਮਿਲਿਆ ਹੈ। ਉਹਨਾਂ ਕਿਹਾ ਕਿ ਜਦੋਂ ਇਹਨਾਂ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣ ਜਾਣਗੇ ਤਾਂ ਇਹਨਾਂ ਨੂੰ ਸੌਖੇ ਢੰਗ ਨਾਲ ਹਰੇਕ ਸਰਕਾਰੀ ਲੋੜੀਂਦੀ ਸਕੀਮ ਦਾ ਲਾਹਾ ਮਿਲ ਸਕੇਗਾ