– ਸਰਬਸੰਮਤੀ ਨਾਲ ਇੰਜ ਸਿੱਧੂ ਦੂਸਰੀ ਵਾਰ ਪ੍ਰਧਾਨ ਬਣੇ
ਬਰਨਾਲਾ 9 ਮਾਰਚ ( ਅਸਲਮ ਖਾਨ )--ਸਥਾਨਕ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿੱਖੇ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਸ੍ਰ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜਿਲਾ ਬਰਨਾਲਾ ਦੀ ਮੀਟਿੰਗ ਹੋਈ । ਜਿਸ ਵਿੱਚ ਸਰਬਸੰਮਤੀ ਨਾਲ ਇੰਜ : ਗੁਰਜਿੰਦਰ ਸਿੰਘ ਸਿੱਧੂ ਨੂੰ ਅਗਲੇ ਤਿੰਨ ਸਾਲ ਲਈ ਜਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਪ੍ਰੈਸ ਦੇ ਨਾ ਇਕ ਪ੍ਰੈਸ ਨੋਟ ਜਾਰੀ ਕਰਕੇ ਗੁਰਜੰਟ ਸਿੰਘ ਸੋਨਾ ਨੇ ਦਿੱਤੀ ਤੇ ਦੱਸਿਆ ਕਿ ਸ੍ਰੀ ਸੁਖਦਰਸ਼ਨ ਸਿੰਘ ਵਾਇਸ ਪ੍ਰਧਾਨ, ਬਸੰਤ ਸਿੰਘ ਉਗੋ ਵਾਇਸ ਪ੍ਰਧਾਨ, ਗੁਰਜੰਟ ਸਿੰਘ ਸੋਨਾ ਜਰਨਲ ਸਕੱਤਰ ਅਤੇ ਕੁਲਵਿੰਦਰ ਸਿੰਘ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ।
ਸ਼੍ਰੀ ਰਾਜੇਸ਼ ਭੁਟਾਨੀ ,ਅਵਤਾਰ ਸਿੰਘ ਸਿੱਧੂ, ਸ੍ਰੀ ਵਿਪਨ ਕੁਮਾਰ,ਸ ਗੁਰਜੀਤ ਸਿੰਘ ਖੁੱਡੀ, ਯੋਗਰਾਜ ਯੋਗੀ, ਰਾਜਿੰਦਰ ਕੁਮਾਰ ,ਪੰਡਿਤ ਜਗਦੀਸ਼ ਕੁਮਾਰ , ਗੁਰਦੇਵ ਸਿੰਘ ਮੱਕੜ, ਗੁਰਜੰਟ ਸਿੰਘ ਨਾਈਵਾਲਾ ,ਲਖਵਿੰਦਰ ਕੁਮਾਰ ਸਾਰੇ ਐਗਜੀਕਿਉਟਿਵ ਮੈਬਰ ਲਏ ਗਏ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਇਕ ਮੈਬਰ ਦੀ ਜੁੰਮੇਵਾਰੀ ਬਣਦੀ ਹੈ ਕਿ ਲੋੜਵੰਦ ਗਰੀਬ ਵਿਧਵਾਵਾਂ ਅਤੇ ਅਪਹਾਜਾ ਦੀ ਹੀ ਮਦਦ ਕੀਤੀ ਜਾਵੇ ਅਤੇ ਉਹਨਾਂ ਸਮੂਹ ਮੈਬਰਾ ਨੂੰ ਤਾਕੀਦ ਕੀਤੀ ਕੇ ਜਿਲ੍ਹੇ ਅੰਦਰ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਪਤਾ ਕੀਤਾ ਜਾਵੇ ਕਿ ਆਰ ਓ ਫਿਲਟਰ ਲੱਗੇ ਹਨ ਜਾ ਨਹੀਂ ।ਜੇਕਰ ਨਹੀਂ ਲੱਗੇ ਤਾਂ ਉਸ ਸਕੂਲ਼ ਵਿੱਚ ਆਰ ਓ ਸੰਸਥਾ ਵੱਲੋ ਮੁਫ਼ਤ ਲਗਾਏ ਜਾਣਗੇ । ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਹੋ ਸਕੇ। ਇਹੀ ਸੁਪਨਾ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ :ਉਬਰਾਏ ਦਾ ਹੈ। ਸਿੱਧੂ ਨੇ ਕਿਹਾ ਕਿ ਆਪਣੀ ਸੰਸਥਾ ਵੱਲੋ ਮਦਦ ਲੈਣ ਵਾਲੇ ਵਿਅਕਤੀ ਵਾਕਿਆ ਹੀ ਲੋੜਵੰਦ ਹੋਣਾ ਚਾਹੀਦਾ ਹੈ।