ਪੰਜਾਬ ਪੈਨਸ਼ਨਰਜ਼ ਯੂਨੀਅਨ  ਜ਼ਿਲ੍ਹਾ ਫਰੀਦਕੋਟ ਨੇ  ਮਹੀਨਾਵਾਰ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੇ  ਪੈਨਸ਼ਨਰਾਂ  ਦਾ ਬਣਦਾ ਬਕਾਇਆ ਰੋਲਣ ਦਾ ਲਾਇਆ ਦੋਸ਼ 

ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 11 ਫੀਸਦੀ ਤਿੰਨ ਕਿਸ਼ਤਾਂ ਤੁਰੰਤ ਦੇਣ  ਦੀ ਕੀਤੀ ਮੰਗ 
ਕੋਟਕਪੂਰਾ , 9 ਮਾਰਚ  : ਪੰਜਾਬ  ਪੈਨਸ਼ਨਰਜ਼ ਯੂਨੀਅਨ  ਸਬੰਧਤ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼  ਫੈਡਰੇਸ਼ਨ ,1680 ਸੈਕਟਰ 22ਬੀ , ਚੰਡੀਗੜ੍ਹ  ਜ਼ਿਲ੍ਹਾ  ਇਕਾਈ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਅੱਜ ਇੱਥੇ  ਸ਼ਹੀਦ ਭਗਤ ਸਿੰਘ ਪਾਰਕ ਦੇ ਪੈਨਸ਼ਨਰ ਭਵਨ ਵਿਖੇ  ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ  ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਕਈ ਪੈਨਸ਼ਨਰ ਸਾਥੀਆਂ ਅਤੇ ਵੱਖ ਵੱਖ ਵਿਅਕਤੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾਈ ਮੁੱਖ ਸਲਾਹਕਾਰ ਬਲਦੇਵ ਸਿੰਘ ਸਹਿਦੇਵ, ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਜ਼ਿਲ੍ਹਾ ਸਰਪ੍ਰਸਤ ਅਸ਼ੋਕ ਕੌਸ਼ਲ , ਜਨਰਲ ਸਕੱਤਰ ਇਕਬਾਲ ਸਿੰਘ ਮਘੇੜਾ, ਵਿੱਤ ਸਕੱਤਰ ਸੋਮ ਨਾਥ ਅਰੋੜਾ ,  ਤਰਸੇਮ ਨਰੂਲਾ  ਅਤੇ ਕੁਲਜੀਤ ਸਿੰਘ ਬੰਬੀਹਾ ਨੇ ਪੰਜਾਬ ਦੀ ਹੁਕਮਰਾਨ ਭਗਵੰਤ ਮਾਨ ਸਰਕਾਰ ਵੱਲੋਂ   ਮੁਲਾਜ਼ਮਾਂ ਦੇ ਪੈਨਸ਼ਨਰਾਂ ਲਈ ਮਿਤੀ 1ਜਨਵਰੀ 2016 ਤੋਂ ਲਾਗੂ ਪੰਜਾਬ ਦੇ  ਛੇਵੇਂ  ਤਨਖਾਹ ਕਮਿਸ਼ਨ ਦਾ ਮਿਤੀ 30 ਜੂਨ 2021 ਤੱਕ ਸਾਢੇ ਪੰਜ ਸਾਲਾਂ ਦਾ  ਬਣਦਾ ਬਕਾਇਆ ਰੋਲਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਬੁਲਾ ਰਹੇ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਪੈਨਸ਼ਨਰਾਂ ਲਈ ਸਿਫਾਰਸ਼ ਕੀਤਾ ਗਿਆ 2.59 ਦਾ  ਗੁਨਾਕ ਵੀ ਲਾਗੂ  ਨਹੀਂ ਕੀਤਾ ਜਾ ਰਿਹਾ , ਮਹਿੰਗਾਈ ਭੱਤੇ  ਦੀਆਂ 11 ਫੀਸਦੀ ਦੀ ਦਰ ਨਾਲ ਤਿੰਨ ਕਿਸ਼ਤਾਂ ਪੰਜਾਬ ਸਰਕਾਰ ਵੱਲ ਬਕਾਇਆ ਖੜੀਆਂ ਹਨ,
ਮਹਿੰਗਾਈ ਭੱਤੇ ਦੀਆਂ ਪਿਛਲੀਆਂ ਬਹੁਤ ਸਾਰੀਆਂ ਕਿਸ਼ਤਾਂ ਦਾ ਬਣਦਾ  ਬਕਾਇਆ ਵੀ ਊਠ ਦੇ ਬੁਲ ਵਾਂਗ ਲਟਕ ਰਿਹਾ ਹੈ,  ਪੁਰਾਣੀ ਪੈਨਸ਼ਨ ਸਕੀਮ ਅਸਲ ਰੂਪ ਵਿੱਚ ਬਹਾਲ  ਨਹੀਂ ਕੀਤੀ ਜਾ ਰਹੀ, ਪੰਜਾਬ ਸਰਕਾਰ ਨੇ ਆਪਣੇ ਖਜ਼ਾਨੇ ਦਾ ਮੂੰਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲ ਖੋਲ੍ਹਣ ਦੀ ਬਜਾਏ ਫੋਕੀ ਇਸ਼ਤਿਹਾਰਬਾਜੀ  ਤੇ ਕਰੋੜਾਂ ਰੁਪਏ  ਖਰਚ ਕੀਤੇ  ਜਾ ਰਹੇ ਹਨ । ਮੀਟਿੰਗ ਦੌਰਾਨ  ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵੱਖ ਵੱਖ ਮਿਤੀਆਂ ਨੂੰ  ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਚੰਡੀਗੜ੍ਹ ਵਿਖੇ ਸਮਾਨਅੰਤਰ ਸੈਸ਼ਨ ਚਲਾਉਂਦੇ ਹੋਏ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦਾ ਚਿੱਠਾ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਦੇ ਐਕਸ਼ਨ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ  ਸੁਖਮੰਦਰ ਸਿੰਘ ਰਾਮਸਰ, ਪ੍ਰਮੋਦ ਕੁਮਾਰ ਸ਼ਰਮਾ ਬਰਗਾੜੀ, ਮੈਡਮ ਅਮਰਜੀਤ ਕੌਰ ਛਾਬੜਾ,ਗੇਜ਼ ਰਾਮ ਭੌਰਾ, ਅਸ਼ੋਕ ਚਾਵਲਾ ਸੁਪਰਡੈਂਟ ਸਿੱਖਿਆ ਵਿਭਾਗ, ਰਮੇਸ਼ਵਰ ਸਿੰਘ, ਸੁਪਰਡੈਂਟ ਡੀ ਸੀ ਦਫਤਰ,   ਗੁਲਵੰਤ ਸਿੰਘ ਔਲਖ, ਹਾਕਮ ਸਿੰਘ, ਹਰਨੇਕ ਸਿੰਘ ਸਾਹੋਕੇ, ਸੁਖਦਰਸ਼ਨ ਸਿੰਘ ਗਿੱਲ,ਮੇਜਰ ਸਿੰਘ , ਗੁਰਕੀਰਤ ਸਿੰਘ, ਗੁਰਦੀਪ ਭੋਲਾ ਪੀ ਆਰ ਟੀ ਸੀ ,, ਜਸਵਿੰਦਰ ਸਿੰਘ ਬਰਾੜ  ਪੇਂਡੂ ਵਿਕਾਸ ਅਧਿਕਾਰੀ, ਜੋਗਿੰਦਰ ਸਿੰਘ ਛਾਬੜਾ, ਰਮੇਸ਼ ਢੈਪਈ, ਗੁਰਨਾਮ ਸਿੰਘ ਗੋਂਦਾਰਾ, ਕੇਵਲ ਸਿੰਘ ਲੰਭਵਾਲੀ, ਬਲਵਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ ਢਿੱਲਵਾਂ ਕਲਾਂ, ਹਰਦੀਪ ਸਿੰਘ ਲੈਕਚਰਾਰ, ਜਗਵੰਤ ਸਿੰਘ ਬਰਾੜ ਮੁੱਖ ਅਧਿਆਪਕ, ਹਰਦੇਵ ਸਿੰਘ ਗਿੱਲ, ਜਸਪਾਲ ਸਿੰਘ, ਰਾਜਿੰਦਰ ਸਿੰਘ ਗੋਸਵਾਮੀ, ਨਾਹਰ ਸਿੰਘ ਗਿੱਲ, ਬਾਬੂ ਸਿੰਘ ਗੋਂਦਾਰਾ , ਪਰਮਿੰਦਰ ਸਿੰਘ ਜਟਾਣਾ  , ਬਾਬੂ ਸਿੰਘ ਧਾਲੀਵਾਲ ਅਤੇ ਅਧਿਆਪਕ ਆਗੂ ਕੁਲਦੀਪ ਸਿੰਘ ਸਹਿਦੇਵ ਆਦਿ ਹਾਜ਼ਰ ਸਨ।