18ਵੇਂ ਵਿਰਾਸਤ ਮੇਲੇ ਵਿੱਚ ਵਧੀਆ ਕਾਰਗੁਜਾਰੀ ਸਦਕਾ  ਪੱਤਰਕਾਰ ਬਹਾਦਰ ਸਿੰਘ ਸੋਨੀ ਪਥਰਾਲਾ  ਨੂੰ ਕੀਤਾ ਸਨਮਾਨਿਤ।

 ਤਲਵੰਡੀ ਸਾਬੋ/ਬਠਿੰਡਾ(ਰੇਸ਼ਮ ਸਿੰਘ ਦਾਦੂ)ਪਿਛਲੇ ਦਿਨੀ ਹੋਏ 18 ਵੇਂ ਵਿਰਾਸਤੀ ਮੇਲਾ ਪਿੰਡ ਜੈਪਾਲਗੜ੍ਹ ਬਠਿੰਡਾ ਵਿਖੇ ਹੋਏ ਮੇਲੇ ਵਿੱਚ ਵਿਰਾਸਤੀ ਮੇਲਾ ਟੀਮ ਦੀ ਸਮੁੱਚੀ ਟੀਮ ਨੂੰ ਆਪਣੇ ਵਧੀਆ ਪ੍ਰਬੰਧ ਅਤੇ ਜਿੰਮੇਵਾਰੀ ਨੂੰ ਦੇਖਦਿਆਂ ਹੋਇਆਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਰਾਸਤ ਮੇਲਾ ਦੀ ਸਮੁੱਚੀ ਟੀਮ ਅਤੇ  ਹਰਵਿੰਦਰ ਸਿੰਘ ਖਾਲਸਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ( ਰਜਿ.) ਬਠਿੰਡਾ ਕਲੱਬ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਲੱਬ ਦੇ ਮੈਂਬਰ ਅਤੇ ਜਰਨਲਿਸਟ ਪ੍ਰੈੱਸ ਕਲੱਬ ਰਜਿ: ਪੰਜਾਬ ਇਕਾਈ ਬਠਿੰਡਾ ਦੇ ਜਰਨਲ ਸਕੱਤਰ ਪੱਤਰਕਾਰ ਬਹਾਦਰ ਸਿੰਘ ਸੋਨੀ ਪਥਰਾਲਾ ਨੂੰ  ਵਿਸ਼ੇਸ਼ ਸਨਮਾਨ ਕੀਤਾ ਗਿਆ, ਇਸ ਮੌਕੇ ਬਹਾਦਰ ਸਿੰਘ ਪਥਰਾਲਾ ਨੇ ਸਮੁੱਚੀ ਟੀਮ ਤੇ ਪੰਜਾਬ ਸਰਕਾਰ ਦੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਤਨ ਮਨ ਧਨ ਨਾਲ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਹੋਰ ਵੱਧ ਚੜ ਕੇ ਅੱਗੇ ਮੇਲੇ ਨੂੰ ਵਧਾਉਣ ਦਾ ਵਿਸ਼ਵਾਸ ਦਵਾਇਆ।