ਮਹਿਲ ਕਲਾਂ/ਬਰਨਾਲਾ, 3 ਮਾਰਚ (ਡਾਕਟਰ ਮਿੱਠੂ ਮੁਹੰਮਦ) ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸਰਾਜ ਮੋਫ਼ਰ ਦੀ ਅਗਵਾਈ ਹੇਠ ਇੱਕ 15 ਮੈਂਬਰੀ ਵਫਦ ਨੇ ਅੱਜ ਬਰਨਾਲਾ ਦੇ ਐਸਐਸਪੀ ਜਨਾਬ ਮੁਹੰਮਦ ਸਰਫਰਾਜ ਆਲਮ (ਆਈ.ਪੀ.ਐਸ.) ਨਾਲ ਮੁਲਾਕਾਤ ਕੀਤੀ। ਇਸ ਵਫਦ ਵਿੱਚ ਸੂਬਾ ਚੇਅਰਮੈਨ ਫਕੀਰ ਮੁਹੰਮਦ, ਸੂਬਾ ਵਿੱਤ ਸਕੱਤਰ ਨੂਰ ਮੁਹੰਮਦ, ਸੂਬਾ ਸਹਾਇਕ ਸਕੱਤਰ ਸਵਰਨ ਖਾਨ, ਸੂਬਾ ਮੁਸਲਿਮ ਆਗੂ ਡਾ. ਮਿੱਠੂ ਮੁਹੰਮਦ ਮਹਿਲ ਕਲਾਂ, ਉੱਗੇ ਲੇਖਕ ਇਕਬਾਲ ਦੀਨ ਬਾਠਾਂ ਬਰਨਾਲਾ, ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਗੁਰਮੇਲ ਖਾਨ, ਸਕੱਤਰ ਮੁਹੰਮਦ ਇਕਬਾਲ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜੀਵਨ ਖਾਨ, ਵਿੱਤ ਸਕੱਤਰ ਬੂਟਾ ਖਾਨ, ਹੰਡਿਆਇਆ ਦੇ ਪ੍ਰਧਾਨ ਸਾਬਰ ਖਾਨ, ਅਮਜਦ ਖਾਨ, ਸਿਤਾਰ ਖਾਨ, ਜਗਸੀਰ ਖਾਨ ਆਦਿ ਸ਼ਾਮਲ ਸਨ।
ਸੂਬਾ ਪ੍ਰਧਾਨ ਨੇ ਐਸ.ਐਸ.ਪੀ.ਜਨਾਬ ਮੁਹੰਮਦ ਸਰਫਰਾਜ ਆਲਮ ਨੂੰ ਬਰਨਾਲਾ ਵਿੱਚ ਨਵੀਂ ਨਿਯੁਕਤੀ ‘ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਪ੍ਰਗਟਾਈਆਂ।
ਸੂਬਾ ਚੇਅਰਮੈਨ ਫਕੀਰ ਮੁਹੰਮਦ ਨੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਕੁਝ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਸੁਰੱਖਿਆ, ਸ਼ਿਕਾਇਤਾਂ ਦਾ ਨਿਵਾਰਣ ਅਤੇ ਭਾਈਚਾਰੇ ਦੀ ਭਲਾਈ ਲਈ ਕਦਮ ਸ਼ਾਮਲ ਸਨ। ਬਰਨਾਲਾ ਜਿਲਾ ਦੇ ਜਨਰਲ ਸਕੱਤਰ ਮੁਹੰਮਦ ਇਕਬਾਲ ਨੇ ਭਾਈਚਾਰੇ ਦੇ ਵਿਕਾਸ ਅਤੇ ਸੁਧਾਰ ਲਈ ਪ੍ਰਸ਼ਾਸਨਿਕ ਸਹਿਯੋਗ ਦੀ ਮੰਗ ਕੀਤੀ, ਜਿਸ ਨਾਲ ਸਮਾਜਿਕ ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤੀ ਮਿਲ ਸਕੇ।ਸੁਬਾਈ ਮੁਸਲਿਮ ਆਗੂ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਭਵਿੱਖ ਵਿੱਚ ਭਾਈਚਾਰੇ ਦੇ ਮੁੱਦਿਆਂ ‘ਤੇ ਪ੍ਰਸ਼ਾਸਨ ਨਾਲ ਨਿਰੰਤਰ ਸੰਵਾਦ ਅਤੇ ਸਹਿਯੋਗ ਦੀ ਉਮੀਦ ਜਤਾਈ, ਤਾਂ ਜੋ ਸਮਾਜਿਕ ਤਾਣੇਬਾਣੇ ਨੂੰ ਮਜ਼ਬੂਤ ਕੀਤਾ ਜਾ ਸਕੇ।ਉੱਘੇ ਲੇਖਕ ਇਕਬਾਲਦੀਨ ਬਾਠਾਂ ਨੇ ਕਿਹਾ ਕਿ ਇਹ ਮੁਲਾਕਾਤ ਮੁਸਲਿਮ ਫਰੰਟ ਪੰਜਾਬ ਅਤੇ ਬਰਨਾਲਾ ਪ੍ਰਸ਼ਾਸਨ ਦੇ ਵਿਚਕਾਰ ਭਾਈਚਾਰੇ ਦੀ ਭਲਾਈ ਅਤੇ ਵਿਕਾਸ ਲਈ ਸਹਿਯੋਗ ਅਤੇ ਸੰਵਾਦ ਦੀ ਪ੍ਰਗਟਾਵਾ ਹੈ। ਇਸ ਤਰ੍ਹਾਂ ਦੇ ਕਦਮ ਸਮਾਜਿਕ ਏਕਤਾ ਅਤੇ ਸਦਭਾਵਨਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਇਸ ਮੌਕ ਐਸ.ਐਸ.ਪੀ. ਜਨਾਬ ਮੁਹੰਮਦ ਸਰਫਰਾਜ ਆਲਮ ਵੱਲੋਂ ਸਵਾਗਤ ਕਰਨ ਤੇ ਮੁਸਲਿਮ ਫ਼ਰੰਟ ਪੰਜਾਬ ਦੀ ਸਮੁੱਚੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਹੋਏ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਬੱਚਿਆਂ ਦੀ ਐਜੂਕੇਸ਼ਨ ਵੱਲ ਪੂਰਾ ਧਿਆਨ ਦੇਣ ਦੀ ਜ਼ਰੂਰਤ ਹੈ।