ਬਠਿੰਡਾ ( ਮੱਖਣ ਸਿੰਘ ਬੁੱਟਰ) : ਜੈ ਸ਼ਕਤੀ ਭੰਡਾਰਾ ਸੁਸਾਇਟੀ ਸ਼੍ਰੀ ਨੈਣਾਂ ਦੇਵੀ (ਰਜਿ:263) ਰਾਮਪੁਰਾ ਫੂਲ ਵਾਲਿਆਂ ਦੀ ਧਰਮਸ਼ਾਲਾ ਨੇੜੇ ਸ਼ੇਰਾਂ ਵਾਲਾ ਗੇਟ ਰਸਤਾ ਜਿਉਣਾ ਮੌੜ ਸਮਾਧ ਧਾਮ ਸ਼੍ਰੀ ਨੈਣਾਂ ਦੇਵੀ ਜੀ ਵਿਖੇ ਅੱਜ 3 ਅਪ੍ਰੈਲ 2025 ਦਿਨ ਵੀਰਵਾਰ ਨੂੰ ਮਾਤਾ ਜੀ ਦਾ ਸ਼ੁਭ ਜਾਗਰਣ ਕੈਲਾਸ਼ ਰਾਣੀ ਬਰਨਾਲਾ ਵਾਲਿਆਂ ਵੱਲੋਂ ਕਰਵਾਇਆ ਜਾ ਰਿਹਾ ਹੈ।ਭੰਡਾਰਾ ਸੁਸਾਇਟੀ ਦੇ ਪ੍ਰਧਾਨ ਅਜੀਤ ਪਾਲ ਟੈਣੀ ਜੌੜਾ ਤੇ ਜਰਨਲ ਸੈਕਟਰੀ ਡਾ.ਪਵਨ ਸ਼ਰਮਾਂ ਦੱਸਿਆ ਕੀ ਮਾਤਾ ਦਾ ਗੁਣਗਾਨ ਮਾਂ ਨੈਣਾਂ ਦੇਵੀ ਜਾਗਰਣ ਮੰਡਲ ਰਾਮਪੁਰਾ ਫੂਲ ਵੱਲੋੰ ਕੀਤਾ ਜਾਵੇਗਾ ਅਤੇ ਮਾਤਾ ਰਾਣੀ ਜੀ ਦਾ ਭੰਡਾਰਾ ਅਤੁੱਟ ਵਰਤਿਆ ਜਾਵੇਗਾ।ਇਸ ਮੌਕੇ ਜੈ ਸਕਤੀ ਭੰਡਾਰਾ ਸੁਸਾਇਟੀ ਦੇ ਅਹੁਦੇਦਾਰਾ ਤੇ ਸਮੂਹ ਮੈਂਬਰ ਨੇ ਸਹਿਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕੀ ਧਾਮ ਸ਼੍ਰੀ ਨੈਣਾਂ ਦੇਵੀ ਜੀ ਦੇ ਦਰਬਾਰ ਪੰਹੁਚ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਜੈ ਸ਼ਕਤੀ ਭੰਡਾਰੇ ਦੀ ਰੌਣਕ ਨੂੰ ਵਧਾਉਣ।
ਮਾਂ ਭਗਵਤੀ ਜੀ ਦਾ “ਜਾਗਰਣ” ਅੱਜ
