ਸਭਿਆਚਾਰਕ ਪ੍ਰੋਗਰਾਮ ਸਥਾਪਨਾ ਦਿਵਸ ਸਮਾਗਮਾਂ ਦਾ ਸ਼ਿਖਰ ਹੋ ਨਿੱਬੜਿਆ।

ਸੰਗਰੂਰ (ਜਸਪਾਲ ਸਰਾਓ)
ਸਥਾਨਿਕ ਪਿੰਗਲਵਾੜਾ ਸ਼ਾਖਾ ਸੰਗਰੂਰ ਦੇ 25ਵੇਂ ਸਥਾਪਨਾ ਦਿਵਸ ਨੂੰ ਸਿਲਵਰ ਜੁਬਲੀ ਸਮਾਗਮਾਂ ਅਧੀਨ ਤੀਸਰੇ ਤੇ ਆਖਰੀ ਦਿਨ ਸਭਿਆਚਾਰਕ ਪ੍ਰੋਗਰਾਮ ਡਾਕਟਰ ਇੰਦਰਜੀਤ ਕੌਰ, ਹਰਜੀਤ ਸਿੰਘ ਅਰੋੜਾ, ਸਤਪਾਲ ਸ਼ਰਮਾ, ਰਵਨੀਤ ਕੌਰ ਪਿੰਕੀ, ਦਲਵਿੰਦਰ ਸਿੰਘ ਅੰਮ੍ਰਿਤਸਰ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਸੁਰਿੰਦਰ ਪਾਲ ਸਿੰਘ ਸਿਦਕੀ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਇਸ ਮੌਕੇ ਤੇ ਸੰਗਰੂਰ ਬਾ੍ਂਚ ਦੇ ਪਿੰਗਲਵਾੜਾ ਪਰਿਵਾਰ ਤੋਂ ਇਲਾਵਾ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ, ਵੋਕੇਸ਼ਨਲ ਸੈਂਟਰ ਮਾਨਾਂਵਾਲਾ, ਡੈੱਫ ਸਕੂਲ ਦੇ ਬੱਚਿਆਂ ਦੇ ਨਾਲ ਸਰਕਾਰੀ ਹਾਈ ਸਕੂਲ ਧੂਰੀ, ਅਜੀਤ ਨਰਸਿੰਗ ਕਾਲਜ ਸੁਨਾਮ ਅਤੇ ਲਾਈਫ ਗਾਰਡ ਨਰਸਿੰਗ ਕਾਲਜ ਕਲੌਦੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਵਿਦਿਆਰਥੀਆਂ ਵੱਲੋਂ ਸਭਿਆਚਾਰਕ ਦੀਆਂ ਵੱਖ ਵੱਖ ਵੰਨਗੀਆਂ ,ਪੰਜਾਬੀ, ਹਰਿਆਣਵੀ ਨਾਚ, ਕੋਰਿਓਗ੍ਰਾਫੀ, ਗਿੱਧਾ, ਭੰਗੜਾ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਕੀਲ ਲਿਆ। ਵਿਸ਼ੇਸ਼ ਤੌਰ ਤੇ ਨੰਨੇ ਬੱਚਿਆਂ ਹਰਨੂਰ ਕੌਰ ਪਰੀ, ਗੁਰਮਿਹਰ ਕੌਰ, ਹਰਮਨ, ਮੁਸਕਾਨ ਨੇ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਹਨਾਂ ਦੀ ਅਗਵਾਈ ਤੇ ਤਿਆਰੀ ਵਿੱਚ ਗਗਨਦੀਪ ਕੌਰ, ਸੰਦੀਪ ਕੌਰ, ਅੰਜੂ, ਹਰਪ੍ਰੀਤ ਕੌਰ ਅੰਮ੍ਰਿਤਸਰ ਦਾ ਵਿਸ਼ੇਸ਼ ਰੋਲ ਰਿਹਾ।
ਪਿੰਗਲਵਾੜਾ ਸ਼ਾਖਾ ਪੰਡੋਰੀ ਦੇ ਕਲਾਕਾਰਾਂ ਕੰਵਲਜੀਤ ਸਿੰਘ, ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਭਗਤ ਪੂਰਨ ਸਿੰਘ ਜੀ ਦੇ ਜੀਵਨ ਆਧਾਰਿਤ ਫਿਲਮ *ਇਹ ਜਨਮੁ ਤੁਮ੍ਹਾਰੇ ਲੇਖੇ* ਵਿੱਚੋਂ ਪੇਸ਼ ਕੀਤੀ ਸਕਿੱਟ ਨੇ ਸਭ ਨੂੰ ਭਾਵੁਕ ਕਰ ਦਿੱਤਾ। ਇਸ ਵਿੱਚ ਰਾਕੇਸ਼ ਕੁਮਾਰ, ਬਸੰਤ ਸਿੰਘ, ਰਾਮ ਸਿੰਘ, ਦਾਗ ਸਿੰਘ, ਰਵੀ, ਨਿਹੰਗ ਸਿੰਘ, ਸੁਖਦੇਵ ਸਿੰਘ ਨੇ ਵੱਖ ਵੱਖ ਪਾਤਰਾਂ ਦਾ ਰੋਲ ਬਾਖੂਬੀ ਨਿਭਾਇਆ । ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਕਲਾਕਾਰ ਮੀਤ ਰੰਗਰੇਜ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਕਲਾ ਦਾ ਜਾਦੂ ਬਿਖੇਰਿਆ ਅਤੇ ਹਵਾ, ਪਾਣੀ ਦੀ ਸੰਭਾਲ ਦਾ ਸੰਦੇਸ਼ ਦਿੱਤਾ।ਇਸ ਮੌਕੇ ਤੇ ਮਨੋਜ ਕੁਮਾਰ ਸਲਾਈਟ ਦੀ ਅਗਵਾਈ ਵਿੱਚ ਬਾਬਾ ਫਰੀਦ ਜੀ ਸੇਵਾ ਸੁਸਾਇਟੀ ਲੌਂਗੋਵਾਲ ਦੇ ਚੱਲ ਰਹੇ ਸਿਲਾਈ ਸੈਂਟਰ ਨੂੰ ਪਿੰਗਲਵਾੜਾ ਵੱਲੋਂ ਸਿਲਵਰ ਜੁਬਲੀ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਸਿਲਾਈ ਮਸ਼ੀਨਾਂ ਭੇਂਟ ਕੀਤੀਆਂ ਗਈਆਂ ।ਪਿੰਗਲਵਾੜਾ ਟਰੱਸਟੀ ਪੀ੍ਤਇੰਦਰ ਕੌਰ, ਹਰਜੀਤ ਸਿੰਘ ਅਰੋੜਾ, ਮੇਜਰ ਸਿੰਘ ਮਸਾਣੀ, ਦਲਵਿੰਦਰ ਸਿੰਘ ਨੇ ਰਵਨੀਤ ਕੌਰ ਪਿੰਕੀ, ਡਾ ਉਪਾਸਨਾ, ਰਾਣੀ ਬਾਲਾ , ਹਰਮਨਜੀਤ ਕੌਰ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ।
ਡਾਕਟਰ ਇੰਦਰਜੀਤ ਕੌਰ , ਤਰਲੋਚਨ ਸਿੰਘ ਚੀਮਾ ਦੇ ਨਾਲ ਦਰਸ਼ਕਾਂ ਵਿੱਚ ਸ਼ਾਮਲ ਕੈਪਟਨ ਨਰਿੰਦਰ ਸਿੰਘ ਭੱਠਲ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਕੁਲਵੰਤ ਸਿੰਘ ਅਕੋਈ, ਭੋਲਾ ਸਿੰਘ ਸੰਗਰਾਮੀ ਸੁਨਾਮ, ਕਰਮ ਸਿੰਘ ਨਮੋਲ, ਹਾਕਮ ਸਿੰਘ ਬਹਾਦਰਪੁਰ, ਭਗਵੰਤ ਸਿੰਘ ਖਾਲਸਾ, ਲਾਭ ਸਿੰਘ, ਗੁਲਜ਼ਾਰ ਸਿੰਘ, ਅਜਮੇਰ ਸਿੰਘ ਫਤਿਹਗੜ੍ਹ ਛੰਨਾ, ਰਾਜਵਿੰਦਰ ਸਿੰਘ ਲੱਕੀ, ਭੁਪਿੰਦਰ ਸਿੰਘ ਜੱਸੀ ਪ੍ਧਾਨ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤੇ ਉਨ੍ਹਾਂ ਦੇ ਸਾਥੀ ਹਰਵਿੰਦਰ ਸਿੰਘ ਭੱਠਲ, ਸੁਖਦੇਵ ਸਿੰਘ ਜੱਸੀ, ਜਗਜੀਤ ਇੰਦਰ ਸਿੰਘ, ਪੀ ਸੀ ਬਾਘਾ, ਹਰਪਾਲ ਸਿੰਘ ਸੰਗਰੂਰਵੀ, ਗੁਰਦੇਵ ਸਿੰਘ ਲੂੰਬਾ, ਤੇਜਾ ਸਿੰਘ ਮੰਗਵਾਲ,ਬਲਵੰਤ ਸਿੰਘ ਚੰਗਾਲ, ਪਰਮਜੀਤ ਸਿੰਘ ਟਿਵਾਣਾ, ਤੇਜਿੰਦਰ ਸਿੰਘ, ਪਰਮੇਸ਼ੁਰ ਸਿੰਘ , ਡਾਕਟਰ ਇੰਦਰਮਨਜੋਤ ਸਿੰਘ, ਦਰਸ਼ਨ ਸਿੰਘ, ਪ੍ਰਿੰਸੀਪਲ ਬਲਵੰਤ ਸਿੰਘ, ਮਨਜੀਤ ਸਿੰਘ ਭੰਗੜਾ ਕੋਚ,ਪ੍ਰਿੰਸੀਪਲ ਗੁਰਮੀਤ ਕੌਰ ਭੱਠਲ, ਡਾ ਇੰਦਰਜੋਤ ਕੌਰ , ਰੁਪਿੰਦਰ ਕੌਰ, ਪੋ੍ ਸੰਤੋਖ ਕੌਰ, ਹਰਵਿੰਦਰ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ ਥਲੇਸਾਂ, ਰਵਨੀਤ ਕੌਰ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਸਟਾਫ ਮੈਂਬਰਾਂ ਮਨਜੀਤ ਕੌਰ, ਪ੍ਰਭਜੋਤ ਕੌਰ, ਹਰਤੇਜਪਾਲ ਕੌਰ, ਕੁਲਵੰਤ ਕੌਰ ਅਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਸ਼ਹਿਰੀ ਤੇ ਇਲਾਕੇ ਦੇ ਪਤਵੰਤਿਆਂ ਨੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆ ਅਤੇ ਤਾੜੀਆਂ ਦੀ ਗੂੰਜ ਵਿੱਚ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਸਮਾਗਮ ਲਈ ਪੋ੍ ਨਰਿੰਦਰ ਸਿੰਘ, ਪੀ੍ਤਮ ਸਿੰਘ ਬਡੱਬਰ, ਗੁਰਮੇਲ ਸਿੰਘ, ਰਾਜਵਿੰਦਰ ਸਿੰਘ, ਸੰਦੀਪ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਕੌਰ ਹਰਕੀਰਤ ਕੌਰ, ਬੀਰਪਾਲ ਕੌਰ, ਮਨਦੀਪ ਕੌਰ ਚੱਠੇ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਥਾਪਨਾ ਦਿਵਸ ਸਬੰਧੀ ਹੋਏ ਤਿੰਨ ਦਿਨਾਂ ਸਮਾਗਮਾਂ ਅਧੀਨ ਇਹ ਪ੍ਰੋਗ੍ਰਾਮ ਸ਼ਿਖਰ ਹੋ ਨਿੱਬੜਿਆ।