ਗਾਇਕ ਕਰਮ ਸਿੱਧੂ ਦੇ ਗੀਤ ‘ ਸਿਆਲ ’ ਦੀ ਸ਼ੂਟਿੰਗ ਹੋਈ

28 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ਗੀਤ
ਫੋਟੋ ਕੈਪਸਨ-ਗੀਤ ਸਿਆਲ ਦੀ ਸ਼ੂਟਿੰਗ ਕਰਨ ਸਮੇਂ ਗਾਇਕ ਕਰਮ ਸਿੱਧੂ ,ਗੀਤਕਾਰ ਜੱਸ ਭਿੰਡਰਾਂ,ਮਾਡਲ ਹਰਮਨ ਕੰਗ, ਜਸਵੀਰ ਸਿੰਘ ਵਜੀਦਕੇ  ਤੇ ਟੀਮ
—–
ਮਹਿਲ ਕਲਾਂ(ਸੋਨੀ ਮਾਗੇਵਾਲ ਫਿਰੋਜ਼ ਖਾਨ )
ਹਮੇਸ਼ਾਂ ਪੰਜਾਬੀ ਸੱਭਿਆਚਾਰਿਕ ਤੇ ਪਰਿਵਾਰਿਕ ਗੀਤਾਂ ਨੂੰ ਤਰਜੀਹ ਦੇਣ ਵਾਲੇ ਗਾਇਕ ਕਰਮ ਸਿੱਧੂ ਦੇ ਗੀਤ ਸਿਆਲ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ। ਇਸ ਗੀਤ ਨੂੰ ਡਾਇਰੈਕਟਰ ਜਸਵੀਰ ਸਿੰਘ ਵਜੀਦਕੇ (ਅਰਮਾਨ ਵੀਡੀਓਗ੍ਰਾਫ਼ੀ ) ਦੀ ਅਗਵਾਈ ਹੇਠ ਕੈਮਰਾਮੈਨ ਗੋਰਾ ਹਮੀਦੀ ਤੇ ਬਲੈਕ ਡੀ ਵੱਲੋਂ ਸ਼ਾਨਦਾਰ ਲਕੋਸ਼ਨਾਂ ਤੇ ਫਿਲਮਾਇਆਂ ਗਿਆ। ਗਾਇਕ ਕਰਮ ਸਿੱਧੂ ਨੇ ਦੱਸਿਆਂ ਕਿ ਗੀਤ ‘ ਸਿਆਲ ’ ਦੀ ਮਿਊਜ਼ਿਕ ਕੈਚੀ ਗਰੇਵਾਲ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਕਰਮ ਸਿੱਧੂ ਤੇ ਜੱਸ ਭਿੰਡਰਾਂ ਵੱਲੋਂ ਲਿਖਿਆਂ ਗਿਆ ਹੈ। ਇਸ ਗੀਤ ’ਚ ਮਾਡਲ ਹਰਮਨ ਕੰਗ ਵੱਲੋਂ ਵੀ ਕੰਮ ਕੀਤਾ ਗਿਆ ਹੈ। ਇਹ ਗੀਤ 28 ਨਵੰਬਰ ਨੂੰ ‘ ਸਾਡੇ ਆਲਾ ਰਿਕਾਰਡ ’ ਤੇ ਰਿਲੀਜ਼ ਕੀਤਾ ਜਾਵੇਗਾ। ਗਾਇਕ ਕਰਮ ਸਿੱਧੂ ਤੇ ਗੀਤਕਾਰ ਜੱਸ ਭਿੰਡਰਾਂ ਨੇ ਕਿਹਾ ਕਿ ਇਹ ਗੀਤ ਪੰਜਾਬੀ ਨੌਜਵਾਨ ਵੱਲੋਂ ਐਤਕੀਂ ਸਿਆਲ ’ਚ ਲਏ ਸੁਪਨੇ ਨਾਲ ਸਬੰਧਿਤ ਹੈ। ਗੀਤ ਦੇ ਬੋਲਾ ਮੁਤਾਬਕ ਹੀ ਇਸ ਫਿਲਮਾਕਣ ਕੀਤਾ ਗਿਆ ਹੈ। ਇਸ ਮੌਕੇ ਰੋਹਿਤ,ਅਮਨ ਤੇ ਆਸੂ ਹਾਜ਼ਰ ਸਨ।