ਬਾਲੀਵੁੱਡ ਦੀ ਹਿੰਦੀ ਫੀਚਰ ਫਿਲਮ “ਸੱਤਿਆ” ਵਿਚ ਵਿਲੱਖਣ ਅੰਦਾਜ ‘ਚ ਨਜ਼ਰ ਆਉਣਗੇ “ਅਦਾਕਾਰ ਪ੍ਰਿਤਪਾਲ ਪਾਲੀ ਜੀ”

  ਫਿਲਮ ਇੰਡਸਟ੍ਰੀਜ ਦੇ ਵਿਚ ਬਹੁਤ ਸਾਰੇ ਅਦਾਕਾਰ ਅਜਿਹੇ ਜੋ ਆਪਣੀ ਇੰਦਰ ਧਨੁੱਸ਼ ਵਰਗੀ ਖੂਬਸੂਰਤ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਓਨਾਂ ਦੀ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ ਦਿਲ ਦਿਮਾਗ ਤੇ ਛਾਈ ਰਹਿੰਦੀ ਹੈ।
   ਮੈ ਅਜਿਹੀ ਅਜ਼ੀਮ ਸਖਸ਼ੀਅਤ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ। ਜਿੰਨਾ ਇਕ ਰੰਗਕਰਮੀ ਦੇ ਤੌਰ ਤੇ 1991 ਵਿੱਚ ਥੀਏਟਰ ਤੋ  ਸ਼ੁਰੂਆਤ ਕਰ, ਕਮੇਡੀ ਵੀ.ਸੀਡੀਸ਼, ਪਾਲੀਵੁੱਡ ਤੋ ਬਾਲੀਵੁੱਡ ਵਿਚ ਕਦਮ ਰੱਖਿਆਂ। ਓਨਾਂ ਕਈ ਲਘੂ ਫਿਲਮ ਨੂੰ ਡਾਇਰੈਕਟ ਕਰ ਅੰਜ਼ਾਮ ਤੱਕ ਪਹੁੰਚਾਇਆਂ। ਓਨਾਂ ਹਿੰਦੁਸਤਾਨ ਹੀ ਨਹੀ ਪਾਕਿਸਤਾਨ ਵਿਚ ਵੀ ਅਪਣੇ ਝੰਡੇ ਗੱਡੇ ਅਤੇ ਕਈ ਅਵਾਰਡ ਹਾਸਿਲ ਕੀਤੇ।
  ਮੈ ਗੱਲ ਕਰਨ ਜਾ ਰਿਹਾ ਚਰਚਿਤ ਅਦਾਕਾਰ ਪ੍ਰਿਤਪਾਲ ਪਾਲੀ ਜੀ ਦਾ, ਜਿੰਨਾ ਕਾਲਜ ਪੜਦਿਆ ਪੰਜ ਵਾਰ ਨੈਸ਼ਨਲ ਯੂਥ ਫੈਸਟੀਵਲ ਵਿਚ ਜਿੱਤ ਪ੍ਰਾਪਤ ਕੀਤੀ, ਓਨਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਵੱਲੋ ਦੋ ਵਾਰ ‘ਬੈਸਟ ਐਕਟਰ’ ਦਾ ਅਵਾਰਡ ਲਿਆਂ। ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ, ਓਨਾਂ ‘ਮਾਣ ਪੰਜਾਬ ਦਾ’ ਤੇ ਲਾਈਵ ਥੀਏਟਰ ਆਰਟਿਸਟ ਅਵਾਰਡ ਹਾਸਲ ਕੀਤਾ।
   ਅਦਾਕਾਰ ਪ੍ਰਿਤਪਾਲ ਪਾਲੀ ਜੀ ਨੇ ਪਾਕਿਸਤਾਨ ਵਿਚ ” ਪੰਜ ਪਾਣੀ ਥੀਏਟਰ’ ਵਿਚ ਯੂਥ ਫੈਸਟੀਵਲ ਵਿਚ ਤਿੰਨ ਵਾਰ ਅਤੇ ਇਕ ਵਾਰ ‘ਰਫੀ ਪੀਰ ਇੰਟਰਨੈਸ਼ਨਲ ਫੈਸਟੀਵਲ ਵਿਚ ਆਪਣੀ ਅਦਾਕਾਰੀ ਨਾਲ ਲਹਿੰਦੇ ਪੰਜਾਬ ਦੇ ਦਰਸ਼ਕਾਂ ਨੂੰ ਨਿਹਾਲ ਕੀਤਾ। ਜੇਕਰ ਦੇਖੀਏ ਹੁਣ ਤੱਕ ਓਨਾਂ ਸੈਕੜੇ ਨਾਟਕ ਭਾਰਤ ਦੀਆਂ ਵੱਖ ਵੱਖ ਸਟੇਜਾਂ ਤੇ ਖੇਡ ਚੁੱਕੇ ਹਨ।
  ਜੇਕਰ ਓਨਾਂ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ, ਓਨਾਂ ਬਾਲੀਵੁੱਡ ਵਿਚ ਫੀਚਰ ਫ਼ਿਲਮ ‘ਕੇਸਰੀ’, ਬੱਬਲੀ ਬਾਉਸਰ,ਬੰਦਾ ਸਿੰਘ ਚੌਧਰੀ,ਕਾਲੀ ਖੂਹੀ,ਆਪਰੇਸ਼ਨ ਪਰਿੰਦੇ ਤੇ ਹੂਜ ਯੂਅਰ ਡੈਡੀ ਵਿਚ ਅਦਾਕਾਰ ਵਜੋ ਬਾਕਮਾਲ ਅਦਾਕਾਰੀ ਨਾਲ ਸੁਮਾਰ ਕਰਵਾ ਚੁੱਕੇ ਹਨ ਅਤੇ ਆਉਣ ਵਾਲੀ ਫੀਚਰ ਫ਼ਿਲਮ ‘ਸੱਤਿਆਂ’ ਵਿਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ।
   ਏਸੇ ਤਰਾਂ ਪਾਲੀਵੁੱਡ ਵਿੱਚ ‘ਦੋ ਦੂਨੀ ਪੰਜ’ ,ਅਰਸੋ, ਸੱਸ ਮੇਰੀ ਨੇ ਮੁੰਡਾ ਜੰਮਿਆਂ,ਬੈਕਅੱਪ,ਮਝੈਲ,ਡੀ.ਐੱਸ.ਪੀ ਦੇਵ,ਸਰੰਡਰ,ਵਿਸਾਖੀ ਲਿਸਟ,ਗੁੱਡੀਆਂ ਮੁਰੱਬਾ,ਬਾਬੁਲ ਮੇਰੀਆਂ ਗੁੱਡੀਆਂ, ਸਰਾਭਾ ਤੇ ਪੂਰਨਮਾਸ਼ੀ ਅਤੇ ਆਉਣ ਵਾਲੀਆਂ ਪੰਜਾਬੀ ਫੀਚਰ ਫ਼ਿਲਮਾਂ “ਗੁਰੂ ਨਾਨਕ ਜਹਾਜ,ਤੇਜਾ ਸਿੰਘ, ਸੁੱਖਾ ਰੇਡਰ, ਕਾਂਡ ਤੇ ਮਿਸਇੰਗ ਆਦਿ। ਅਦਾਕਾਰ ਤੇ ਡਾਇਰੈਕਟਰ ਦੇ ਤੌਰ ਤੇ ਪ੍ਰਿਤਪਾਲ ਪਾਲੀ ਜੀ ਨੇ ਲਘੂ ਫਿਲਮ ਉਦਯੋਗ ਵਿਚ ਹਿੱਸਾ ਪਾਇਆਂ, ਜਿੰਨਾ ਲਘੂ ਫਿਲਮ ਦਾ ਨਿਰਮਾਣ ਕੀਤਾ ,ਓਹ ਹਨ :- ਹੰਕਾਰ, ਵਾਅਦਾ,ਯੋਗਦਾਨ,ਅਹਿਸਾਸ,ਖਾਮੋਸ਼, ਪੰਜੇਬ ਤੇ ਫਰਜ਼ ਆਦਿ ਹਨ। ਜਦੋ ਵੀ.ਸੀਡੀਜ਼ ਦਾ ਜਮਾਨਾ ਸੀ ਤਾਂ ਪ੍ਰਿਤਪਾਲ ਪਾਲੀ ਜੀ ਨੇ ਪ੍ਰਸਿੱਧ ਅਦਾਕਾਰ ਤੇ ਕਮੇਡੀ ਦੇ ਕਿੰਗ ਗੁਰਪ੍ਰੀਤ ਘੁੱਗੀ ਜੀ ਨਾਲ ” ਘੁੱਗੀ ਦੇ ਬਰਾਤੀ”, ਘੁੱਗੀ ਯਾਰ ਗੱਪ ਨਾ ਮਾਰ, ਘੁੱਗੀ ਖੋਲ ਪਿਟਾਰੀ, ਘੁੱਗੀ ਛੂ ਮੰਤਰ ਅਤੇ “ਘੁੱਲੇਸ਼ਾਹ ਵਿਗੜ ਗਿਆਂ” ਆਦਿ ਵਿੱਚ ਕਮੇਡੀ ਕਰ ਸਰੋਤਿਆਂ ਦੇ ਵਿਹੜੇ ਹਾਸੇ ਬਿਖੇਰਨ ‘ਚ ਹਿੱਸਾ ਪਾਇਆਂ।
  ਏਥੇ ਹੀ ਬਸ ਨਹੀ ਪ੍ਰਿਤਪਾਲ ਪਾਲੀ ਜੀ ਨੇ ਕਈ ਦਿਗਜ ਲੋਕ ਗਾਇਕਾਂ ਦੇ ਗੀਤਾਂ ਵਿੱਚ ਆਪਣੀ ਬੇਮਿਸਾਲ ਅਦਾਕਾਰੀ ਦੇ ਜੌਹਰ ਦਿਖਾਏ, ਓਨਾਂ ਵਿਚ ਹਨ, ਜਿਵੇ ਕਿ ਚਰਚਿਤ ਲੋਕ ਗਾਇਕ ਤੇ ਅਦਾਕਾਰ ‘ਐਮੀ ਵਿਰਕ’, ਨਿੰਜਾ, ਰਾਜਵੀਰ ਜਵੰਦਾ,ਦਿਲਪ੍ਰੀਤ ਢਿੱਲੋ, ਵਰਿੰਦਰ ਬਰਾੜ,ਪਰਮੀਸ਼ ਵਰਮਾ,ਗੁਰਨਾਮ ਭੁੱਲਰ,ਰੰਮੀ ਰੰਧਾਵਾ,ਆਰ.ਨੇਤ ਤੇ ਸਿੱਪੀ ਗਿੱਲ ਆਦਿ ਵਿੱਚ। ਹੁਣ ਤੱਕ ਓਹ 80 ਦੇ ਕਰੀਬ ਤਕਰੀਬਨ ਗੀਤਾਂ ਵਿੱਚ ਅਦਾਕਾਰੀ ਕਰ ਵਾਹ ਵਾਹ ਖੱਟ ਚੁੱਕੇ ਨੇ।
  ਓਨਾ ਗੱਲਬਾਤ ਦੌਰਾਨ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਓਹ ਹੋਰ ਵੀ ਖੂਬਸੂਰਤ ਵਿਲੱਖਣ ਅਦਾਕਾਰੀ ਨਾਲ ਦਰਸ਼ਕਾਂ ਨਾਲ ਸਾਂਝ ਪਾਉਣਗੇ। ਜੋ ਦਰਸ਼ਕਾਂ ਤੇ ਨਵੇਕਲੀ ਛਾਪ ਛੱਡੇਗੀ।ਓਨਾਂ ਸਭ ਤੋ ਵੱਧ ਤਵੱਜੋ ਦੇ ਆਪਣੇ ਉਸਤਾਦ ਕੇਵਲ ਧਾਲੀਵਾਲ ਤੇ ਜਤਿੰਦਰ ਬਰਾੜ ਜੀ ਦਾ ਸੁਕਰਾਨਾ ਕਰਦਿਆਂ ਕਿਹਾ ਕਿ ਮੈ ਜੋ ਕੁਝ ਹਾਂ, ਉਸਤਾਦਾਂ ਦੇ ਆਸੀਰਵਾਦ ਤੇ ਦਰਸ਼ਕਾਂ ਦੇ ਪਿਆਰ ਮੁਹੱਬਤ ਸਦਕਾ ਹਾਂ। ਮੇਰੀ ਮਿਹਨਤ ਦਾ ਮੁੱਲ ਦਰਸ਼ਕ ਆਪਣੇ ਬਹੁਮੁੱਲੇ ਪਿਆਰ ਨਾਲ ਮੋੜਦੇ ਨੇ।
 ਮੇਰੀਆਂ ਦੁਆਵਾਂ ਚਰਚਿਤ ਅਦਾਕਾਰ ਪ੍ਰਿਤਪਾਲ ਪਾਲੀ ਜੀ ਲਈ,ਓਹ ਆਪਣੀ ਅਣਥੱਕ ਮਿਹਨਤ ਨਾਲ ਬੁਲੰਦੀਆਂ ਛੂਹਣ ਤੇ ਹਰ ਮੰਜ਼ਿਲ ਏਨਾਂ ਦੇ ਪੈਰਾ ਦੀ ਮੋਹਤਾਜ ਬਣੇ। ਆਮੀਨ