ਪੰਕਜ ਅਰੋੜਾ ਆਈ.ਟੀ.ਆਈ ਸੁਨਾਮ ਵੱਲੋਂ ਸਨਮਾਨਿਤ

ਪੰਜਾਬ ਰੋਡ ਸੇਫਟੀ ਐਡਵਾਇਜਰ ਬਣਨ ਤੇ ਕੀਤਾ ਗਿਆ ਸਨਮਾਨ
ਸੁਨਾਮ ਉਧਮ ਸਿੰਘ ਵਾਲਾ ( ਰਾਜਿੰਦਰ ਕੁਮਾਰ ਸਾਹ)  ਆਈ.ਟੀ.ਆਈ ਸੁਨਾਮ ਵਲੋ ਅੱਜ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੋਕੇ ਤੇ ਵਿਸ਼ੇਸ ਤੋਰ ਤੇ ਮੁੱਖ ਮਹਿਮਾਨ ਦੇ ਤੋਰ ਤੇ ਪੰਕਜ ਅਰੋੜਾ ਪੁੱਜੇ । ਇਸ ਮੋਕੇ ਤੇ  ਇੰਚਾਰਜ ਜਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਪਵਨ ਕੁਮਾਰ, ਸਹਾਇਕ ਥਾਣੇਦਾਰ ਨਿਰਭੈ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਸੁਨਾਮ,ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਟ੍ਰੈਫਿਕ ਪੁਲਿਸ ਸੰਗਰੂਰ ਅਤੇ ਸਹਾਇਕ ਥਾਣੇਦਾਰ ਰਾਮ ਪ੍ਰਤਾਪ ਜੀ ਦੀ ਮੌਜੂਦਗੀ ਵਿੱਚ ਸ਼੍ਰੀ ਪੰਕਜ ਅਰੋੜਾ ਜੀ ਨੂੰ ਪੰਜਾਬ ਰੋਡ ਸੇਫਟੀ ਕਮੇਟੀ ਦਾ ਐਡਵਾਈਜਰ ਨਿਯੁਕਤ ਕਰਨ ਤੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਤੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਸੰਬਧੀ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ । ਇਸ ਮੌਕੇ ਬੋਲਦੇ ਪੰਕਜ ਅਰੋੜਾ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ, ਸਾਨੂੰ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਹੀਕਲ ਚਲਾਉਣ ਲਈ ਨਹੀਂ ਦੇਣਾ ਚਾਹੀਂਦਾ | ਜੇਕਰ ਸਾਨੂੰ ਟ੍ਰੈਫਿਕ ਸੰਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਅਸੀਂ 112 ਨੰਬਰ ਤੇ ਡਾਇਲ ਕਰ ਸਕਦੇ ਹਾ । ਇਸ ਮੋਕੇ ਤੇ ਕਮਲਜੀਤ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖ਼ੁਬੀ ਨਿਭਾਈ । ਇਸ ਮੋਕੇ ਤੇ ਆਈ.ਟੀ.ਆਈ ਦੇ ਚੈਅਰਮੈਨ ਨੇ ਪੰਕਜ ਅਰੋੜਾ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਮਾਨ ਹੈ ਕਿ ਸਾਡੇ ਸ਼ਹਿਰ ਸੁਨਾਮ ਵੱਲੋਂ ਪੰਜਾਬ ਰੋਡ ਸੇਫਟੀ ਐਡਵਾਇਜਰੀ ਕਮੇਟੀ ਵਿੱਚ ਸ਼ਮੂਲੀਅਤ ਹੋਵੇਗੀ । ਇਸ ਮੌਕੇ ਬਲਵਿੰਦਰ ਸਿੰਘ ਜੀ ਪ੍ਰਿੰਸੀਪਲ ਆਈ. ਟੀ. ਆਈ. ਜੀ ਵੱਲੋ ਸਮੂਹ ਟ੍ਰੈਫਿਕ ਸਟਾਫ਼ ਦਾ ਧੰਨਵਾਦ ਕੀਤਾ ਗਿਆ |ਇਸ ਮੋਕੇ ਤੇ  ਹੋਰਨਾਂ ਤੋਂ ਇਲਾਵਾ ਏ. ਐਸ. ਆਈ. ਸੁੱਖਵਿੰਦਰ ਸਿੰਘ , ਏ. ਐਸ. ਆਈ. ਜਰਨੈਲ ਸਿੰਘ , ਏ. ਐਸ. ਆਈ. ਰਣਜੀਤ ਸਿੰਘ , ਏ. ਐਸ. ਆਈ. ਦਿਲਭਾਗ ਸਿੰਘ ,ਕੁਲਦੀਪ ਸਿੰਘ ਪ੍ਰਿੰਸੀਪਲ ਆਈ. ਟੀ. ਆਈ. ਢੇਪੀ, ਸਰਬਜੀਤ ਸਿੰਘ ਜੋਸ਼ੀ ਅਤੇ ਆਈ. ਟੀ. ਆਈ. ਸਟਾਫ਼,ਟ੍ਰੈਫਿਕ ਮਾਰਸ਼ਲ ਅੰਕਿਤ ਕਾਂਸਲ ਅਤੇ ਟ੍ਰੈਫਿਕ ਮਾਰਸ਼ਲ ਸੁਰੇਸ਼ ਕਾਂਸਲ ਹਾਜ਼ਰ ਸਨ  ।