ਸ੍ਰੀ ਮੁਕਤਸਰ ਸਾਹਿਬ 23 ਫਰਵਰੀ-( ਨਿੰਦਰ ਕੋਟਲੀ) ਸੇਵਾ ਦੇ ਪੰਜ ਗੁਰਪ੍ਰੀਤ ਸਿੰਘ ਸੋਨੀ ਬਾਬਾ ਜੀ ਰੁਪਾਣਾ ਵਾਲਿਆਂ ਵੱਲੋਂ ਬਣਾਈ ਹੋਈ ਮਾਨਵ ਸੇਵਾ ਆਸ਼ਰਮ ਰਜਿਸਟਰ ਸ੍ਰੀ ਗੰਗਾ ਨਗਰ
ਅਤੇ ਸ੍ਰੀ ਜਗਦੰਬਾ ਚੈਰੀਟੇਬਲ ਆਈ ਹੋਸਪਿਟਲ ਗੰਗਾ ਨਗਰ ਦੇ ਸਹਿਯੋਗ ਨਾਲ ਪਹਿਲਾ ਅੱਖਾਂ ਦਾ ਫਰੀ ਚੈਕ ਅਪ ਕੈਂਪ ਅਤੇ ਦਵਾਈਆਂ ਦਾ ਲੰਗਰ ਪਿੰਡ ਮਾਝੂਵਾਸ ਅਤੇ ਨਰ ਸਿੰਘਪੁਰਾ ਵਿਖੇ ਲਗਾਇਆ ਗਿਆ ਜਿਸ ਵਿੱਚ ਇਸ ਸੰਸਥਾ ਦੇ ਪ੍ਰਧਾਨ ਅਮਰਿੰਦਰ ਸਿੰਘ ਸ਼ਿਲਪੀ ਕਮਲ ਕੁਮਾਰ ਨਾਰੰਗ ਐਮ ਸੀ ਪਰਵਿੰਦਰ ਸਿੰਘ ਓਮ ਸਖੀਜਾ ਡਾਕਟਰ ਸੰਜੀਵ ਚੁੱਘ ਜਨਰਲ ਸਕੱਤਰ ਜਸਵੀਰ ਸ਼ਰਮਾ ਦੱਦਾਹੂਰ ਜੀ ਔਰ ਦੋਨਾਂ ਪਿੰਡਾਂ ਦੇ ਸਰਪੰਚ ਰਾਕੇਸ਼ ਗੋਰਾ ਜੀ ਅਤੇ ਹੰਸ ਰਾਜ ਉਨਾਂ ਨੇ ਪੂਰਨ ਸਹਿਯੋਗ ਦਿੱਤਾ ਬਹੁਤ ਹੀ ਸਫਲ ਇਹ ਕੈਂਪ ਸਵੇਰੇ ਦਸ ਵਜੇ ਸ਼ੁਰੂ ਕੀਤਾ ਗਿਆ ਤੇ ਤਕਰੀਬਨ 2 ਵਜੇ ਤੱਕ 95 ਮਰੀਜ਼ਾਂ ਨੂੰ ਚੈੱਕ ਕੀਤਾ ਔਰ ਜੋ ਕਰੀਬ ਬਾਰਾਂ ਮਰੀਜ਼ ਅਪਰੇਸ਼ਨ ਵਾਲੇ ਆਏ ਉਹਨਾਂ ਦਾ ਆਪਰੇਸ਼ਨ 24 ਤਰੀਕ ਨੂੰ ਸ੍ਰੀ ਜਗਦੰਬਾ ਚੈਰੀਟੇਬਲ ਆਈ ਹੋਸਪਿਟਲ ਗੰਗਾ ਨਗਰ ਵਿਖੇ ਕੀਤੇ ਜਾਣਗੇ। ਅੱਖਾਂ ਦਾ ਚੈੱਕ ਅਪ ਡਾਕਟਰ ਵਿਸ਼ਨੂ ਸ਼ਰਮਾ ਜੀ ਅਤੇ ਉਹਨਾਂ ਦੇ ਸਹਿਯੋਗੀ ਸਾਥੀ ਰਵਿੰਦਰ ਸਿੰਘ ਤੇ ਰਕੇਸ਼ ਜੀ ਵੱਲੋਂ ਕੀਤਾ ਗਿਆ। ਇਸ ਅੱਖਾਂ ਦੇ ਕੈਂਪ ਦੇ ਵਿੱਚ ਜਿਥੇ ਦੋਵਾਂ ਪਿੰਡਾਂ ਦਾ ਸਹਿਯੋਗ ਰਿਹਾ ਓਥੇ ਪੰਜਾਬੀ ਸੱਭਿਆਚਾਰ ਸੋਸਾਇਟੀ ਰਜਿਸਟਰ ਸ਼੍ਰੀ ਗੰਗਾ ਨਗਰ ਦਾ ਵੀ ਪੂਰਨ ਸਹਿਯੋਗ ਰਿਹਾ। ਮਾਨਵ ਸੇਵਾ ਆਸ਼ਰਮ ਵੱਲੋਂ ਡਾਕਟਰ ਵਿਸ਼ਨੂ ਸ਼ਰਮਾ ਤੇ ਉਹਨਾਂ ਦੇ ਸਮੁੱਚੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ ਦੋ ਸਰਪੰਚ ਸਾਹਿਬ ਅਤੇ ਸੇਵਾਦਾਰ ਸਾਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਗਊ ਰਕਸ਼ਾ ਦਲ ਦੇ ਪਵਨ ਜੀ ਅਤੇ ਇਸ ਸੰਸਥਾ ਦੇ ਵਲੰਟੀਅਰਾਂ ਵੱਲੋਂ ਚਾਹ ਪਾਣੀ ਅਤੇ ਲੰਗਰ ਦੀ ਸੇਵਾ ਬਾਖੂਬੀ ਨਿਭਾਈ ਗਈ।