ਕਾਲਾ ਸਿੱਧੂ ਆਦਮਕੇ ਨੇ ਕਬੱਡੀ ਖਿਡਾਰੀਆਂ ਨੂੰ 7 ਕਿੱਟਾਂ ਵੰਡੀਆਂ 

ਝੁਨੀਰ,23 ਫ਼ਰਵਰੀ ( ਸੁਖਦੀਪ ਸਿੰਘ):-ਪਿੰਡ ਆਦਮਕੇ ਵਿਖੇ ਉੱਥੇ ਦੇ ਉੱਘੇ ਸਮਾਜ ਸੇਵੀ ਕਾਲਾ ਸਿੱਧੂ  ਆਦਮਕੇ ਵੱਲੋਂ ਪਿੰਡ ਦੇ ਕਬੱਡੀ ਖਿਡਾਰੀਆਂ ਨੂੰ 7 ਕਿੱਟਾਂ ਵੰਡੀਆਂ ਗਈਆਂ । ਗੱਲਬਾਤ ਕਰਦਿਆ ਕਾਲਾ ਆਦਮਕੇ ਨੇ ਦੱਸਿਆ ਕਿ ਆਉਣ ਵਾਲੇ ਬੱਚੇ ਸਾਡਾ ਭਵਿੱਖ ਹਨ। ਤੇ ਉਹਨਾਂ ਦਾ ਹੌਸਲਾ ਆਫਜਾਈ ਲਈ ਛੋਟਾ ਜਿਹਾ ਉਪਰਾਲਾ ਕੀਤਾ। ਇਸ ਤੋਂ ਪਹਿਲਾ ਕਾਲਾ ਸਿੱਧੂ ਵੱਲੋਂ ਪਿੰਡ ਦੀ ਹਰ ਇਕ ਲੋੜਵੰਦ ਲੜਕੀਆਂ ਨੂੰ 5100 ਰੂਪੈ ਸ਼ਗਨ ਸਕੀਮ ਤਹਿਤ ਦਿੱਤੇ ਜਾ ਰਹੇ ਹਨ।