ਨਾਭਾ 29 ਮਈ ਅਸ਼ੋਕ ਸੋਫਤ
ਅਰੋੜਾ ਵੰਸ਼ ਸੋਸਾਇਟੀ ਰਜਿ ਵੱਲੋਂ ਸਮੇਂ-ਸਮੇਂ ‘ਤੇ ਬਹੁਤ ਉਤਸ਼ਾਹ ਨਾਲ ਸਮਾਜ ਸੇਵਾ ਦੇ ਕੰਮ ਕੀਤੇ ਜਾਦੇ ਰਨ ਅਤੇ ਇਸ ਦੇ ਨਾਲ ਹੀ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਲਈ ਕਈ ਪ੍ਰੋਜੈਕਟ ਵੀ ਕੀਤੇ ਜਾ ਰਹੇ ਹਨ। ਇਸੇ ਲੜੀ ਨੂੰ ਜਾਰੀ ਰੱਖਦੇ ਹੋਏ, ਅਰੋੜਾ ਵੰਸ਼ ਸੁਸਾਇਟੀ ਵੱਲੋਂ ਸ਼੍ਰੀ ਅਰੂਟ ਜੀ ਮਹਾਰਾਜ ਦੇ ਜਨਮ ਦਿਨ ਦੇ ਮੌਕੇ ‘ਤੇ ਅਤੇ ਸਵ ਸ਼੍ਰੀ ਵੇਦ ਅਰੋੜਾ ਅਤੇ ਸਵ ਸੁਰਿੰਦਰ ਅਰੋੜਾ ਪੱਪੂ ਦੀਆਂ ਮਿੱਠੀਆਂ ਯਾਦ ਨੂੰ ਸਮਰਪਿਤ ਦੂਜਾ ਵਿਸ਼ਾਲ ਖੂਨਦਾਨ ਕੈਂਪ 30 ਮਈ, ਅੱਜ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਧਰਮਸ਼ਾਲਾ ਅਰੋੜਾ ਵੰਸ਼ ਸੁਸਾਇਟੀ ਮੁਹੱਲਾ ਬਸਤਪੁਰਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੋੜਾ ਵੰਸ਼ ਸੋਸਾਇਟੀ ਦੇ ਪ੍ਰਧਾਨ ਦਰਸ਼ਨ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਯੋਜਨਾ ਬੋਰਡ, ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ ਹੋਣਗੇ ਅਤੇ ਸਵੇਰੇ ਕੈਂਪ ਲਗਾਇਆ ਜਾਵੇਗਾ ਅਤੇ ਸ਼ਾਮ 4 ਵਜੇ ਤੋਂ 6:30 ਵਜੇ ਤੱਕ ਮਾਤਾ ਦਾ ਕੀਰਤਨ ਹੋਵੇਗਾ।
ਦਰਸ਼ਨ ਅਰੋੜਾ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ।