ਇਕਜੁਟਤਾ, ਸੰਘਰਸ਼ ਤੇ ਨਵੀਨਤਾ ਦੀ ਰੂਹਾਨੀ ਝਲਕ*
ਚਾਰ ਬਲਾਕਾਂ ਦੇ ਡਾਕਟਰਾਂ ਦੀ ਗੂੰਜ, ਸੂਬਾ ਆਗੂਆਂ ਦੀ ਹੌਸਲਾ ਅਫਜ਼ਾਈ, ਤੇ ਡਿਜੀਟਲ ਕਦਮਾਂ ਦੀ ਨਵੀਂ ਇਤਿਹਾਸਕ ਲਹਿਰ
ਬਰਨਾਲਾ, 17 ਅਪ੍ਰੈਲ (ਡਾ. ਮਿੱਠੂ ਮੁਹੰਮਦ)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲਾ ਬਰਨਾਲਾ ਵੱਲੋਂ ਆਯੋਜਿਤ ਡਿਜੀਟਲ ਸਰਟੀਫਿਕੇਟ ਵੰਡ ਸਮਾਰੋਹ ਇੱਕ ਇਤਿਹਾਸਿਕ ਪਲ ਬਣ ਗਿਆ, ਜਿੱਥੇ ਮਹਿਲਕਲਾਂ, ਸਹਿਣਾ, ਧਨੌਲਾ ਅਤੇ ਬਰਨਾਲਾ ਬਲਾਕਾਂ ਦੇ ਡਾਕਟਰ ਸਾਥੀਆਂ ਨੇ ਇਕੱਠ ਹੋ ਕੇ ਭਾਈਚਾਰੇ ਅਤੇ ਏਕਤਾ ਦੀ ਅਦਭੁਤ ਮਿਸਾਲ ਪੇਸ਼ ਕੀਤੀ।
ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਐਸੋਸੀਏਸ਼ਨ 295, ਪੰਜਾਬ ਭਰ ਦੇ ਕਿਸੇ ਵੀ ਡਾਕਟਰ ਸਾਥੀ ਦੀ ਕਲੀਨਿਕ ਬੰਦ ਨਹੀਂ ਹੋਣ ਦੇਵੇਗੀ। ਉਹਨਾਂ ਵਾਅਦਾ ਕੀਤਾ ਕਿ ਹਰ ਮੈਂਬਰ ਦੀ ਕਲੀਨਿਕ ਦੀ ਰਾਖੀ ਲਈ ਐਸੋਸੀਏਸ਼ਨ ਬਚਨ-ਵੱਧ ਹੈ।
ਉਹਨਾਂ ਭਗਵੰਤ ਮਾਨ ਸਰਕਾਰ ਨਾਲ ਹੋਈਆਂ ਮੀਟਿੰਗਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਐਸੋਸੀਏਸ਼ਨ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ।
ਡਾ. ਮਿੱਠੂ ਮੁਹੰਮਦ ਨੇ ਆਪਣੇ ਉਤਸ਼ਾਹ ਭਰੇ ਸੰਬੋਧਨ ਵਿੱਚ ਦੱਸਿਆ ਕਿ ਬਰਨਾਲਾ ਜ਼ਿਲ੍ਹਾ ਪੂਰੀ ਤਰ੍ਹਾਂ ਡਿਜੀਟਲ ਸਿਸਟਮ ਨਾਲ ਜੁੜ ਚੁੱਕਾ ਹੈ। ਹੁਣ ਹਰ ਮੈਂਬਰ ਆਪਣਾ ਫੰਡ ਆਪਣੇ ਮੋਬਾਈਲ ਰਾਹੀਂ ਆਨਲਾਈਨ ਦੇਖ ਸਕਣਗੇ। ਡਿਜੀਟਲ ਲੋਗੋ, ਕਲੀਨਿਕ ਸਾਈਨ ਬੋਰਡ ਅਤੇ ਸਰਟੀਫਿਕੇਟਾਂ ਰਾਹੀਂ ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ।
ਉਨ੍ਹਾਂ ਯਾਦ ਕਰਵਾਇਆ ਕਿ ਕਰੋਨਾ ਕਾਲ ਦੌਰਾਨ ਐਸੋਸੀਏਸ਼ਨ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਮਾਸਕ, ਸੈਨੀਟਾਈਜ਼ਰ ਵੰਡੇ ਗਏ ਤੇ ਸਰਕਾਰੀ ਹਸਪਤਾਲਾਂ, ਪੁਲਿਸ ਅਤੇ ਬਿਜਲੀ ਵਿਭਾਗ ਦੇ ਫਰੰਟਲਾਈਨ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ।
ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੇ ਬਾਰਡਰਾਂ ਤੋਂ ਲੈ ਕੇ ਖਨੌਰੀ ਬਾਰਡਰ ਤੱਕ ਡਾਕਟਰਾਂ ਨੇ ਡਿਊਟੀਆਂ ਦੇ ਕੇ ਮੈਡੀਕਲ ਕੈਂਪ ਲਗਾਏ।
ਹੜ੍ਹ ਪੀੜਤ ਲੋਕਾਂ ਲਈ ਵੀ ਐਸੋਸੀਏਸ਼ਨ ਨੇ ਰਾਸ਼ਨ ਤੇ ਫਰੀ ਮੈਡੀਕਲ ਲੰਗਰ ਲਗਾ ਕੇ ਮਨੁੱਖਤਾ ਦੀ ਸੇਵਾ ਕੀਤੀ।
ਡਾਕਟਰ ਦੀਦਾਰ ਸਿੰਘ ਮੁਕਤਸਰ ਸਾਹਿਬ, ਡਾਕਟਰ ਸੁਖਚਰਨ ਬਰਾੜ ਬਠਿੰਡਾ, ਡਾਕਟਰ ਧਰਮਪਾਲ ਸਿੰਘ ਭਵਾਨੀਗੜ੍ਹ ਸੰਗਰੂਰ, ਡਾਕਟਰ ਪ੍ਰਗਟ ਸਿੰਘ ਮੋਗਾ ਜ਼ਿਲਾ ਮਾਨਸਾ ਦੇ ਪ੍ਰਧਾਨ ਡਾਕਟਰ ਹਰਦੀਪ ਸਿੰਘ ਜਿਲਾ ਮਲੇਰਕੋਟਲਾ ਦੇ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਅਹਿਮਦਗੜ੍ਹ ਬਲਾਕ ਦੇ ਪ੍ਰਧਾਨ ਡਾਕਟਰ ਹਰਦੀਪ ਕੁਮਾਰ ਬਬਲਾ ਆਦਿ ਸੂਬਾਈ ਆਗੂਆਂ ਨੇ ਕਿਹਾ ਕਿ ਉਹ ਜਿਲਾ ਬਰਨਾਲਾ ਦੇ ਹਮੇਸ਼ਾ ਨਾਲ ਖੜੇ ਹਨ ਤੇ ਸਦਾ ਖੜੇ ਰਹਿਣਗੇ।
ਇਸ ਸਮਾਗਮ ਦੌਰਾਨ BMC ਹਸਪਤਾਲ ਦੇ ਡਾ ਗੁਰਿੰਦਰ ਸਿੰਘ ਮਾਨ, ਡਾ ਈਸ਼ਾਨ ਬਾਂਸਲ, ਡਾ ਪੱਲਵੀ ਮਹਾਜਨ ਨੇ ਵੀ ਸ਼ਾਨਦਾਰ ਸਪੀਚ ਰਾਹੀਂ ਹਾਜ਼ਰੀਨ ਦੇ ਮਨ ਨੂੰ ਛੂਹ ਲਿਆ।
ਸੂਬਾ ਆਗੂਆਂ ਤੇ ਬਲਾਕ ਪ੍ਰਧਾਨਾਂ ਦਾ ਯਾਦਗਾਰੀ ਮੂਮੈਂਟੋ ਦੇ ਕੇ ਸਨਮਾਨ ਕੀਤਾ ਗਿਆ, ਜੋ ਕਿ ਉਨ੍ਹਾਂ ਦੇ ਜਥੇਬੰਦੀ ਨੂੰ ਅਮੁੱਲ ਯਤਨਾਂ ਦੀ ਪਹਿਚਾਣ ਸੀ।
ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਸ਼ਿਵਦੇਵ ਸਿਦੇਓੜਾ ਨੇ ਬਾਖੂਬੀ ਨਿਭਾਈ।
ਇਸ ਸਮੇਂ ਬਲਾਕ ਬਰਨਾਲਾ ਤੋਂ ਡਾ ਪਰਮੇਸ਼ਰ ਸਿੰਘ ,ਡਾ ਬਾਬੂ ਰਾਮ ਜੀ ਧਨੌਲਾ, ਸਰਪ੍ਰਸਤ, ਡਾ ਰਮੇਸ਼ ਕੁਮਾਰ ਜੀ ਧਨੌਲਾ ਸਰਪ੍ਰਸਤ, ਡਾ. ਕੇਵਲ ਕ੍ਰਿਸ਼ਨ ਭੈਣੀ ਜੱਸਾ ਚੇਅਰਮੈਨ, ਡਾ ਹਾਕਮ ਸਿੰਘ ਕਾਲੇਕੇ ਪ੍ਰਧਾਨ, ਡਾ ਸ਼ਿਵਦੀਪ ਸਿਦੇਓੜਾ ਸਹਾਇਕ ਪ੍ਰਧਾਨ, ਡਾ ਗਗਨਦੀਪ, ਡਾ ਸੁਬੇਗ ਮੁਹੰਮਦ ਕੈਸ਼ੀਅਰ, ਡਾ ਗਿਆਨ ਸਿੰਘ ਕੱਟੂ ਸਹਾਇਕ ਕੈਸ਼ੀਅਰ, ਡਾ ਗੁਰਪ੍ਰੀਤ ਕੌਰ ਧਨੌਲਾ ਪ੍ਰੈਸ ਸੈਕਟਰੀ, ਡਾ ਰੀਨਾ ਜੀ ਬਰਨਾਲਾ, ਡਾ ਰਜਿੰਦਰ ਕੁਮਾਰ ਬਰਨਾਲਾ,ਡਾ ਮਾਇਆ ਕੌਰ ਜੀ ਧਨੌਲਾ, ਡਾ ਦੀਪ ਸਿੰਘ ਜੋਇੰਟ ਸੈਕਟਰੀ, ਡਾ ਸਪਿੰਦਰ ਸਿੰਘ ਜੀ ਰਾਜੀਆ, ਡਾ ਮੋਹਨ ਲਾਲ ਬਰਨਾਲਾ,ਡਾ ਬਸ਼ੀਰ ਖਾਂ ਰੂੜੇਕੇ, ਡਾ ਉਮਰ ਦੀਨ ਧਨੌਲਾ, ਡਾ ਮਿੱਠੁਨ ਰਾਮ ਧਨੌਲਾ, ਡਾ ਕ੍ਰਿਸ਼ਨ ਕੁਮਾਰ ਧਨੌਲਾ, ਡਾਕਟਰ ਗਗਨਦੀਪ ਸ਼ਰਮਾ ਕਾਹਨੇਕੇ,ਮਹਿਲ ਕਲਾਂ ਬਲਾਕ ਤੋਂ ਡਾ ਮਿੱਠੂ ਮੁਹੰਮਦ, ਡਾ ਕੇਸਰ ਖਾਨ, ਡਾ ਸੁਰਜੀਤ ਸਿੰਘ, ਡਾ ਕੁਲਵੰਤ ਸਿੰਘ, ਡਾ ਸੁਖਵਿੰਦਰ ਸਿੰਘ, ਡਾ ਅਰਸਦ ਮੁਹੰਮਦ, ਵੈਦ ਜਸਵਿੰਦਰ ਸਿੰਘ, ਡਾ ਦਿਲਬਰ ਹੁਸੈਨ, ਡਾ ਨਾਹਰ ਸਿੰਘ, ਡਾ ਜੱਸੀ ਸਿੰਘ, ਡਾ ਸੇਰ ਸਿੰਘ ਰਵੀ, ਡਾ ਬਲਦੇਵ ਸਿੰਘ, ਡਾ ਮੁਕਲ ਸਰਮਾ, ਬਲਾਕ ਸਹਿਣਾ ਤੋਂ ਡਾ ਜਸਵੰਤ ਸਿੰਘ ਉਗੋਕੇ,ਡਾ ਮੁਸਤਾਕ ਅਲੀ ਭੋਤਨਾ,ਡਾ ਹਰਨੇਕ ਸਿੰਘ ਜੰਗੀਆਣਾ,ਡਾ ਮਨਜੀਤ ਸਿੰਘ ਮਹਿਤਾ,ਡਾ ਤਾਜ ਭੱਟੀ ਪੱਖੋਂ ਕੈਂਚੀਆਂ, ਡਾਕਟਰ ਜਸਵੰਤ ਸਿੰਘ, ਡਾਕਟਰ ਬਲਜੀਤ ਸਿੰਘ, ਡਾਕਟਰ ਇਮਤਿਆਜ਼ ਅਲੀ,
ਡਾ ਜਗਦੀਪ ਸਿੰਘ ਬੀਹਲੀ, ਡਾ ਗੁਰਦੀਪ ਸਿੰਘ,ਡਾ ਜਗਤਾਰ ਸਿੰਘ, ਬਲਵਿੰਦਰ ਸਿੰਘ ਭਦੌੜ, ਡਾ ਮੁਸ਼ਤਾਕ ਮੁਹੰਮਦ ਕਾਲਾ ਪੱਖੋਂ ਕੈਂਚੀਆਂ, ਡਾ ਗੁਰਪ੍ਰੀਤ ਜੰਗੀਆਣਾ, ਡਾ ਕੇਵਲ ਸੰਧੂ ਕਲਾਂ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਡਾਕਟਰ ਸਾਹਿਬਾਨ ਮੌਜੂਦ ਸਨ।