ਪ੍ਰਕਾਸ਼ ਉਤਸਵ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ 26 ਅਕਤੂਬਰ ਨੂੰ 

ਸ਼ਬਦ ਗਾਇਨ ਅਤੇ ਸੁੰਦਰ ਲਿਖਾਈ ਮੁਕਾਬਲੇ 25 ਨੂੰ ਹੋਣਗੇ 
ਸੰਗਰੂਰ, 16 ਅਕਤੂਬਰ:(ਮਨਜਿੰਦਰ ਸਿੰਘ  ਮਾਨ/ਸਰਾਓ)-ਭਗਤੀ ਲਹਿਰ ਦੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਸੰਗਰੂਰ ਵਿਖੇ 23 ਤੋਂ 26 ਅਕਤੂਬਰ ਤੱਕ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਇਹਨਾਂ ਗੁਰਮਤਿ ਸਮਾਗਮਾਂ ਸਬੰਧੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸੁਖਦੇਵ ਸਿੰਘ ਰਤਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਤਨਾਮ ਸਿੰਘ ਦਮਦਮੀ ਪ੍ਰਧਾਨ ਆਲ ਇੰਡੀਆ ਕਸ਼ਤਰੀਆ ਟਾਂਕ ਪ੍ਤੀਨਿਧੀ ਸਭਾ ਨੇ ਦੱਸਿਆ ਕਿ ਇਸ ਵਾਰ 25 ਅਕਤੂਬਰ ਨੂੰ ਬੱਚਿਆਂ ਦੇ ਸ਼ਬਦ ਗਾਇਨ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਜਾਣਗੇ ਅਤੇ 26 ਅਕਤੂਬਰ ਨੂੰ ਗੁਰਮਤਿ ਸਮਾਗਮ ਹੋਵੇਗਾ। ਇਸ ਮੌਕੇ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪ੍ਰਭਜੋਤ ਸਿੰਘ ਤੋਂ ਇਲਾਵਾ ਬਾਬਾ ਬਲਜੀਤ ਸਿੰਘ ਫੱਕਰ ਮੁੱਖ ਪ੍ਰਚਾਰਕ ਗੁਰਸਾਗਰ ਮਸਤੂਆਣਾ ਸਾਹਿਬ ਅਤੇ ਸੰਤ ਬਾਬਾ ਕਸ਼ਮੀਰਾ ਸਿੰਘ ਅਲੌਹਰਾਂ ਵਾਲਿਆਂ ਵੱਲੋਂ ਕਥਾ ਕੀਰਤਨ ਤੇ ਦੀਵਾਨ ਸਜਾਏ ਜਾਣਗੇ। ਇਸ ਮੌਕੇ ਤੇ ਪ੍ਬੰਧਕ ਕਮੇਟੀ ਦੇ ਅਹੁਦੇਦਾਰ ਮਾਸਟਰ ਰਜਿੰਦਰ ਸਿੰਘ ਤੱਗੜ, ਕੈਪਟਨ ਅਮਰਜੀਤ ਸਿੰਘ ਬੱਟੂ , ਹਰਬੰਸ ਸਿੰਘ ਗਰਚਾ, ਗੋਬਿੰਦਰ ਸਿੰਘ ਜੱਸਲ, ਕੁਲਵੰਤ ਸਿੰਘ ਗੋਰਾ ਗਰਚਾ, ਰੁਪਿੰਦਰ ਸਿੰਘ ਤੱਗਡ਼, ਰਣਜੀਤ ਸਿੰਘ ਚੰਗਾਲ, ਦਰਸ਼ਨ ਸਿੰਘ ਰਤਨ, ਬਲਦੇਵ ਸਿੰਘ ਰਤਨ, ਕਰਮ ਸਿੰਘ ਨਮੋਲ, ਬਾਬਾ ਕੁਲਵੰਤ ਸਿੰਘ ਬੁਰਜ਼, ਜਸਵਿੰਦਰ ਸਿੰਘ ਤੱਗੜ, ਪਰਮਿੰਦਰ ਸਿੰਘ ਗੋਪੀ ਬਾਲੀਆਂ, ਜਗਪਾਲ ਸਿੰਘ ਬੇਦੀ, ਪੁਸ਼ਪਿੰਦਰ ਸਿੰਘ, ਆਦਿ ਹਾਜ਼ਰ ਸਨ।