ਬਠਿੰਡਾ 16 ਅਕਤੂਬਰ (ਮੱਖਣ ਸਿੰਘ ਬੁੱਟਰ) :- ਅੱਜ ਮਮਤਾ ਖੁਰਾਣਾ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਬਠਿੰਡਾ ਅਤੇ ਚਮਕੌਰ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਬਠਿੰਡਾ ਦੀ ਅਗਵਾਈ ਵਿੱਚ 69ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਤਹਿਤ ਕ੍ਰਿਕਟ ਅੰਡਰ-17 ਲੜਕੇ ਅਤੇ ਹਾਕੀ ਅੰਡਰ-14 ਲੜਕੇ ਦੇ ਮੁਕਾਬਲੇ ਸਾਨੋ ਸੌਕਤ ਨਾਲ ਸਮਾਪਤ ਹੋਏ ।ਅੱਜ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਉਲੰਪੀਅਨ ਅਵਨੀਤ ਕੌਰ ਸਿੱਧੂ ਏ ਆਈ ਜੀ ਪੰਜਾਬ ਪੁਲਿਸ ਬਠਿੰਡਾ ਰੇਂਜ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੂੰ ਉਪ ਜਿਲਾ ਸਿੱਖਿਆ ਅਫਸਰ ਚਮਕੌਰ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਗਿੱਲ ਜਿਲਾ ਸਪੋਰਟਸ ਕੋਆਰਡੀਨੇਟਰ ਨੇ ਬੁੱਕੇ ਦੇ ਕੇ ਸਵਾਗਤ ਕੀਤਾ।ਜਸਵੀਰ ਸਿੰਘ ਗਿੱਲ ਜਿਲਾ ਸਪੋਰਟਸ ਕੋਆਰਡੀਨੇਟਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਸਮੇਂ ਅਵਨੀਤ ਕੌਰ ਸਿੱਧੂ ਜੀ ਨੇ ਬੋਲਦੇ ਹੋਏ ਬੱਚਿਆਂ ਨੂੰ ਕਿਹਾ ਕਿ ਖੇਡਾਂ ਸਰੀਰ ਲਈ ਉਨੀਆਂ ਹੀ ਜਰੂਰੀ ਹਨ ਜਿੰਨੀਆਂ ਕਿ ਭੋਜਨ ਅਤੇ ਪਾਣੀ।
ਸਾਨੂੰ ਖੇਡਾਂ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਾੜੀਆ ਲਾਹਨਤਾਂ ਤੋਂ ਬਚਿਆ ਜਾਂ ਸਕਦਾ ਹੈ। ਉਨਾਂ ਦੱਸਿਆ ਕਿ ਨਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੀ ਯੁੱਧ ਨਸਿਆਂ ਵਿਰੋਧ ਅਤੇ ਹੋਰ ਵੀ ਵੱਖ ਵੱਖ ਮੁਹਿੰਮ ਸਮੇਂ ਸਮੇਂ ਤੇ ਚਲਾਈਆਂ ਜਾ ਰਹੀਆਂ ਹਨ।ਅੱਜ ਦੇ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਗਿੱਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਆ ਕਿ ਕ੍ਰਿਕਟ ਦੇ ਸੈਮੀਫਾਈਨਲ ਮੈਚ ਵਿੱਚ ਬਠਿੰਡਾ ਨੂੰ ਮੋਹਾਲੀ ਨੇ 6 ਵਿਕਟਾਂ ਨਾਲ ਅਤੇ ਪਟਿਆਲਾ ਨੇ ਹੁਸ਼ਿਆਰਪੁਰ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਫਾਈਨਲ ਮੁਕਾਬਲੇ ਵਿੱਚ ਮੁਹਾਲੀ ਨੂੰ ਹਰਾ ਕੇ ਪਟਿਆਲਾ ਨੇ ਪੰਜਾਬ ਚੈਂਪੀਅਨ ਹੋਣ ਦਾ ਮਾਨ ਹਾਸਿਲ ਕੀਤਾ ਅਤੇ ਬਠਿੰਡਾ ਨੇ ਹੁਸ਼ਿਆਰਪੁਰ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ। ਅੱਜ ਅਖੀਰਲੇ ਦਿਨ ਹਾਕੀ ਮੁਕਾਬਲਿਆਂ ਵਿੱਚ ਸੈਮੀ ਫਾਈਨਲ ਵਿੱਚ ਪੀ.ਆਈ.ਐਸ. ਜਲੰਧਰ ਨੇ ਚਚਰਾੜੀ ਵਿੰਗ ਨੂੰ 5-0 ਨਾਲ ਹਰਾ ਕੇ ਫਾਈਨਲ ਪ੍ਰਵੇਸ਼ ਕੀਤਾ ਇਸੇ ਤਰ੍ਹਾਂ ਪੀ.ਆਈ.ਐਸ. ਮੋਹਾਲੀ ਨੇ ਬਠਿੰਡਾ ਨੂੰ 3-0 ਨਾਲ ਹਰਾਇਆ।
ਫਾਈਨਲ ਦੇ ਵਿੱਚ ਪੀ.ਆਈ.ਐਸ. ਜਲੰਧਰ ਨੇ ਇੱਕ ਤਰਫ ਮੁਕਾਬਲੇ ਵਿੱਚ ਪੀ.ਆਈ.ਐਸ. ਮਹਾਲੀ ਨੂੰ 4-0 ਨਾਲ ਹਰਾ ਕਿ ਚੈਂਪੀਅਨ ਬਣਿਆ ਅਤੇ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਤੇ ਚਚਰੜ੍ਹੀ ਵਿੰਗ ਨੇ ਬਠਿੰਡਾ ਨੂੰ 3-1 ਨਾਲ ਹਰਾਇਆ। ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਰਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਪ੍ਰਿੰਸੀਪਲ ਜਸਵੀਰ ਸਿੰਘ, ਮੁੱਖ ਅਧਿਆਪਕ ਗੁਰਵਰਿੰਦਰ ਸਿੰਘ, ਮੁੱਖ ਅਧਿਆਪਕ ਗਗਨਦੀਪ ਕੌਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮਾਨਵ ਨਾਗਪਾਲ ਜਿਲ੍ਹਾ ਰੀਸੋਰਸ ਪਰਸਨ, ਕੁਲਵੀਰ ਸਿੰਘ ਘੁੱਦਾ ਲੈਕ ਫਿਜੀ, ਰਣਧੀਰ ਸਿੰਘ ਕਨਵੀਨਰ ਹਾਕੀ, ਰਵਿੰਦਰ ਸਿੰਘ ਰਿੰਕਾ ਕਨਵੀਨਰ, ਜਸਵਿੰਦਰ ਸਿੰਘ ਕਨਵੀਨਰ, ਵਿਨੋਦ ਕੁਮਾਰ ਕਨਵੀਨਰ, ਜਗਮੋਹਨ ਸਿੰਘ ਡੀ ਪੀ ਈ, ਹਰਪਾਲ ਸਿੰਘ ਡੀ ਪੀ ਈ, ਰੇਸ਼ਮ ਸਿੰਘ ਡੀਪੀਈ, ਸੁਖਮੰਦਰ ਸਿੰਘ ਖਾਲਸਾ, ਗੁਰਲਾਲ ਸਿੰਘ ਡੀਪੀਈ, ਗੁਰਿੰਦਰਜੀਤ ਸਿੰਘ,ਅਵਤਾਰ ਸਿੰਘ ਮੌੜ ਮੰਡੀ, ਹਰਭਗਵਾਨ ਦਾਸ ਪੀ ਟੀ ਆਈ ਅਤੇ ਹੋਰ ਬਹੁਤ ਸਾਰੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਆਪਣੀ ਡਿਊਟੀ ਨਿਭਾਈ।