ਯਾਦਗਾਰੀ ਹੋ ਨਿਬੜਿਆ ਸ਼ੇਰਪੁਰ ਦਾ ਸੱਤਵਾਂ ਕ੍ਰਿਕਟ ਟੂਰਨਾਮੈਂਟ

ਜਗਰਾਉ ਮੰਡੀ ਦੀ ਟੀਮ ਨੇ ਪਹਿਲਾਂ ਤੇ ਉਚਾਣਾ ਨੇ ਜਿੱਤਿਆਂ ਦੂਜਾ ਇਨਾਮ

ਸ਼ੇਰਪੁਰ, 24 ਫਰਵਰੀ ( ਯਾਦਵਿੰਦਰ ਸਿੰਘ ਮਾਹੀ ਸ਼ੇਰਗਿੱਲ ) ਸਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸ਼ੇਰਪੁਰ ਵੱਲੋਂ ਕਰਵਾਇਆ 5 ਰੋਜਾ ਸੱਤਵਾਂ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ ਤੇ ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਉੱਘੇ ਸਮਾਜਸੇਵੀ ਕਿਰਨ ਮਹੰਤ ਸਿੱਧੂ, ਯਾਦਵਿੰਦਰ ਸਿੰਘ ਮਾਹੀ ਸ਼ੇਰਗਿੱਲ, ਸਰਪੰਚ ਰਾਜਵਿੰਦਰ ਸਿੰਘ ਰਾਜ ਸ਼ੇਰਪੁਰ, ਹੈਰੀ ਧਨੋਆ ਸਮਾਣਾ ਅਤੇ ਕਲੱਬ ਦੇ ਚੇਅਰਮੈਨ ਨਿਰਭੈ ਸਿੰਘ ਨਹਿਲ ਵੱਲੋਂ ਕੀਤੀ ਗਈ। ਕ੍ਰਿਕਟ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਆਗੂ ਸੋਨੀ ਗਰੇਵਾਲ ਨੇ ਦੱਸਿਆ ਕਿ ਜਗਰਾਉ ਮੰਡੀ ਦੀ ਟੀਮ ਨੇ ਪਹਿਲਾਂ, ਉਚਾਣਾ (ਹਰਿਆਣਾ) ਨੇ ਦੂਜਾ, ਮੀਰਪੁਰ ਕਲਾਂ ਤੇ ਕੁਠਾਲਾ ਦੀਆਂ ਟੀਮਾਂ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ਤੇ ਰਹੀਆਂ। ਉਨ੍ਹਾਂ ਦੱਸਿਆ ਕਿ ਰਵੀ ਨੂਰਪੁਰ ਬੇਟ ਨੂੰ ਮੈਨ ਆਫ ਦੀ ਸੀਰੀਜ਼ ਐਲਾਨਦੇ ਹੋਏ ਸਵਿਫਟ ਕਾਰ, ਪਰਦੀਪ ਨੂੰ ਬੈਸਟ ਬੈਟਸਮੈਨ ਐਲਾਨਦੇ ਹੋਏ ਐਲ. ਈ. ਡੀ, ਵਾਰਨਰ ਉਚਾਣਾ ਤੇ ਵਿੱਕੀ ਜਗਰਾਉ ਨੂੰ ਸਾਂਝੇ ਤੌਰ ਤੇ ਬੈਸਟ ਬੌਲਰ ਐਲਾਨਦੇ ਹੋਏ ਐਲ.ਈ. ਡੀ ਨਾਲ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਕਾਂਗਰਸੀ ਆਗੂ ਬਨੀ ਖੈਰਾ, ਸਰਪੰਚ ਹਰਦੀਪ ਸਿੰਘ ਦੌਲਤਪੁਰ, ਕੁਲਵਿੰਦਰ ਸਿੰਘ ਬਿੱਟੂ ਬਰਨਾਲਾ, ਮੰਗਲ ਸਿੰਘ ਠੀਕਰੀਵਾਲ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਅਨੀਸ਼ ਗਰਗ, ਜਸਵੀਰ ਸਿੰਘ ਸ਼ੇਰਗਿੱਲ, ਜੱਸੀ ਕੁਠਾਲਾ, ਬਾਬਾ ਨਿਰਮਲ ਸਿੰਘ ਔਲਖ, ਰੀਡਰ ਰਵਿੰਦਰ ਰਵੀ, ਲਖਵਿੰਦਰ ਸਿੰਘ ਮੁਬਾਰਕਪੁਰ, ਪੰਚ ਮਨਜੀਤ ਸਿੰਘ ਬਹਿਣੀਵਾਲ, ਸ਼ੇਰੂ, ਚੇਤਨ ਰਿਸ਼ੀ ਭਗਵਾਨਪੁਰਾ, ਹੈਪੀ ਆਸਟ੍ਰੇਲੀਆ, ਅਵਤਾਰ ਖੀਪਲ, ਵਿੱਕੀ ਨੰਗਲ, ਦਰਸੀ ਗੰਡੇਵਾਲ, ਜਗਦੇਵ ਗਰੇਵਾਲ, ਕੇਵਲ ਸਿੰਘ ਪੱਕੇ ਰੰਗ ਵਾਲੇ, ਛਿੰਦਾ ਧਾਲੀਵਾਲ, ਕਾਲਾ ਭੁੱਲਰ, ਕਪਿਲ ਗਰਗ, ਅਨਿਲ ਰੌਕੀ, ਜੀਵਨ ਗਰਗ ਆਦਿ ਮੌਜੂਦ ਸਨ।