ਕਲੇਰ ਸਕੂਲ ਦੇ ਹੋਣਹਾਰ ਕ੍ਰਿਕਟ ਖਿਡਾਰੀ “ਸ਼ੁੱਭਮ ਰਾਣਾ” ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਚੋਣ  ਹੋਣ ‘ਤੇ  ਸਕੂਲ ਦਾ ਮਾਣ ਵਧਿਆ : ਚੇਅਰਮੈਨ ਕੁਲਵੰਤ ਸਿੰਘ ਮਲੂਕਾ 

ਬਠਿੰਡਾ 16 ਮਾਰਚ (ਮੱਖਣ ਸਿੰਘ ਬੁੱਟਰ) :
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਮੋਗਾ ਦੇ ਲਈ ਇਹ ਬੜੇ ਫ਼ਖਰ ਵਾਲੀ ਗੱਲ ਹੈ ਕਿ ਸਕੂਲ ਦਾ ਕ੍ਰਿਕਟ ਖਿਡਾਰੀ ਸ਼ੁੱਭਮ ਰਾਣਾ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਅੰਡਰ -19 ਦੇ ਲੱਗ ਰਹੇ ਕ੍ਰਿਕਟ ਦੇ ਕੈਂਪ ਲਈ ਚੋਣ ਹੋਈ ਹੈ। ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ , ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਦੱਸਿਆ ਕਿ ਸ਼ੁੱਭਮ ਰਾਣਾ ਪਾਂਡੇਚਰੀ ਵਿੱਚ ਚੱਲਣ ਵਾਲੇ 1 ਅਪ੍ਰੈਲ ਤੋਂ 28 ਅਪ੍ਰੈਲ ਤੱਕ ਕ੍ਰਿਕਟ ਮੈਚਾਂ ਵਿੱਚ ਖੇਡੇਗਾ ਤੇ ਉਨ੍ਹਾਂ ਨੇ ਸ਼ੁੱਭਮ ਰਾਣਾ ਨੂੰ ਭਵਿੱਖ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ ।
ਸਕੂਲ ਦੇ ਕਈ ਹੋਰ ਵੀ ਹੋਣਹਾਰ ਕ੍ਰਿਕਟ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਦੇ  ਕੋਚ ਲਖਵਿੰਦਰ ਸਿੰਘ ਬਰਾੜ ਦੀ ਸਖ਼ਤ ਲਗਨ ਤੇ ਮਿਹਨਤ ਰੰਗ ਲਿਆਈ ਹੈ ਕਿ ਕ੍ਰਿਕਟ ਵਿੱਚ ਚੰਗੇ ਪ੍ਰਦਰਸ਼ਨ ਕਰਕੇ ਖਿਡਾਰੀਆਂ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਕੈਂਪ ਵਿੱਚ ਚੁਣਿਆ ਗਿਆ ਹੈ। ਕ੍ਰਿਕਟ ਖਿਡਾਰੀ ਸ਼ੁੱਭਮ ਰਾਣਾ ਦੀ ਇਸ ਤਰ੍ਹਾਂ ਚੁਣੇ ਜਾਣ  ਤੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮੈਡਮ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ ਅਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਨੂੰ , ਕ੍ਰਿਕਟ ਖਿਡਾਰੀ ਸ਼ੁੱਭਮ ਰਾਣਾ  ਨੂੰ ਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਕ੍ਰਿਕਟ ਕੋਚ ਦੀ ਸਖ਼ਤ ਮਿਹਨਤ ਸਦਕਾ ਹੀ ਸ਼ੁੱਭਮ ਰਾਣਾ  ਨੇ ਸਕੂਲ ਨੂੰ ਚਾਰ ਚੰਨ ਲਾਏ ਹਨ ਤੇ ਸਕੂਲ ਦਾ ਮਾਣ ਵਧਾਇਆ ਹੈ। ਡਾਇਰੈਕਟਰ ਕੋਹਿਨੂਰ ਸਿੱਧੂ ਜੋ ਆਪ ਵੀ ਕ੍ਰਿਕਟ ਖੇਡਣ ਦੇ ਸ਼ੌਕੀਨ ਹਨ ਤੇ ਓਪਨ ਕ੍ਰਿਕਟ ਮੁਕਾਬਲਿਆਂ ਵਿੱਚ ਖੇਡ ਰਹੇ ਹਨ। ਉਨ੍ਹਾਂ ਨੇ ਕ੍ਰਿਕਟ ਖਿਡਾਰੀ ਸ਼ੁੱਭਮ ਰਾਣਾ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਕੈਂਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।