ਬਲਾਕ ਸਹਿਣਾ ਦੀ ਐਮਰਜੈਂਸੀ ਮੀਟਿੰਗ ਵਿੱਚ ਮੈਂਬਰਸ਼ਿਪ ਫਾਰਮ ਭਰਨ ਦੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ

ਮਹਿਲ ਕਲਾਂ, 16 ਮਾਰਚ (ਡਾਕਟਰ ਮਿੱਠੂ ਮੁਹੰਮਦ)–
ਐਮਪੀਏਪੀ 295 ਦੇ ਸੂਬਾ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਸਹਿਣਾ ਦੀ ਐਮਰਜੈਂਸੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਦਰਜਨ ਤੋਂ ਵੱਧ ਪ੍ਰੈਕਟੀਸ਼ਨਰਾਂ ਸਾਥੀਆਂ ਨੇ ਭਾਗ ਲਿਆ। ਉਨ੍ਹਾਂ ਨੇ ਉਤਸ਼ਾਹ ਅਤੇ ਜੋਸ਼ ਨਾਲ ਮੈਂਬਰਸ਼ਿਪ ਸਰਟੀਫਿਕੇਟ, ਡਿਜੀਟਲ ਆਈਡੀ ਕਾਰਡ ਅਤੇ ਸ਼ਾਈਨਬੋਰਡ ਲਈ ਲੋੜੀਂਦੇ ਜਰੂਰੀ ਦਸਤਾਵੇਜ਼ ਸਮੇਤ ਪ੍ਰਮਾਣ ਪੱਤਰ ਭਰਨ ਦੀ ਪ੍ਰਕਿਰਿਆ ਪੂਰੀ ਕੀਤੀ।ਇਸ ਮੀਟਿੰਗ ਦੀ ਅਗਵਾਈ ਬਲਾਕ ਪ੍ਰਧਾਨ ਡਾ. ਜਸਵੰਤ ਸਿੰਘ ਨੱਤ ਨੇ ਕੀਤੀ, ਜਦਕਿ ਜਨਰਲ ਸਕੱਤਰ ਡਾ. ਮਨਜੀਤ ਸਿੰਘ ਮਹਿਤਾ, ਸੀਨੀਅਰ ਮੀਤ ਪ੍ਰਧਾਨ ਡਾ. ਮੁਸਤਾਕ ਅਲੀ ਭੋਤਨਾਂ, ਸਰਪ੍ਰਸਤ ਡਾ. ਕੇਵਲ ਸਿੰਘ ਸੰਧੂ ਕਲਾਂ, ਖਜਾਨਚੀ ਡਾ. ਹਰਨੇਕ ਸਿੰਘ ਜੰਗੀਆਣਾ ਅਤੇ ਮੁੱਖ ਸਲਾਹਕਾਰ ਡਾ. ਪਰਮਜੀਤ ਸਿੰਘ ਮੌੜ ਮਕਸੂਥਾ ਵੀ ਮੌਜੂਦ ਸਨ।
ਇਸ ਤੋਂ ਇਲਾਵਾ, ਡਾ. ਬਲਵਿੰਦਰ ਸਿੰਘ ਭਦੌੜ, ਡਾ. ਜਗਤਾਰ ਸਿੰਘ ਭਦੌੜ, ਡਾ. ਹਰਪ੍ਰੀਤ ਸਿੰਘ ਅਤੇ ਡਾ. ਸੁਖਪਾਲ ਸਿੰਘ ਧਾਲੀਵਾਲ ਸਮੇਤ ਕਈ ਹੋਰ ਡਾਕਟਰ ਸਾਥੀਆਂ ਨੇ ਵੀ ਭਾਗ ਲਿਆ।ਸਹਿਣਾ ਬਲਾਕ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਤਿੰਨ ਨਵੇਂ ਮੈਂਬਰਾਂ – ਡਾ. ਇਕਬਾਲ ਮੁਹੰਮਦ ਮੌੜ ਨਾਭਾ, ਡਾ. ਤਾਜ ਮੁਹੰਮਦ ਅਤੇ ਡਾ. ਮੁਸਤਾਕ ਮੁਹੰਮਦ ਪੱਖੋ ਕੈਂਚੀਆਂ – ਨੇ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਨਵੇਂ ਸ਼ਾਮਿਲ ਹੋਏ ਡਾਕਟਰ ਸਾਥੀਆਂ ਨੇ ਐਸੋਸੀਏਸ਼ਨ ਦੇ ਕਾਇਦੇ-ਕਾਨੂੰਨਾਂ ਦਾ ਪਾਲਣ ਕਰਨ ਦੀ ਵਚਨਬੱਧਤਾ ਜਤਾਈ। ਬਲਾਕ ਪ੍ਰਧਾਨ ਡਾ. ਜਸਵੰਤ ਸਿੰਘ ਨੱਤ ਨੇ ਨਵੇਂ ਮੈਂਬਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਸਮੁੱਚੀ ਐਮਪੀਏਪੀ 295 ਵੱਲੋਂ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।ਇਹ ਮੀਟਿੰਗ ਸਫਲ ਰਹੀ ਅਤੇ ਸਾਰੇ ਮੈਂਬਰਾਂ ਨੇ ਐਸੋਸੀਏਸ਼ਨ ਦੇ ਕਾਇਦੇ-ਕਾਨੂੰਨਾਂ ਦਾ ਪਾਲਣ ਕਰਨ ਅਤੇ ਸੰਗਠਨ ਦੀ ਮਜ਼ਬੂਤੀ ਲਈ ਆਪਣੀ ਪ੍ਰਤੀਬੱਧਤਾ ਦਰਸਾਈ।