ਸੁਨਾਮ ਉਧਮ ਸਿੰਘ ਵਾਲਾ 16 ਮਾਰਚ (ਰਾਜਿੰਦਰ ਕੁਮਾਰ ਸ਼ਾਹ)
ਅੱਜ ਨੈਸ਼ਨਲ ਕੌਂਸਲ ਮੈਂਬਰ ਪ੍ਰੇਮ ਗੁਗਨਾਨੀ ਨੂੰ ਉਨਾਂ ਦੇ ਘਰ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਭਾਜਪਾ ਨੇਤਾਵਾਂ ਨੇ ਦੱਸਿਆ ਕਿ ਪ੍ਰੇਮ ਗੁਗਨਾਨੀ ਜੀ ਸਵਰਗਵਾਸੀ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਦੇ ਭਾਜਪਾ ਦੇ ਨੇਤਾ ਹਨ ਭਾਜਪਾ ਵੱਲੋਂ ਅਟਲ ਬਿਹਾਰੀ ਵਾਜਪਾਈ ਦੀ ਜੈਯੰਤੀ ਮੌਕੇ ਜਿੰਨਾ ਵੀ ਭਾਜਪਾ ਦੇ ਨੇਤਾਵਾਂ ਨੇ ਉਨਾਂ ਨਾਲ ਸੰਪਰਕ ਵਿੱਚ ਰਹੇ ਉਨਾਂ ਨੂੰ ਮਿਲਦੇ ਰਹੇ ਉਨਾਂ ਦੇ ਨਾਲ ਕੰਮ ਕੀਤਾ ਹੈ ਉਨਾਂ ਸਾਰਿਆਂ ਨੂੰ ਭਾਜਪਾ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਇਸ ਮੌਕੇ ਭਾਜਪਾ ਜਿਲਾ ਸੰਗਰੂਰ 2 ਦੇ ਪ੍ਰਧਾਨ ਅੰਮ੍ਰਿਤਰਾਜਦੀਪ ਸਿੰਘ ਚੱਠਾ ਅਤੇ ਭਾਜਪਾ ਮੰਡਲ ਸਨਾਮ ਦੇ ਪ੍ਰਧਾਨ ਰਾਜੀਵ ਮੱਖਣ , ਸੰਜੇ ਖੜਿਆਲੀਆ ਜ਼ਿਲ੍ਹਾ ਜਨਰਲ ਸੈਕਟਰੀ, ਜਰਨੈਲ ਸਿੰਘ ਢੋਟ, ਮਨੀਸ਼ ਜਿੰਦਲ , ਹਰਦੀਪ ਸਿੰਘ ਅਤੇ ਅਰੋੜਵੰਸ ਖੱਤਰੀ ਸਭਾ ਸਨਾਮ ਦੇ ਪ੍ਰਧਾਨ ਸੁਰਿੰਦਰ ਪਾਲ ਪਰੂਥੀ , ਖਜਾਨਚੀ ਰਮੇਸ਼ ਗੈਰਾ, ਯੂਗੇਸ ਸੇਠੀ ਹਾਜਰ ਸਨ