(ਬਾਬਾ ਕੁਲਵਿੰਦਰ ਸਿੰਘ ਜਥੇਦਾਰ 96 ਕਰੋੜੀ ਚਮਕੌਰ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇਂ: ਸੁਲੱਖਣ ਸਿੰਘ ਥਿੰਦ)
(ਸਾਬਕਾ ਕੈਬਨਟ ਮੰਤਰੀ ਅਰਵਿੰਦ ਖੰਨਾ ਜੀ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਸਨਮਾਨ ਦੇਣ ਲਈ ਪਹੁੰਚੇ: ਸ੍ਰੀ ਪ੍ਰਧਾਨ ਜੈਪਾਲ ਸੈਣੀ)
ਮੂਣਕ (ਬਲਦੇਵ ਸਿੰਘ ਸਰਾਓ ਸੁਰਜਣਭੈਣੀ) ਬੀਤੇ ਦਿਨ ਸ਼ਹੀਦ ਊਧਮ ਸਿੰਘ ਸਟੇਡੀਅਮ ਮੂਨਕ ਵਿਖੇ , ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਮੂਨਕ ਵੱਲੋਂ 38ਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਨਾਲ ਲੱਗਦੇ ਹਰਿਆਣੇ ਦੇ ਪਿੰਡਾਂ ਚੋਂ ਵੀ ਕਾਫੀ ਸਾਰੀਆਂ ਟੀਮਾਂ ਨੇ ਪਾਰਟੀਸਪੇਟ ਕੀਤਾ ਇਸ ਟੂਰਨਾਮੈਂਟ ਵਿੱਚ ਬਾਬਾ ਕੁਲਵਿੰਦਰ ਸਿੰਘ ਜੀ ਜਥੇਦਾਰ 96ਕਰੋੜੀ ਚਮਕੌਰ ਸਾਹਿਬ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਮੁੱਚੀਆਂ ਟੀਮ ਟੀਮਾਂ ਨੂੰ ਅਤੇ ਸਮੁੱਚੇ ਪ੍ਰਬੰਧਕਾਂ ਨੂੰ ਆਸ਼ੀਰਵਾਦ ਦਿੱਤੀ। ਇਸ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵੱਲੋਂ 38ਵਾਂ ਟੂਰਨਾਮੈਂਟ ਕਬੱਡੀ ਕੱਪ ਮੂਣਕ ਅਤੇ ਮਕੋਰੜ ਸਾਹਿਬ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਤੇ ਸਾਬਕਾ ਕੈਬਨਟ ਮਨਿਸਟਰ ਪੰਜਾਬ ਸ੍ਰੀ ਅਰਵਿੰਦ ਖੰਨਾ ਜੀ ਉਹਨਾਂ ਦੇ ਨਾਲ ਜਿਲਾ ਪ੍ਰਧਾਨ ਚਿੱਠਾ ਜੀ ਤੂੰ ਇਲਾਵਾ ਹੋਰ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਪਹੁੰਚਣ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਮੂਣਕ ਅਤੇ ਮਕੌਰੜ ਸਾਹਿਬ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਕਬੱਡੀ ਮੈਚਾਂ ਦਾ ਵੇਰਵਾ ਦਿੰਦੇ ਹੋਏ ਮਾਸਟਰ ਪਰਵੀਨ ਕੁਮਾਰ ਜੀ ਨੇ ਦੱਸਿਆ ਕਿ ਕਬੱਡੀ ਓਪਨ ਵਿੱਚੋਂ ਫਸਟ ਮੂਨਕ ਅਤੇ ਸੈਕੰਡ ਡਾਂਡ (ਹਰਿਆਣਾ) ਰਹੀ ਇਸੇ ਤਰ੍ਹਾਂ 75 ਕਿਲੋਗ੍ਰਾਮ ਵਰਗ ਵਿੱਚ ਫਸਟ ਪਿੰਡ ਦਿਵਾਨਾ ਦੀ ਟੀਮ ਅਤੇ ਸੈਕਿੰਡ ਪਿੰਡ ਜਮਾਲਪੁਰ ਦੀ ਟੀਮ ਰਹੀ। ਇਸੇ ਤਰ੍ਹਾਂ 55 ਕਿਲੋਗ੍ਰਾਮ ਵਰਗ ਵਿੱਚ ਫਸਟ ਮੂਨਕ ਏ ਅਤੇ ਸੈਕਡ ਮੂਨਕ ਬੀ ਟੀਮਾਂ ਰਹੀਆਂ। ਇਸੇ ਤਰ੍ਹਾਂ 45 ਕਿਲੋਗ੍ਰਾਮ ਵਰਗ ਵਿੱਚ ਫਸਟ ਮੂਨਕ (ਬਾਜ) ਅਤੇ ਸੈਕੰਡ ਮੂਨਕ (ਕਾਟੋ) ਰਹੀਆਂ।ਇਸ ਮੌਕੇ ਸ੍ਰੀ ਜੈਪਾਲ ਸੈਣੀ ਜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਮੂਣਕ, ਰਘੂਨਾਥ ਕਥੂਰੀਆ ਮੰਡਲ ਪ੍ਰਧਾਨ ਬੀਜੇਪੀ ਮੂਣਕ ਇਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ, ਸੁਲੱਖਣ ਸਿੰਘ ਸੀਨੀਅਰ ਆਗੂ ਬੀਜੇਪੀ, ਯੂਥ ਪ੍ਰਧਾਨ ਹਿੰਮਤ ਸਿੰਘ ਮਕੋਰੜ ਸਾਹਿਬ, ਸ੍ਰੀ ਬਲਕਾਰ ਸਿੰਘ ਨੰਬਰਦਾਰ ਐਮ ਸੀ ਮੂਣਕ, ਸ੍ਰੀ ਪ੍ਰਦੀਪ ਰਾਓ ਜੀ ਪ੍ਰਧਾਨ ਰਾਮਲੀਲਾ ਕਮੇਟੀ ਮੂਣਕ ਨੇ ਵੀ ਆਪਣਾ ਬਣਦਾ ਪੂਰਾ ਯੋਗਦਾਨ ਪਾਇਆ, ਸਮਾਜ ਸੇਵੀ ਮਹਾਂਵੀਰ ਸੈਣੀ ਭੂਲਣ, ਸ੍ਰੀ ਰਾਮ ਲਾਲ ਸੈਣੀ ਕੋਆਪਰੇਟਿਵ ਸੁਸਾਇਟੀ ਸਕੱਤਰ ਮੂਣਕ, ਸੁਰਜੀਤ ਰਾਉ ਮੂਣਕ, ਅੰਕਿਤ ਸੈਣੀ ਮੂਣਕ, ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।