ਵਿਧਾਇਕ ਦੇਵ ਮਾਨ ਨੇ ਸਥਾਨਕ ਸ਼ਹਿਰ ਵਿਚ ਸੀਵਰੇਜ ਪਾਉਣ ਦਾ ਕੀਤਾ ਸੁਭ ਆਰੰਭ

ਭਾਦਸੋਂ(ਗੁਰਦੀਪ ਟਿਵਾਣਾ)ਬੀਤੇ ਦਿਨੀ ਸ਼ਹਿਰ ਦੇ ਵਾਰਡ 6 ਅਤੇ 9 ਵਿਚ ਚਲ ਰਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਸਬੰਧੀ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਇੱਕ ਸਮਾਗਮ ਦੌਰਾਨ ਉਦਘਾਟਨ ਕਰਕੇ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਇਸ ਸੀਵਰੇਜ ਦੇ ਗੰਦੇ ਪਾਣੀ ਨਾਲ ਕੁਝ ਕਿਸਾਨਾ ਨੂੰ ਮੁਸ਼ਕਲਾਂ ਦਾ ਸਾਹਮਣਾ ਪੈਦਾਂ ਸੀ ਜਿਸਦੇ ਹੱਲ ਲਈ ਅਸੀ ਤਕਰੀਬਨ 30 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ।ਉਨਾ ਕਿਹਾ ਕਿ ਸ਼ਹਿਰ ਦੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਹ ਹਮੇਸ਼ਾ ਤਤਪਰ ਰਹਿਣਗੇ।ਇਸ ਮੌਕੇ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਮਧੂ ਬਾਲਾ ਦੇ ਸਪੁੱਤਰ ਸੈਂਕੀ ਸਿੰਗਲਾ ਨੇ ਐਮ.ਐਲ.ਏ ਦੇਵ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ਹਿਰ ਵਿਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਮੇਸ਼ਾ ਵਿਧਾਇਕ ਦੇ ਨਾਲ ਹਨ ।ਉਨਾ ਕਿਹਾ ਕਿ ਸ਼ਹਿਰ ਦੀ ਦਿੱਖ ਸੁਆਰਨ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਦੀਪਾ ਰਾਮਗੜ ਚੇਅਰਮੈਨ ਮਾਰਕਿਟ ਕਮੇਟੀ ,ਰੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੰਜੀਵ ਸੂਦ, ਵਕੀਲ ਭਾਦਸੋਂ,ਕਮਲ ਭਾਦਸੋਂ ਪ੍ਰੇਮ ਲਾਲਕਾ,ਭੋਲਾ ਮਾਨ,ਜਸਵਿੰਦਰ ਕੌਰ ਭੁੱਲਰ,ਕਾਲਾ ਕਿਤਾਬਾ ਵਾਲਾ,ਮਨਦੀਪ ਕੌਰ ਚਾਸਵਾਲ,ਕਮਲ ਭਾਦਸੋਂ, ਸਤਨਾਮ ਸਿੰਘ ਖਾਲਸਾ ਕੋਂਸਲਰ ,ਯਾਦਵਿੰਦਰ ਸਿੰਘ ਲਾਡੀ ਖੱਟੜਾ,ਗੁਰਜੋਗਾ ਸਿੰਘ ਕੋਂਸਲਰ,ਲੱਕੀ ਭਾਦਸੋਂ, ਮੁਸਤਾਕ ਬੱਗਾ,ਰਾਜਕੁਮਾਰ ਵੀ ਹਾਜਰ ਸਨ ।

ਸੀਵਰੇਜ ਦੀ ਸ਼ੁਰੂਆਤ ਕਰਨ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ,ਸੈਂਕੀ ਸਿੰਗਲਾ ,ਚੇਅਰਮੈਨ ਦੀਪਾ ਰਾਮਗੜ ਅਤੇ ਹੋਰ ।