ਸੁਨਾਮ ਊਧਮ ਸਿੰਘ ਵਾਲਾ (ਰਾਜਿੰਦਰ ਕੁਮਾਰ ਸਾਹ)ਸ਼੍ਰੀ ਹਰੀਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਸੁਨਾਮ ਨਵੀਂ ਅਨਾਜ ਮੰਡੀ ਵਿਖੇ ਕਰਵਾਇਆ ਗਿਆ ਇਸ ਕਥਾ ਵਿੱਚ ਭਜਨ ਸਮਰਾਟ ਚਿੱਤਰ ਬਿਚਿੱਤਰ ਜੀ ਮਹਾਰਾਜ ਸੰਤ ਮਹਾਤਮਾ , ਬੋਲੀਵੂਡ ਦੇ ਸਿੰਗਰ ਬੀ ਪਰਾਗ ਸਮੇਤ ਕਈ ਸਨਮਾਨਿਤ ਸ਼ਖਸੀਅਤਾਂ ਨੇ ਆਪਣੀ ਹਾਜਰੀ ਲਗਵਾਈ ਅੱਜ ਕਥਾ ਦੇ ਅੰਤਿਮ ਦਿਨ ਕਥਾ ਵਾਚਕ ਇੰਦਰੇਸ਼ ਉਪਾਧਿਆਏ ਮਹਾਰਾਜ ਨੇ ਕਿਹਾ ਕੀ ਅੱਛਾਈਆਂ ਦੇਖਣ ਲਈ ਸਾਨੂੰ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ ਕਲ ਤੋ ਸਭ ਨੇ ਕੋਸ਼ਿਸ਼ ਕਰਨੀ ਹੈ ਲੇਕਿਨ ਕੋਈ ਨਹੀਂ ਕਰੇਗਾ ਉਨਾਂ ਕਿਹਾ ਕਿ ਸਾਨੂੰ ਵਿਅਕਤੀ ਵਿੱਚ ਅਬਗੁਣ ਬਿਨਾਂ ਦੇਖੇ ਹੀ ਦਿਖ ਜਾਂਦੇ ਹਨ ਉਨਾ ਕਿਹਾ ਕਿ ਠਾਕੁਰ ਜੀ ਕਹਿੰਦੇ ਹਨ ਕੀ ਕੋਸ਼ਿਸ਼ ਕਰੋ
ਉਨਾਂ ਕਿਹਾ ਕੀ ਮੈਂ ਤਾਂ ਅੱਜ ਕਥਾ ਸਮਾਪਤ ਕਰਕੇ ਜਾਂਦਾ ਹੋਇਆ ਕਹਿ ਜਾਵਾਂਗਾ ਪਰ ਕਿਸੇ ਨੇ ਕੋਸ਼ਿਸ਼ ਨਹੀਂ ਕਰਨੀ ਉਨਾਂ ਕਿਹਾ ਕਿ ਹੁਣ ਤੋਂ ਹੀ ਸ਼ੁਰੂ ਕਰੋ ਜੋ ਤੁਹਾਡੇ ਨਾਲ ਬੈਠਾ ਹੈ ਉਸ ਵਿੱਚ ਗੁਣ ਦੇਖੋ ਅੱਛਾਈਆਂ ਦੇਖੋ ਹੁਣ ਤੋਂ ਹੀ ਸ਼ੁਰੂ ਕਰੋ ਉਸ ਵਿੱਚ ਤੁਹਾਨੂੰ ਕੋਈ ਨਾ ਕੋਈ ਗੁਣ ਜਰੂਰ ਦਿਖਾਈ ਦੇਵੇਗਾ ਇਸ ਦਾ ਫਲ ਕੀ ਮਿਲੇਗਾ ਇਸ ਦਾ ਫਲ ਇਹ ਮਿਲੇਗਾ ਕਿ ਗੁਣ ਦੇਖਦੇ ਦੇਖਦੇ ਗੁਣ ਹੀ ਠਾਕੁਰ ਜੀ ਵਿੱਚ ਪਰਿਵਰਤਨ ਹੋ ਜਾਣਗੇ ਅਤੇ ਤੁਹਾਨੂੰ ਸਭ ਵਿੱਚ ਠਾਕੁਰ ਜੀ ਹੀ ਨਜ਼ਰ ਆਉਣਗੇ ਉਨਾਂ ਕਿਹਾ ਕਿ ਠਾਕੁਰ ਜੀ ਵਿੱਚ ਸਾਨੂੰ ਅਵਗੁਣ ਨਹੀਂ ਦਿਖਦੇ ਉਨਾਂ ਕਿਹਾ ਕਿ ਸਾਨੂੰ ਕਿਸ਼ੋਰੀ ਜੀ ਵਿਚ ਅਵਗੁਣ ਨਹੀਂ ਦਿਖਦੇ ਉਨਾਂ ਕਿਹਾ ਕਿ ਜੇਕਰ ਸੰਸਾਰ ਵਿੱਚ ਵੀ ਅਜਿਹਾ ਹੋ ਜਾਵੇ ਤਾਂ ਸਮਝ ਲੈਣਾ ਕਿ ਠਾਕੁਰ ਜੀ ਮਿਲਣ ਵਾਲੇ ਹਨ।
ਉਨਾ ਕਿਹਾ ਕਿ ਕਥਾ ਵਿੱਚ ਇਹ ਭਾਵ ਦੱਸੇ ਗਏ ਹਨ ਉਨ੍ਹਾਂ ਕਿਹਾ ਕਿ ਠਾਕੁਰ ਜੀ ਆਪਣੀ ਲੀਲਾ ਪੂਰੀ ਕਰਕੇ ਪ੍ਰਸਥਾਨ ਕਰ ਗਏ ਉਧਵ ਨੇ ਕਿਹਾ ਕਿ ਨਾਥ ਤੁਸੀਂ ਜੇਕਰ ਚਲੇ ਗਏ ਤਾਂ ਅਸੀਂ ਕਿਵੇਂ ਰਹਾਂਗੇ ਭਗਵਾਨ ਨੇ ਕਿਹਾ ਕਿ ਤੁਸੀਂ ਮੇਰੀ ਵੱਲ ਦੇਖੋ ਭਗਵਾਨ ਇੱਕ ਦਿਵਿਆ ਜੋਤੀ ਵਿੱਚ ਪ੍ਰਗਟ ਹੋ ਗਏ ਅਤੇ ਸੱਤ ਵਾਰ ਆਕਾਸ ਵਿੱਚ ਘੁੰਮਦੇ ਹੋਏ ਸ੍ਰੀ ਮਦ ਭਾਗਵਤ ਵਿੱਚ ਪ੍ਰਵੇਸ਼ ਕਰ ਗਏ ਉਨਾਂ ਕਿਹਾ ਕਿ ਪਹਿਲਾ ਚਾਰ ਸਲੋਕਾਂ ਦੀ ਭਾਗਵਤ ਸੀ ਉਸ ਵਿੱਚ ਠਾਕੁਰ ਜੀ ਬਿਰਾਜਮਾਨ ਹੋ ਗਏ ਫਿਰ ਠਾਕੁਰ ਜੀ ਨੇ ਉਸੀ ਭਾਗਵਤ ਨੂੰ ਬਿੰਦਰ ਬਿਆਸ ਜੀ ਦੁਆਰਾ 18000 ਸਲੋਕਾਂ ਵਿੱਚ ਪਰਿਵਰਤਿਤ ਕਰਵਾਇਆ ਉਨਾਂ ਕਿਹਾ ਕਿ ਸ਼੍ਰੀਮਤ ਭਾਗਵਤ ਕ੍ਰਿਸ਼ਨ ਹੀ ਹਨ ਇਸ ਲਈ ਸ੍ਰੀ ਮਦ ਭਾਗਵਤ ਦੀ ਕਥਾ ਸੁਣਨੀ ਬਹੁਤ ਜਰੂਰੀ ਹੈ ਕਿਉਂਕਿ ਇਸ ਵਿੱਚ ਭਗਵਾਨ ਸਦਾ ਹੀ ਬਿਰਾਜਮਾਨ ਹਨ ਕਥਾ ਦੀ ਸਮਾਪਤੀ ਤੋ ਬਾਅਦ ਭੰਡਾਰਾ ਅਤੁੱਟ ਵਰਤਾਇਆ ਗਿਆ ਇਸ ਮੌਕੇ ਸੰਸਥਾਪਕ ਅਮਿਤ ਕੌਸ਼ਲ, ਚੇਅਰਮੈਨ ਰਾਜੀਵ ਮੱਖਣ ਪ੍ਰਧਾਨ ਮਨੋਜ ਸਿੰਗਲਾ ਅਤੇ ਸਮੁੱਚੇ ਅਹੁਦੇਦਾਰਾਂ ਮੈਂਬਰਾਂ ਨੇ ਜਿਲੇ ਦੇ ਡੀ.ਸੀ, ਐਸ.ਡੀ.ਐਮ ਸੁਨਾਮ, ਪੁਲਿਸ ਪ੍ਰਸ਼ਾਸਨ ਅਤੇ ਸਭ ਦਾ ਇਸ ਕਥਾ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਬਹੁਤ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕਥਾ ਦਾ ਆਨੰਦ ਮਾਨਿਆ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੇਵਾ ਸਮਿਤੀ ਦੇ ਸਾਰੇ ਅਹੁਦੇਦਾਰ, ਮੈਂਬਰ ਹਾਜ਼ਰ ਸਨ