ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਬੱਚੀ ਦੇ ਇਲਾਜ਼ ਵਾਸਤੇ 15 ਹਜ਼ਾਰ ਰੁਪਏ ਮੱਦਦ

 ਮਾਨਸਾ (ਰੇਸ਼ਮ ਸਿੰਘ ਦਾਦੂ )
ਪਿੰਡ ਚਨਾਰਥਲ (ਮਾਨਸਾ ) ਦੇ ਗੁਰਪ੍ਰੀਤ ਸਿੰਘ ਦੀ ਬੱਚੀ (3 ਸਾਲ) ਦੇ ਇਲਾਜ਼ ਵਾਸਤੇ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ 15 ਹਜ਼ਾਰ ਰੁਪਏ ਮੱਦਦ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੌਂਕੀਦਾਰ ਸੁਖਦੇਵ ਸਿੰਘ ਨੈਣੇਵਾਲ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆ ਤੋਂ ਗੁਰਪ੍ਰੀਤ ਸਿੰਘ ਦੀ ਬੱਚੀ ਕਿਸੇ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ,ਜਿਸ ਕਰਕੇ ਬੱਚੀ ਦੇ ਪੇਟ ਵਿੱਚ ਪ੍ਰੋਟੀਨ ਨਹੀਂ ਖੜ੍ਹਦਾ ਅਤੇ ਇੱਸ ਕਰਕੇ ਬੱਚੀ ਦੇ ਸਾਰੇ ਸਰੀਰ ਅਤੇ ਮੂੰਹ ਉੱਪਰ ਸੋਜਸ ਹੋ ਜਾਂਦੀ ਹੈ । ਜਿਸ ਨਾਲ ਬੱਚੀ ਨੂੰ ਬਹੁਤ ਤਕਲੀਫ਼ ਹੁੰਦੀ ਹੈ । ਗੁਰਪ੍ਰੀਤ ਸਿੰਘ ਖੇਤ ਮਜ਼ਦੂਰ ਹੈ , ਜੋ ਇੱਸ ਕੋਲ ਸੀ ਉਹ ਸਭ ਪੰਜ ਮਹੀਨੇ ਵਿੱਚ ਇਸ ਨੇ ਇਲਾਜ਼ ਤੇ ਖਰਚ ਕਰ ਦਿੱਤਾ । ਇਹਨਾਂ ਨੇ ਸੰਗਤ ਅੱਗੇ ਗੁਹਾਰ ਲਾਈ ਸੀ ਆਪਣੀ ਮਦਦ ਵਾਸਤੇ। ਇਹਨਾਂ ਦੀ ਮਜਬੂਰੀ ਨੂੰ ਸਮਝਦਿਆ ਗੁਰੂ  ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਦਾਸ ਰਾਹੀਂ ਪਰਿਵਾਰ ਨੂੰ 15 ਹਜ਼ਾਰ ਰੁਪਏ ਮਦਦ ਵਾਸਤੇ ਭੇਜੇ ਹਨ , ਜੋ ਪਰਿਵਾਰ ਨੂੰ ਸੌਂਪ ਦਿੱਤੀ ਹੈ । ਇੱਸ ਸਮੇ ਹਰਦੀਪ ਸਿੰਘ ਭੁੱਲਰ ਵੀ ਹਾਜ਼ਰ ਸਨ