ਸ੍ਰ ਬਲਦੇਵ ਸਿੰਘ ਸਰਾਓ ਸੁਰਜਣਭੈਣੀ ਸੂਬਾ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ

ਮੂਨਕ / (ਮਨਿੰਦਰ ਸਿੰਘ ਸਰਾਓ) ਪਿਛਲੇ ਦਿਨੀ ਸ਼ਹੀਦ ਉਧਮ ਸਿੰਘ ਖੇਡ ਸਟੇਡੀਅਮ ਮੂਨਕ ਵਿਖੇ 38ਵਾਂ ਕਬੱਡੀ ਕੱਪ ਕਰਵਾਇਆ ਗਿਆ।ਜਿਸ ਵਿੱਚ ਬਲਦੇਵ ਸਿੰਘ ਸਰਾਓ ਸੁਰਜਣਭੈਣੀ ਸੂਬਾ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਰਜਿਸਟਰ ਭਾਰਤ ਸਰਕਾਰ ਅਤੇ ਜ਼ਿਲ੍ਹਾ ਇੰਚਾਰਜ ਇੰਡੀਅਨ ਫਾਰਮਰ ਐਸੋਸੀਏਸ਼ਨ ਨੂੰ ਬਾਬਾ ਕੁਲਵਿੰਦਰ ਸਿੰਘ ਜਥੇਦਾਰ ਸ੍ਰੀ ਚਮਕੌਰ ਸਾਹਿਬ ਜੀ ਅਤੇ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਲਦੇਵ ਸਿੰਘ ਸਰਾਓ ਸੁਰਜਣਭੈਣੀ ਪੱਤਰਕਾਰੀ ਦੇ ਖੇਤਰ ਵਿਚ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਹੇ ਹਨ।