ਭੋਲੇ ਦੀ ਬਰਾਤ ਆਈ ਸੱਜ ਧੱਜ ਕੇ…ਬਮ ਬਮ ਬੋਲੇ ਭਜਨਾ ਤੇ ਸ਼ਰਧਾਲੂ ਖੂਬ ਝੂੱਮੇ 

ਪ੍ਰਭਾਤ ਫੇਰੀ ਦਾ ਲੋਕਾਂ ਨੇ ਕੀਤਾ ਨਿੱਘਾ ਸਵਾਗਤ…
ਸੁਨਾਮ ਸਿੰਘ ਵਾਲਾ 23 ਫਰਵਰੀ (ਰਾਜਿੰਦਰ ਕੁਮਾਰ ਸਾਹ)ਸਥਾਨਕ ਸ਼੍ਰੀ ਰਮੇਸ਼ਵਰ ਸ਼ਿਵ ਮੰਦਿਰ ਕਮੇਟੀ ਵੱਲੋਂ ਕੱਢੀ ਜਾ ਰਹੀ ਪ੍ਰਭਾਤ ਫੇਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸਾਹ ਹੈ। ਇਸ ਮੌਕੇ ਪ੍ਰਭਾਤ ਫੇਰੀ ਮੌਖਾ ਕਲੋਨੀ ਚ ਹਰੀਸ਼ ਜੀ ਦੇ ਘਰ, ਪਾਲ ਜੀ ਤੇ ਉਹਨਾਂ ਦੇ ਪੁੱਤਰ ਬਿੰਨੀ   ਦੇ ਘਰ ਪੁੱਜੀ ਜਿੱਥੇ ਉਹਨਾਂ ਵੱਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭੋਲੇ ਦੀ ਬਰਾਤ ਆਈ ਸਜ ਧਜ ਕੇ ਅਤੇ ਬੰਬ ਬਮ ਬੋਲੇ ਦੇ ਜੈਕਾਰੇ ਲੱਗਣ ਨਾਲ ਲੋਕਾਂ ਚ ਉਤਸਾਹ ਦੇਖਣ ਯੋਗ ਸੀ ਅਤੇ ਸਾਰੇ ਲੋਕ ਭਗਵਾਨ ਦੇ ਭਜਨਾਂ ਤੇ ਖੂਬ ਝੂਮੇ ਅਤੇ ਅਨੰਦ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਧਾਨ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਨੂੰ ਲੈ ਕੇ ਉਹਨਾਂ ਦੀ ਕਮੇਟੀ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਲੋਕ ਬੜੀ ਸ਼ਰਧਾ ਦੇ ਨਾਲ ਮੰਦਿਰ ਦੇ ਵਿੱਚ ਮੱਥਾ ਟੇਕਣ ਆਉਂਦੇ ਹਨ
ਇਸ ਮੌਕੇ ਪ੍ਰਧਾਨ ਬਲਵਿੰਦਰ ਸ਼ਰਮਾ,ਭੋਲਾ ਕਲਾਰ, ਰਾਜੀਵ ਬਿੰਦਲ,ਗੁਰਮੀਤ ਸ਼ਰਮਾ, ਵਿਨੋਦ ਗਰਗ ਆਦਿ ਮੌਜੂਦ ਸੀ।