ਕਿਹਾ ਕਿ ਟਿੱਪਰ ਹਾਦਸਾ, ਕੋਈ ਸੜਕ ਹਾਦਸਾ ਨਹੀਂ ਬਲਕਿ ਕਤਲ ਤੋਂ ਵੱਡੀ ਵਾਰਦਾਤ ਹੈ
ਅਲਵਿਦਾ ਕਹਿ ਗਏ ਬੱਚਿਆਂ ਦੇ ਪਰਿਵਾਰਾਂ ਵੱਲੋਂ 30 ਮਈ ਤੋਂ ਸਮੁੱਚਾ ਸਮਾਣਾ ਸਹਿਰ ਬੰਦ ਕਰਕੇ ਧਰਨਾ ਦੇਣ ਦੀ ਦਿੱਤੀ ਕਾਲ
ਸਮਾਣਾ 29 ਮਈ (ਜਵੰਦਾ ) ਐਸ ਐਸ ਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਬੀਤੇ ਦਿਨ ਟਿੱਪਰ ਹਾਦਸੇ ਵਿੱਚ ਅਲਵਿਦਾ ਕਹਿ ਗਏ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਣਾ ਵਿਖੇ ਪਹੁੰਚੇ ਜਿਨਾਂ ਨੇ ਅਲਵਿਦਾ ਕਹਿ ਗਏ ਬੱਚਿਆਂ ਦੇ ਪਰਿਵਾਰਾਂ ਨਾਲ ਗਹਿਰੇ ਸ਼ਬਦਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਿੱਪਰ ਹਾਦਸੇ ਦਾ ਸ਼ਿਕਾਰ ਹੋਏ ਬੱਚਿਆਂ ਦੇ ਨੁਕਸਾਨ ਦੀ ਭਰਪਾਈ ਦੁਨੀਆਂ ਦੀ ਕੋਈ ਤਾਕਤ ਨਹੀਂ ਕਰ ਸਕਦੀ ਕਿਉਂਕਿ ਬੱਚਿਆਂ ਨਾਲ ਘਰ ਹੱਸਦਾ ਵੱਸਦਾ ਹੈ ਇਸ ਕੇਸ ਸਬੰਧੀ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਬਤ ਵਿਸਥਾਰ ਵਿੱਚ ਦੱਸਦਿਆਂ ਉਨ੍ਹਾਂ ਕਿਹਾ ਕਿ ਟਿੱਪਰ ਦਾ ਡਰਾਈਵਰ ਭੁਪਿੰਦਰ ਸਿੰਘ ਹਾਦਸੇ ਵਾਲੇ ਦਿਨ ਫੜ ਲਿਆ ਗਿਆ ਸੀ ਜਦੋਂ ਕਿ ਟਿੱਪਰ ਦੇ ਮਾਲਕ ਦਵਿੰਦਰ ਸਿੰਘ, ਅਨੀਕੇਤ ਸਿੰਘ ਅਤੇ ਰਣਧੀਰ ਸਿੰਘ ਵਿੱਚੋਂ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਨੀਕੇਤ ਸਿੰਘ ਅਤੇ ਰਣਧੀਰ ਸਿੰਘ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਰਣਧੀਰ ਸਿੰਘ ਅਤੇ ਅਨੀਕੇਤ ਸਿੰਘ ਨੂੰ ਪਨਾਹ ਦੇਣ ਵਾਲੇ ਛੇ ਲੋਕਾਂ ਖਿਲਾਫ ਪਨਾਹ ਦੇਣ ਦਾ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਜਿਹੜੇ ਲੋਕ ਅਜੇ ਵੀ ਉਨਾਂ ਨੂੰ ਪਨਾਹ ਦੇ ਰਹੇ ਹਨ ਉਹਨਾਂ ਖਿਲਾਫ ਵੀ ਪਨਾਹ ਦੇਣ ਦੇ ਮੁਕਦਮਾ ਦਰਜ ਕੀਤਾ ਜਾਵੇਗਾ
ਉਹਨਾਂ ਕਿਹਾ ਕਿ ਬੱਚਿਆਂ ਦਾ ਛੋਟੀ ਉਮਰ ਚਲੇ ਜਾਣਾ ਸੜਕ ਹਾਦਸਾ ਨਹੀਂ ਬਲਕਿ ਕਤਲ ਤੋਂ ਵੀ ਵੱਡੀ ਵਾਰਦਾਤ ਹੈ ਇਸ ਕੇਸ ਦੇ ਦੋਸ਼ੀਆਂ ਨੂੰ ਜਲਦੀ ਸਜ਼ਾ ਦਵਾਉਣ ਲਈ ਉਹ ਜਿਲਾ ਅਤੇ ਸੈਸ਼ਨ ਜੱਜ ਪਟਿਆਲਾ ਨੂੰ ਨਿਜੀ ਤੌਰ ਤੇ ਮਿਲ ਕੇ ਇਸ ਕੇਸ ਦੀ ਸੁਣਵਾਈ ਲਈ ਸਪੈਸ਼ਲ ਕੋਰਟ ਬਣਾਉਣ ਲਈ ਬੇਨਤੀ ਕਰਨਗੇ ਤਾਂ ਜੋ ਇਸ ਕੇਸ ਦੀ ਸੁਣਵਾਈ 45 ਜਾਂ 90 ਦਿਨਾਂ ਵਿੱਚ ਹੋ ਸਕੇ ਤੇ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਅਤੇ ਵੱਧ ਤੋਂ ਵੱਧ ਸਮਾਂ ਜੇਲ ਵਿੱਚ ਰਹਿਣ।
ਜ਼ਿਕਰਯੋਗ ਹੈ ਕਿ ਇਸ ਕੇਸ ਦੇ ਦੋਸ਼ੀ ਰਣਧੀਰ ਸਿੰਘ ਅਤੇ ਅਨੀਕੇਤ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਅਜੇ ਬਾਹਰ ਹਨ ਜੋ ਬਾਹਰੋਂ ਬਾਹਰ ( ਐਂਟੀਸਪੇਟਰੀ ਬੇਲਾਂ ) ਜਮਾਨਤਾਂ ਕਰਾਉਣ ਲਈ ਮਾਨਯੋਗ ਉਚ ਅਦਾਲਤਾਂ ਦਾ ਸਹਾਰਾ ਲੈ ਰਹੇ ਹਨ। ਜਿਨਾਂ ਨੂੰ ਹਾਦਸੇ ਤੋਂ ਬਾਅਦ 22 ਦਿਨਾਂ ਵਿੱਚ ਵੀ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਜਿਸ ਕਰਕੇ ਅਲਵਿਦਾ ਕਹਿ ਕੇ ਬੱਚਿਆਂ ਦੇ ਪਰਿਵਾਰਾਂ ਨੇ 29 ਮਈ ਤੋਂ ਸਮਾਣਾ ਬੰਦ ਕਰਕੇ ਧਰਨਾ ਦੇਣ ਦੀ ਕਾਲ ਦਿੱਤੀ ਸੀ ਜਿਸ ਨੂੰ ਇਸ ਐਸ ਪੀ ਪਟਿਆਲਾ ਦੇ ਵਿਸ਼ਵਾਸ ਦਵਾਉਣ ਤੇ ਕਿ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ ਉਹ ਬੰਦ ਦੀ ਕਾਲ ਇੱਕ ਦਿਨ ਵਧਾ ਕੇ 30 ਮਈ ਤੋਂ ਕਰ ਦਿੱਤੀ ਗਈ ਹੈ ਅਲਵਿਦਾ ਕਹਿ ਗਏ ਬੱਚਿਆਂ ਤੇ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ 29 ਮਈ ਦੀ ਸ਼ਾਮ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤਾਂ 30 ਮਈ ਤੋਂ ਸਮਾਣਾ ਸ਼ਹਿਰ ਮੁਕੰਮਲ ਬੰਦ ਕਰਕੇ ਉਹ ਸ਼ਹਿਰ ਦੀਆਂ ਸਾਰੀਆਂ ਧਾਰਮਿਕ,ਸਮਾਜਿਕ, ਰਾਜਨੀਤਿਕ, ਵਪਾਰਕ ਸੰਸਥਾਵਾਂ ਦਾ ਸਹਿਯੋਗ ਲੈ ਕੇ ਧਰਨੇ ਤੇ ਬੈਠਣਗੇ ਉਹਨਾਂ ਸ਼ਹਿਰ ਵਾਸੀਆਂ ਅਤੇ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੰਦ ਦੇ ਸੱਦੇ ਵਿੱਚ ਉਹਨਾਂ ਨੂੰ ਪੂਰਾ ਸਹਿਜੋਗ ਦੇਣ।ਇਸ ਮੌਕੇ ਬੱਚਿਆਂ ਦੇ ਮਾਪੇ ਸਚਿਨ ਲੂੰਬਾ, ਕਰਨ ਸੱਚਦੇਵਾ, ਰਾਜੀਵ ਸੱਚਦੇਵਾ, ਵਰੂਨ ਬਾਂਸਲ, ਮੋਹਿਤ ਬਾਂਸਲ, ਡਰਾਈਵਰ ਭਰਾ ਮਲਕੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।