ਨਗਰ ਨਿਵਾਸੀ ਸੰਗਤਾਂ ਜੋੜ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਕੀਤੀ ਵਿਚਾਰ ਚਰਚਾ
ਦਿਆਲਪੁਰਾ /29ਮਈ /ਮਰਗਿੰਦਪੁਰਾ/ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਅਨਿੰਨ ਭਗਤ ਸੇਵਕ ਬਾਬਾ ਰਾਮੂ ਸਾਹਿਬ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀ ਸੰਗਤਾਂ ਦੇ ਵੱਡਮੁੱਲੇ ਸਾਂਝੇ ਸਹਿਯੋਗ ਨਾਲ ਸ਼ਰਧਾ ਪੂਰਵਕ 14,15 ਹਾੜ ਨਾਨਕਸ਼ਾਹੀ ਸੰਮਤ 557 ਮੁਤਾਬਕ 28-29 ਜੂਨ 2025 ਨੂੰ ਗੁਰਦੁਆਰਾ ਬਾਬਾ ਰਾਮੂ ਸਾਹਿਬ ਜੀ ਦਿਆਲਪੁਰਾ (ਤਰਨਤਾਰਨ) ਵਿਖੇ ਮਨਾਇਆ ਜਾ ਰਿਹਾ ਹੈ। ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਕਮੇਟੀ ਪ੍ਰਧਾਨ ਮਹਿਲ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਨਗਰ ਨਿਵਾਸੀ ਸੰਗਤਾਂ ਦੀ ਭਰਵੀਂ ਇਕੱਤਰਤਾ ਕੀਤੀ ਗਈ । ਪ੍ਰਧਾਨ ਮਹਿਲ ਸਿੰਘ ਨੇ ਦੱਸਿਆ ਕਿ ਇਕੱਤਰਤਾ ਵਿਚ ਜੋੜ ਮੇਲੇ ਦੇ ਸੁਚਾਰੂ ਪ੍ਰਬੰਧਾਂ ਸੰਬੰਧੀ ਅਤੇ ਨਾਮਵਰ ਰਾਗੀ ਢਾਡੀ ਕੀਵੀਸਰਾਂ ਅਤੇ ਚੋਟੀ ਦੀਆਂ ਕਬੱਡੀ ਟੀਮਾਂ ਨੂੰ ਸੱਦਾ ਪੱਤਰ ਦੇਣ ਸੰਬੰਧੀ ਵਿਚਾਰ ਕੀਤੀ ਗਈ। ਪ੍ਰਧਾਨ ਮਹਿਲ ਸਿੰਘ ਨੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋੜ ਮੇਲੇ ਸੰਬੰਧੀ ਰੱਬੀ ਬਾਣੀ ਦੇ ਅਖੰਡਪਾਠ ਸਾਹਿਬ ਜੀਆਂ ਦੀ ਲੜੀ 25 ਜੂੰਨ ਨੂੰ ਅਰੰਭ ਕੀਤੀ ਜਾਵੇਗੀ,27 ਨੂੰ ਜੋੜ ਮੇਲੇ ਸੰਬੰਧੀ ਅਖੰਡਪਾਠ ਸਾਹਿਬ ਜੀ ਅਰੰਭ ਕੀਤੇ ਜਾਣਗੇ,28 ਨੂੰ ਰਾਤਰੀ ਗੁਰਮਤਿ ਸਮਾਗਮ ਹੋਵੇਗਾ,29 ਨੂੰ ਪਾਠ ਦੇ ਭੋਗ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ,ਜਿਸ ਵਿਚ ਨਾਮਵਰ ਰਾਗੀ ਢਾਡੀ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ,ਸ਼ਾਮ ਨੂੰ ਚੋਟੀ ਦੀਆਂ ਕਬੱਡੀ ਟੀਮਾਂ ਚ ਕਬੱਡੀ ਮੈਚ ਹੋਣਗੇ। ਪ੍ਰਧਾਨ ਮਹਿਲ ਸਿੰਘ ਨੇ ਦੱਸਿਆ ਕਿ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਵੱਡੇ ਪੱਧਰ ਤੇ ਮਨਾਇਆ ਜਾਵੇਗਾ, ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਖਜਾਨਚੀ ਭਾਈ ਰਸਾਲ ਸਿੰਘ,ਮੁੱਖ ਗ੍ਰੰਥੀ ਭਾਈ ਜਗਵੰਤ ਸਿੰਘ, ਜਸਪਾਲ ਸਿੰਘ,ਸੂਬੇਦਾਰ ਰਣਜੀਤ ਸਿੰਘ, ਨੰਬਰਦਾਰ ਜਸਪਾਲ ਸਿੰਘ, ਡਾਕਟਰ ਭੂਪਿੰਦਰ ਸਿੰਘ,ਸਾਬਕਾ ਸਰਪੰਚ ਅਮ੍ਰਿਤਪਾਲ ਸਿੰਘ ਗਿੱਲ, ਸਾਬਕਾ ਸਰਪੰਚ ਜਸਪਾਲ ਸਿੰਘ ਹੁੰਦਲ, ਸਾਬਕਾ ਸਰਪੰਚ ਇਕਬਾਲ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਗੋਲਡੀ, ਸ਼ਰਵਨ ਸਿੰਘ ਹੁੰਦਲ,ਨਿਰਭੈ ਸਿੰਘ, ਕੁਲਬੀਰ ਸਿੰਘ, ਨੰਬਰਦਾਰ ਗੁਰਦੇਵ ਸਿੰਘ ,ਹਰਪਾਲ ਸਿੰਘ, ਗੁਰਸੇਵਕ ਸਿੰਘ,,ਸਾਰਜ ਸਿੰਘ, ਸਤਨਾਮ ਸਿੰਘ,ਚੰਨ,ਸ਼ੇਰਾ,ਕਾਕਾ,ਹੈਪੀ ਆਦਿ ਹਾਜ਼ਰ ਸਨ।