ਧੂਰੀ, 31 ਅਕਤੂਬਰ ( ਵਿਕਾਸ ਵਰਮਾ ) 1 ਨਵੰਬਰ ਪੰਜਾਬ ਦਿਵਸ ਤੇ ਵਿਸ਼ੇਸ਼ ਬਾਰੇ ਸ਼੍ਰੀਮਤੀ ਪ੍ਰਿਯੰਕਾ ਗਣਿਤ ਅਧਿਆਪਕਾਂ ਸ. ਹ. ਸ. ਬੁਸ਼ਹਿਰਾ ਨੇ ਦੱਸਿਆ ਕਿ 1966 ਨੂੰ ਪੰਜਾਬ ਸੂਬੇ ਦੀ ਨੀਂਹ ਰੱਖਣ ਦੀ ਯਾਦ ਚ ਹਰ ਸਾਲ ਅੱਜ ਦੇ ਦਿਨ ਪੰਜਾਬ ਦਿਵਸ ਮਨਾਇਆ ਜਾਂਦਾ ਹੈ।ਪੰਜਾਬ ਜਿਸਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਪਰ ਅਜੋਕੇ ਪੰਜਾਬ ਵਿੱਚ ਢਾਈ ਦਰਿਆ ਸਤਲੁਜ ਬਿਆਸ ਅਤੇ ਅੱਧਾ ਹਿੱਸਾ ਰਾਵੀ ਦਾ ਹੀ ਹਨ। ਪੰਜਾਬ ਦੀ ਪਹਿਲੀ ਵੰਡ 15 ਅਗਸਤ 1947 ਨੂੰ ਹੋਈ| ਫਿਰ 1966 ਨੂੰ ਪੰਜਾਬ ਵਿੱਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ। ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਦੇ ਨਾਮ ਨਾਲ ਜਾਣਦੇ ਸਨ ਜੋ ਕਿ ਪੰਜ ਇੱਕਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ।
ਇਤਿਹਾਸਕ ਤੌਰ ਤੇ ਮਹਾਂਭਾਰਤ ਸਮੇਂ ਦੌਰਾਨ ਪੰਜਾਬ ਨੂੰ ਪੰਚਨਦ ਕਿਹਾ ਜਾਂਦਾ ਸੀ। ਇਕ ਨਵੰਬਰ ਦਾ ਦਿਨ ਨਾ ਸਿਰਫ ਪੰਜਾਬ ਦਾ ਸਥਾਪਨਾ ਦਿਵਸ ਹੈ ਸਗੋਂ ਛੇ ਹੋਰ ਸੂਬਿਆਂ ਕੇਰਲ, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦਾ ਗਠਨ ਦਿਵਸ ਵੀ ਹੈ 14 ਮਈ 2021 ਨੂੰ ਸੰਗਰੂਰ ਜ਼ਿਲ੍ਹੇ ਤੋਂ ਮਾਲੇਰਕੋਟਲਾ ਜ਼ਿਲ੍ਹੇ ਨੂੰ 23ਵੇਂ ਜ਼ਿਲ੍ਹੇ ਵਜੋਂ ਵੰਡਣ ਤੋਂ ਬਾਅਦ ਪੰਜਾਬ ਵਿੱਚ 23 ਜ਼ਿਲ੍ਹੇ ਹਨ। ਪੰਜਾਬ ਵਿੱਚ ਸਭ ਤੋਂ ਵੱਧ ਪੜੇ ਲਿਖੇ ਲੋਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਨ ਅਤੇ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਮਾਨਸਾ ਜ਼ਿਲ੍ਹੇ ਵਿੱਚ ਹਨ। ਲੁਧਿਆਣਾ ਜ਼ਿਲਾ ਖੇਤਰ ਅਤੇ ਆਬਾਦੀ ਪੱਖੋਂ ਸਭ ਤੋਂ ਵੱਡਾ ਜ਼ਿਲ੍ਹਾ ਹੈ। ਖੇਤਰ ਪੱਖੋਂ ਸਭ ਤੋਂ ਛੋਟਾ ਜਿਲਾ ਪਠਾਨਕੋਟ ਹੈ ਅਤੇ ਆਬਾਦੀ ਪੱਖੋਂ ਸਭ ਤੋਂ ਛੋਟਾ ਜਿਲਾ ਫਾਜ਼ਿਲਕਾ ਹੈ। ਇਕ ਨਵੰਬਰ ਦੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਮਾਨਤਾ ਮਿਲੀ ਸੀ। ਇਸ ਦਿਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿੱਦਿਅਕ ਸੰਸਥਾਵਾਂ ਵਿੱਚ ਵਿਰਾਸਤੀ ਖੇਡਾਂ, ਸੁੰਦਰ ਲਿਖਾਈ, ਕਵਿਤਾ ਉਚਾਰਨ, ਰੋਲ ਪਲੇਅ ਆਦਿ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜੋ ਕਿ ਬਹੁਤ ਵਧੀਆ ਉਪਰਾਲਾ ਹੈ।