ਭਾਰਤੀਯ ਯੋਗ ਸੰਸਥਾਨ ਧੂਰੀ ਵੱਲੋਂ 59ਵਾਂ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਣਾਇਆ ਗਿਆ

ਧੂਰੀ 15 ਅਪ੍ਰੈਲ (  ਵਿਕਾਸ ਵਰਮਾ  )  ਮਦਨ ਲਾਲ ਬਾਂਸਲ, ਜਿਲ੍ਹਾ ਪ੍ਰਧਾਨ, ਭਾਰਤੀ ਯੋਗ ਸੰਸਥਾਨ ਧੂਰੀ ਦੀ ਯੋਗ ਅਗਵਾਈ ਵਿੱਚ ਅੱਜ ਸਥਾਨਕ ਸ਼ਾਂਤੀ ਨਿਕੇਤਨ ਯੋਗ ਹਾਲ, ਰਾਮ ਬਾਗ ਧੂਰੀ ਵਿਖੇ 59ਵਾਂ ਸਥਾਪਨਾ ਦਿਵਸ ਭਾਰਤੀ ਯੋਗ ਸੰਸਥਾਨ ਰਜਿ: ਧੂਰੀ ਵੱਲੋਂ ਸਵੇਰੇ 5 ਤੋਂ 6:30 ਤੱਕ ਬੜੀ ਧੂਮ-ਧਾਮ ਨਾਲ ਮਣਾਇਆ ਗਿਆ। ਜਿਸ ਵਿੱਚ ਵੱਧ ਚੜ੍ਹ ਕੇ ਸਾਧਕਾਂ ਨੇ ਭਾਗ ਲਿਆ। ਯੋਗ ਕਲਾਸ ਦੌਰਾਨ ਵੱਖ ਵੱਖ ਤਰ੍ਹਾਂ ਦੇ ਆਸਨ, ਪ੍ਰਾਣਾਯਾਮ ਅਤੇ ਧਿਆਨ ਬਾਰੇ ਸੰਖੇਪ ਵਿੱਚ ਚਾਣਨਾ ਪਾਇਆ ਅਤੇ ਯੋਗ ਦੀ ਮੱਹਤਤਾ ਦੱਸੀ ਗਈ। ਮਦਨ ਨਾਲ ਬਾਂਸਲ, ਜਿਲ੍ਹਾ ਪ੍ਰਧਾਨ ਭਾਰਤੀ ਯੋਗ ਸੰਸਥਾਨ ਧੂਰੀ ਨੇ ਦੱਸਿਆ ਕਿ ਅੱਜ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਵਿਸ਼ੇਸ਼ ਦਿਨ ਹੈ। ਕਿਉਂਕਿ ਅੱਜ ਤੋ 58 ਸਾਲ ਪਹਿਲਾਂ ਪਰਮ-ਸਤਿਕਾਰਯੋਗ ਸ਼੍ਰੀ ਪ੍ਰਕਾਸ਼ ਲਾਲ, ਜਵਾਹਰ ਲਾਲ ਜੀ ਅਤੇ ਰਾਮੇਸ਼ਵਰ ਦਾਸ ਜੀ ਨੇ ਦਿੱਲੀ ਵਿਖੇ ਬੋਨਟਾ ਪਹਾੜੀ ਦੇ ਨੇੜੇ ਪਹਿਲਾ ਯੋਗ ਕੇਂਦਰ ਖੋਲ ਕੇ ਦੇਸ਼ ਵਿੱਚ ਭਾਰਤੀ ਯੋਗ ਸੰਸਥਾਨ ਦੀ ਸਥਾਪਨਾ ਕੀਤੀ ਗਈ ਸੀ ।
ਹੰਸ ਰਾਜ ਗਰਗ, ਰਿਟਾ: ਡੀ.ਈ.ਓ ਨੇ ਸਾਧਕਾਂ ਨੂੰ ਹਰ ਰੋਜ ਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸੰਸਥਾਨ ਦੇ ਤਿੰਨ ਮੁੱਖ ਉਦੇਸ਼ ਹਨ ਜੀਓ ਅੋਰ ਜੀਵਨ ਦਿਓ, ਅਹਿੰਸਾ ਪਰਮੋਧਰਮ ਅਤੇ ਸਰਵੇ ਭਵੰਤੂ ਸੁਖਿਨਹ। ਜੋਨ ਪ੍ਰਧਾਨ ਨਿਸ਼ੀ ਗੋਇਲ ਨੇ ਬੜੇ ਖੁਬਸੁਰਤ ਅੰਦਾਜ ਵਿੱਚ ਯੋਗ ਨਿੰਦਰਾ ਕਰਵਾਈ ਅਤੇ ਮੈਡਮ ਸਰੋਜ ਗਰਗ ਨੇ ਇੱਕ ਮਨਮੋਹਕ ਭਜਨ ਪੇਸ਼ ਕੀਤਾ ਗਿਆ ਅੰਤ ਵਿੱਚ ਮਹਿੰਦਰ ਕੁਮਾਰ ਗਰਗ, ਯੋਗਾ ਟੀਚਰ ਨੇ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਨਿਸ਼ਕਾਮ ਸੇਵਾ ਨਾਲ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਹੋਏ ਦੇਸ਼ ਭਰ ਵਿੱਚ 5000 ਤੋਂ ਵੱਧ ਮੁਫਤ ਕੇਂਦਰ ਚਲਾ ਰਿਹਾ ਹੈ। ਇਸ ਮੌਕੇ ਸੰਸਥਾਨ ਦੇ ਕੇਂਦਰ ਪ੍ਰਮੁੱਖ ਗੋਪਾਲ ਦਾਸ, ਵਿਜੈ ਗੋਇਲ, ਨਰੇਸ਼ ਕੁਮਾਰ ਗਰਗ, ਬਲਜਿੰਦਰ ਸਿੰਘ, ਸੁਰਿੰਦਰ ਕੁਮਾਰ ਬਾਂਸਲ, ਜਤਿੰਦਰ ਵੀਰ ਗਰਗ, ਸ਼ੀਸ਼ਪਾਲ ਗੋਇਲ, ਜਗਮੇਲ ਸਿੰਘ, ਬਲਰਾਜ ਪੱਪੀ, ਮੈਡਮ ਸੰਦੀਪ ਕੌਰ, ਪਵਨ ਗਰਗ, ਯਸ਼ਪਾਲ, ਸੋਹਣ ਲਾਲ, ਸੰਜੀਵ ਕੁਮਾਰ, ਕਿਰਨ ਰਾਣੀ, ਰਿਜੂ ਸ਼ਰਮਾ, ਜੀਵਨ ਲਤਾ, ਸਤੀਸ਼ ਕੁਮਾਰ ਗੋਇਲ, ਪ੍ਰੇਮ ਕੁਮਾਰ, ਲੁਕੇਸ਼ ਸਿੰਗਲਾ ( ਲੱਕੀ ) ਆਦਿ ਹਾਜ਼ਰ ਸਨ ।