ਐਸ ਸੀ ਡਿਪਾਰਟਮੈਟ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ 134 ਵੀ ਜਯੰਤੀ ਮਨਾਈ – ਡਾਕਟਰ ਅੰਬੇਡਕਰ ਸਹਿਬ ਦੇ ਬੁੱਤ ਤੇ ਫੁੱਲ ਮਾਲਾ ਭੇਟ ਕੀਤੀ

 

ਨਾਭਾ 15 ਅਪ੍ਰੈਲ ਅਸ਼ੋਕ ਸੋਫਤ 
ਬਾਬਾ ਸਹਿਬ ਭੀਮ ਰਾਓ ਅੰਬੇਡਕਰ ਜੀ ਦੀ 134 ਵੀ ਜਯੰਤੀ ਪੰਜਾਬ ਅਤੇ ਪੂਰੇ ਭਾਰਤ ਵਿੱਚ ਧੂਮਧਾਮ ਨਾਲ ਮਨਾਈ ਗਈ।ਹਰ ਸ਼ਹਿਰ ਕਸਬੇ ਵਿੱਚ ਬਾਬਾ ਸਾਹਿਬ ਜੀ ਦੇ ਬੁੱਤ ਨੇੜੇ ਰੌਣਕਾਂ ਲੱਗੀਆਂ ਰਹੀਆਂ ਉਸੇ ਕੜੀ ਤਹਿਤ ਕਾਂਗਰਸ ਐਸ ਸੀ ਡਿਪਾਰਟਮੇਂਟ ਪਟਿਆਲਾ ਰੂਲਰ ਦੇ ਚੇਅਰਮੈਨ ਕੁਲਵਿੰਦਰ ਸਿੰਘ ਸੁੱਖੇਵਾਲ ਅਤੇ  ਟਿੰਕੂ ਕੇਸਲਾ ਚੇਅਰਮੈਨ ਕਾਂਗਰਸ ਐਸ ਸੀ ਡਿਪਾਰਟਮੇਂਟ ਪਟਿਆਲਾ ਸ਼ਹਿਰੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਯਾਤਰਾ ਤ੍ਰਿਪੜੀ ਦੇ ਬਜ਼ਾਰਾਂ ਵਿੱਚ ਹੁੰਦੀ ਹੋਈ ਮਿੰਨੀ ਸਕੱਤਰੇਤ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਕੋਲ ਪਹੁੰਚੀ ਉੱਥੇ ਆ ਕੇ ਦੋਵਾਂ ਕਾਂਗਰਸੀ ਚੇਅਰਮੈਨਾਂ ਨੇ ਇੱਕ ਵਿਸ਼ਾਲ ਫੁੱਲਾਂ ਦੀ ਮਾਲਾ ਬਾਬਾ ਜੀ ਨੂੰ ਪਹਿਨਾਈ ਗਈ ਪੂਰੇ ਢੋਲ ਡੱਕਿਆਂ ਅਤੇ ਬਾਬਾ ਸਾਹਿਬ ਅਮਰ ਰਹੇ ਜੈ ਜੈ ਜੈ ਜੈ ਜੈ ਭੀਮ ਦੇ ਨਾਹਰਿਆਂ ਨਾਲ ਸੇਕਟਰੀਏਟ ਗੂੰਜ ਉੱਠਿਆ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਸੰਵਿਧਾਨ ਦੀ ਰਚਨਾ ਕਰਕੇ ਦੱਬੇ ਕੁੱਚਲੇ ਵੰਚਿਤਾਂ ਨੂੰ ਜ਼ਿੰਦਗੀ ਜਿਉਣ ਦਾ ਵੱਲ ਸਿਖਾਇਆ ਪਰ ਅਫਸੋਸ ਕਿ ਐਸ ਸੀ ਲੋਕ ਬਾਬਾ ਸਾਹਿਬ ਜੀ ਦੀਆਂ ਦਿੱਤੀਆਂ ਸਹੂਲਤਾਂ ਨੂੰ ਮਾਣਦੇ ਹੋਏ ਵੱਡੇ ਵੱਡੇ ਅਫਸਰ ਮੰਤਰੀ ਅਤੇ ਹੋਰ ਖੇਤਰਾਂ ਵਿੱਚ ਚਲੇ ਜਾਂਦੇ ਹਨ ਲੇਕਿਨ ਬਾਬਾ ਸਾਹਿਬ ਦੀ ਜਨਮ ਤਰੀਕ ਉਹ ਲੋਕਾਂ ਨੂੰ ਯਾਦ ਨਹੀਂ ਹੁੰਦੀ ਪਰ ਅੱਜ ਸਮੇਂ ਦੀ ਪੁਕਾਰ ਹੈਂ ਕਿ ਸੰਵਿਧਾਨ ਦੀ ਰਾਖੀ ਕਰੀਏ ਅਤੇ ਇੱਕ ਜੁੱਟ ਹੋ ਕੇ ਦੇਸ ਨੂੰ ਤੋੜਨ ਵਾਲੀਆਂ ਸ਼ਕਤੀਆਂ ਦਾ ਡੱਟ ਕੇ ਵਿਰੋਧ ਕਰੀਏ ਇਸ ਮੌਕੇ ਟਿੱਕੂ ਕੇਸਲਾ ਜੀ ਨੇ ਆਏ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰਨ ਵਾਲੇ ਕਰਮਜੀਤ ਸਿੰਘ ਲਚਕਾਣੀ ,ਸਨੀ ਸੁੱਖੇਵਾਲ, ਕਮਲਜੀਤ ਸਿੰਘ ਬਾਗੜੀਆਂ, ਸ਼ਮਸ਼ੇਰ ਸਿੰਘ ਲਾਡੀ ਸੁੱਖੇਵਾਲ,ਬੇਅੰਤ ਲਚਕਾਣੀ,ਕਰਮਜੀਤ ਪਰੋਚਾ,ਅਜੇ ਕੁਮਾਰ ਚੋਧਰੀ,ਸੰਜੇ ਹੰਸ,ਸੇਵਾ ਬਰਸਟ,ਪਿ੍ਸ ,ਸ਼ਮਸ਼ੇਰ ਨੂਰਖੇੜੀ,ਜੰਟਾ ਸਿੰਘ ਨਿਜ਼ਾਮਪੁਰ,ਮਨੀ ਲੋਟ ਤੋਂ ਇਲਾਵਾ ਐਸ ਸੀ ਸਮਾਜ ਦੇ ਲੋਕ ਹਾਜ਼ਰ ਸਨ